*ਕੰਪਿਊਟਰ ਅਧਿਆਪਕਾ ਦੀਆਂ ਮੰਗਾਂ ਲਈ ਅਤੇ ਹੋਰ ਅਧਿਆਪਕ ਮੰਗਾਂ ਲਈ ਏਡੀਸੀ ਵਿਕਾਸ ਸੰਗਰੂਰ ਨੂੰ ਮੁੱਖ ਮੰਤਰੀ ਦੇ ਨਾਂ ਹੇਠ ਦਿੱਤਾ ਮੰਗ ਪੱਤਰ*
ਸੰਗਰੂਰ ( ) *ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਅਤੇ ਸੰਗਰੂਰ ਵੱਲੋਂ ਜ਼ਿਲ੍ਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਦੇਵੀ ਦਿਆਲ ਸੰਗਰੂਰ ਦੀ ਅਗਵਾਈ ਵਿੱਚ ਮਰਨ ਵਰਤ ਤੇ ਬੈਠੇ ਜੋਨੀ ਸਿੰਗਲਾ ਅਤੇ ਕੰਪਿਊਟਰ ਟੀਚਰਾਂ ਨੂੰ ਵਿਭਾਗ ਵਿੱਚ ਮਰਜ ਕਰਾਉਣ ਲਈ, 5994 ਅਤੇ 2364 ਈਟੀਟੀ ਅਧਿਆਪਕਾ, 1158 ਸਹਾਇਕ ਪ੍ਰੋਫੈਸਰਾਂ ਨੌਕਰੀ ਦੇਣ ਲਈ ਅਤੇ ਦਫਤਰੀ ਕਰਮਚਾਰੀ ਨੂੰ ਰੈਗੂਲਰ ਕਰਨ ਲਈ ਏਡੀਸੀ ਵਿਕਾਸ ਸੁਖਚੈਨ ਸਿੰਘ ਨੂੰ ਮੁੱਖ ਮੰਤਰੀ ਦੇ ਨਾ ਹੇਠ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਏਡੀਸੀ ਵਿਕਾਸ ਸੁਖਚੈਨ ਸਿੰਘ ਨੇ ਕਿਹਾ ਤੇ ਤੁਹਾਡੀਆਂ ਮੰਗਾਂ ਜਾਇਜ਼ ਹਨ ਅਤੇ ਇਹਨਾਂ ਮੰਗਾਂ ਲਈ ਮੰਗ ਪੱਤਰ ਅੱਜ ਹੀ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤਾ ਜਾਵੇਗਾ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ, ਸਤਨਾਮ ਸਿੰਘ, ਰਾਜਵਿੰਦਰ ਸਿੰਘ ਭਿੰਡਰ ਸਪਿੰਦਰਜੀਤ ਸ਼ਰਮਾ, ਅਮਨਦੀਪ ਸਿੰਘ ਬੋਪਾ ਰਾਏ, ਸਤਨਾਮ ਸਿੰਘ ,ਜਸਵੰਤ ਸਿੰਘ ਬੱਗਾ ਸਿੰਘ, ਫਕੀਰ ਚੰਦ ਟਿੱਬਾ, ਮਨਦੀਪ ਸਿੰਘ ਕਾਲਕਾ, ਤਰਨਵੀਰ ਸਿੰਘ ਪਟਿਆਲਾ ਗੁਰਪਿੰਦਰ ਸਿੰਘ ਅਤੇ ਬਹੁਤ ਸਾਰੇ ਕੰਪਿਊਟਰ ਅਧਿਆਪਕ ਵੀ ਇਸ ਸਮੇਂ ਸ਼ਾਮਿਲ ਸਨ।*