ਸਰਹੰਦ ਫੀਡਰ ਦੀ ਰੀਲਾਈਨਿੰਗ ਲਈ 32 ਦਿਨਾਂ ਦਾ ਬੰਦ
ਚੰਡੀਗੜ੍ਹ, 2 ਜਨਵਰੀ (ਪੰਜਾਬ ਸਰਕਾਰ ਦੇ ਅਧਿਕਾਰਤ ਬੁਲਾਰੇ): ਪੰਜਾਬ ਸਰਕਾਰ ਨੇ ਸਰਹੰਦ ਫੀਡਰ ਦੀ ਰੀਲਾਈਨਿੰਗ ਦੇ ਕੰਮ ਲਈ 10 ਜਨਵਰੀ ਤੋਂ 10 ਫਰਵਰੀ 2025 ਤੱਕ (ਦੋਵੇਂ ਦਿਨ ਸ਼ਾਮਲ) 32 ਦਿਨਾਂ ਦੀ ਬੰਦੀ ਲਾਗੂ ਕਰ ਦਿੱਤੀ ਹੈ। ਇਹ ਫੈਸਲਾ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ।
ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਬੰਦੀ ਉੱਤਰੀ ਭਾਰਤ ਨਹਿਰ ਅਤੇ ਡਰੇਨੇਜ ਐਕਟ, 1873 ਦੀ ਧਾਰਾ 63 ਤਹਿਤ ਲਾਗੂ ਕੀਤੀ ਜਾ ਰਹੀ ਹੈ।
ਇਸ ਬੰਦੀ ਬਾਰੇ ਸਬੰਧਤ ਅਧਿਕਾਰੀਆਂ, ਵਿਭਾਗਾਂ ਅਤੇ ਹਿੱਸੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।