PSEB BIMONTHLY TEST PAPER CLASS 7TH SUBJECT SCIENCE
ਬਾਈ ਮੰਥਲੀ ਪ੍ਰੀਖਿਆ 7ਵੀਂ ਜਮਾਤ MM20 ਸਮਾਂ 1 ਘੰਟਾ
1. ਖਾਲੀ ਥਾਂ ਭਰੋ: 1 x 4 = 4
- ਮਨੁੱਖੀ ਸਰੀਰ ਦਾ ਆਮ ਤਾਪਮਾਨ ................... ਹੈ।
- ਜਦੋਂ CO₂ ਗੈਸ ਨੂੰ ਚੂਨੇ ਦੇ ਪਾਣੀ ਵਿੱਚ ਗੁਜਾਰਿਆ ਜਾਂਦਾ ਹੈ ਤਾਂ ਘੋਲ ਦਾ ਰੰਗ ............... ਹੋ ਜਾਂਦਾ ਹੈ।
- ਦੋ ਜਾ ਦੋ ਤੋਂ ਵੱਧ ਸੈੱਲਾ ਦੇ ਜੋੜ ਨੂੰ .................. ਕਿਹਾ ਜਾਂਦਾ ਹੈ।
- ਪ੍ਰਿਜ਼ਮ ਸਫੇਦ ਪ੍ਰਕਾਸ਼ ਨੂੰ ................... ਰੰਗਾਂ ਵਿੱਚ ਵੱਖ ਕਰ ਦਿੰਦਾ ਹੈ।
2. ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ: 1 x 4 = 4
- ਅਵਤਲ ਲੈਂਜ ਹਮੇਸ਼ਾਂ ਵਸਤੂ ਦਾ ਸਿੱਧਾ, ਆਭਾਸੀ ਅਤੇ ਵਸਤੂ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ।
- ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ।
- ਬਿਜਲਈ ਪ੍ਰੈਸ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਤੇ ਕੰਮ ਕਰਦੀ ਹੈ।
- ਸਾਨੂੰ ਸੂਰਜ ਤੋਂ ਤਾਪ ਵਿਕਿਰਣ ਰਾਹੀਂ ਮਿਲਦਾ ਹੈ।
3. ਸਹੀ ਵਿਕਲਪ ਚੁਣੋ: 1 x 4 = 4
- ਕਿਹੜਾ ਉਪਕਰਣ ਬਿਜਲੀ ਦੇ ਤਾਮਨ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ?
- ਬਿਜਲਈ ਟੈਸਟਰ
- ਲਾਊਡ ਸਪੀਕਰ
- ਹੀਟਰ
- ਬਿਜਲਈ ਪ੍ਰੈਸ
- ਇਹਨਾਂ ਵਿਚੋਂ ਕਿਹੜਾ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਦੇਖਣ ਵਾਲੇ ਦਰਪਣ ਵਜੋਂ ਵਰਤਿਆ ਜਾਂਦਾ ਹੈ?
- ਅਵਤਲ ਦਰਪਣ
- ਉੱਤਲ ਦਰਪਣ
- ਉੱਤਲ ਲੈਂਜ
- ਭਰਪੂਸ ਲੈਂਜ
- ਲੋਹੇ ਦਾ ਰਸਾਇਣਿਕ ਫਾਰਮੂਲਾ ਹੈ:
- Fe₂O₃
- FeCO₃
- Fe₂O₃.xH₂O
- FeCO₃.H₂O
- ਤਾਪ ਦਾ ਕੁਚਾਲਕ ਹੈ:
- ਐਲੂਮੀਨਿਅਮ
- ਲੋਹਾ
- ਤਾਂਬਾ
- ਲੱਕੜ
4. ਪ੍ਰਸ਼ਨਾਂ ਦੇ ਉੱਤਰ ਦਿਉ: 2 x 4 = 8
- ਉੱਤਲ ਅਤੇ ਅਵਤਲ ਲੈਂਜ ਵਿੱਚ ਦੋ ਅੰਤਰ ਦੱਸੋ।
- ਬਿਜਲਈ ਫਿਊਜ ਕੀ ਹੁੰਦਾ ਹੈ?
- ਲੋਹੇ ਦੀਆਂ ਚੀਜ਼ਾਂ ਕਾਂ ਨੂੰ ਜੰਗ ਲੱਗਣ ਲਈ ਕਿਹੜੀਆਂ ਜਰੂਰੀ ਹਾਲਤਾਂ ਦੀ ਜਰੂਰਤ ਹੁੰਦੀ ਹੈ? ਲੋਹੇ ਦੀਆਂ ਚੀਜ਼ਾਂ ਨੂੰ ਜੰਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
- ਡਾਕਟਰੀ ਥਰਮਾਮੀਟਰ ਕੀ ਹੈ? ਇਸਦੀ ਰੇਂਜ ਲਿਖੋ।