ਨਿਗਮ ਚੋਣਾਂ ਲਈ ਕਪੂਰਥਲਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ- ਜਿਲ੍ਹਾ ਚੋਣ ਅਫਸਰ
ਨਾਮਜਦਗੀਆਂ ਅੱਜ ਤੋਂ- 11 ਵਜੇ ਤੋਂ 3 ਵਜੇ ਤੱਕ ਹੋਣਗੇ ਨਾਮਜਦਗੀ ਪੱਤਰ ਦਾਖਲ
ਫਗਵਾੜਾ ਨਗਰ ਨਿਗਮ ਤੇ ਨਗਰ ਪੰਚਾਇਤ ਬੇਗੋਵਾਲ, ਭੁਲੱਥ, ਢਿਲਵਾਂ ਤੇ ਨਡਾਲਾ ਲਈ 21 ਦਸੰਬਰ ਨੂੰ ਪੈਣਗੀਆਂ ਵੋਟਾਂ
ਕਪੂਰਥਲਾ, 8 ਦਸੰਬਰ ( ਜਾਬਸ ਆਫ ਟੁਡੇ)
ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਦੇ ਐਲਾਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਦੱਸਿਆ ਕਿ ਕਪੂਰਥਲਾ ਜਿਲ੍ਹੇ ਵਿਚ ਫਗਵਾੜਾ ਨਗਰ ਨਿਗਮ ਤੇ ਨਗਰ ਪੰਚਾਇਤ ਬੇਗੋਵਾਲ, ਭੁਲੱਥ, ਢਿਲਵਾਂ ਤੇ ਨਡਾਲਾ ਲਈ ਕੱਲ੍ਹ 9 ਦਸੰਬਰ ਤੋਂ ਨਾਮਜਦਗੀ ਪ੍ਰਕਿ੍ਰਆ ਸ਼ੁਰੂ ਹੋ ਰਹੀ ਹੈ , ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਚੋਣ ਪ੍ਰੋਗਰਾਮ ਅਨੁਸਾਰ 9 ਤੋਂ 12 ਦਸੰਬਰ ਤੱਕ ਨਾਮਜਦਗੀ ਪੱਤਰ ਦਾਖਲ ਕਰਵਾਏ ਜਾ ਸਕਣਗੇ। ਨਾਮਜਦਗੀ ਪੱਤਰ ਦਾਖਲ ਕਰਵਾਉਣ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ।
13 ਦਸੰਬਰ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਜਦਕਿ 14 ਦਸੰਬਰ ਨੂੰ 3 ਵਜੇ ਤੱਕ ਨਾਮਜਦਗੀ ਪੱਤਰ ਵਾਪਸ ਲੈ ਜਾ ਸਕਣਗੇ। 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਪੈਣ ਉਪਰੰਤ ਉਸੇ ਦਿਨ ਸ਼ਾਮ ਨੂੰ ਗਿਣਤੀ ਉਪਰੰਤ ਨਤੀਜਾ ਐਲਾਨਿਆ ਜਾਵੇਗਾ। 24 ਦਸੰਬਰ ਤੱਕ ਸਾਰੀ ਚੋਣ ਪ੍ਰਕਿ੍ਆ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਫਗਵਾੜਾ ਨਗਰ ਨਿਗਮ
ਫਗਵਾੜਾ ਨਗਰ ਨਿਗਮ ਦੇ ਕੁੱਲ 50 ਵਾਰਡ ਹਨ। ਵਾਰਡ ਨੰਬਰ 0-10 ਦੀ ਚੋਣ ਲਈ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਜਗਜੀਤ ਸਿੰਘ ਨੂੰ ਰਿਟਰਨਿੰਗ ਅਫਸਰ ਤੇ ਸਹਾਇਕ ਰਜਿਸਟਰਾਰ ,ਸਹਿਕਾਰੀ ਸਭਾਵਾਂ , ਫਗਵਾੜਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨਾਂ ਵਾਰਡਾਂ ਦੇ ਨਾਮਜਦਗੀ ਪੱਤਰ ਸਹਾਇਕ ਰਜਿਸਟਰਾਰ , ਸਹਿਕਾਰੀ ਸਭਾਵਾਂ, ਪੁਰਾਣੀ ਦਾਣਾ ਮੰਡੀ ਫਗਵਾੜਾ ਵਿਖੇ ਪ੍ਰਾਪਤ ਕੀਤੇ ਜਾਣਗੇ।
ਵਾਰਡ ਨੰਬਰ 11 ਤੋਂ 20 ਲਈ ਖੇਤੀਬਾੜੀ ਅਫਸਰ ਫਗਵਾੜਾ ਪਰਮਜੀਤ ਮਹੇ ਰਿਟਰਨਿੰਗ ਅਫਸਰ ਹੋਣਗੇ ਤੇ ਭੂਮੀ ਰੱਖਿਆ ਅਫਸਰ ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਨਾਂ ਵਾਰਡਾਂ ਲਈ ਨਾਮਜਦਗੀ ਪੱਤਰ ਦਫਤਰ ਖੇਤੀਬਾੜੀ ਅਫਸਰ-ਪਹਿਲੀ ਮੰਜਿਲ, ਵਿਕਾਸ ਭਵਨ , ਨਵੀਂ ਦਾਣਾ ਮੰਡੀ , ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪ੍ਰਾਪਤ ਕੀਤੇ ਜਾਣਗੇ।
ਵਾਰਡ ਨੰਬਰ 21-30 ਲਈ ਅਕਾਸ਼ਦੀਪ ਸਿੰਘ , ਕਾਰਜਕਾਰੀ ਇੰਜੀਨੀਅਰ , ਲੋਕ ਨਿਰਮਾਣ ਵਿਭਾਗ , ਬੀ. ਐਂਡ. ਆਰ ਡਵੀਜ਼ਨ ਨੰਬਰ -2 ਕਪੂਰਥਲਾ ਰਿਟਰਨਿੰਗ ਅਫਸਰ ਹੋਣਗੇ ਜਦਕਿ ਐਸ.ਡੀ.ਓ. , ਲੋਕ ਨਿਰਮਾਣ ਵਿਭਾਗ, ਬੀ.ਐਂਡ. ਆਰ. ਡਵੀਜਨ ਨੰਬਰ -2 ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਨਾਂ ਵਾਰਡਾਂ ਲਈ ਨਾਮਜਦਗੀ ਪੱਤਰ ਦਫਤਰ,ਐਸ.ਡੀ.ਓ. ਪ੍ਰੋਵਿਨਸ਼ੀਅਲ , ਲੋਕ ਨਿਰਮਾਣ ਵਿਭਾਗ, ਬੀਐਂਡ. ਆਰ, ਕੋਰਟ ਕੰਪਲੈਕਸ , ਫਗਵਾੜਾ ਵਿਖੇ ਪ੍ਰਾਪਤ ਕੀਤੇ ਜਾਣਗੇ।
ਵਾਰਡ ਨੰਬਰ 31 ਤੋਂ 40 ਲਈ ਐਸ.ਡੀ.ਓ. ਸਰਬਜੀਤ ਸਿੰਘ , ਰੂਰਲ ਵਾਟਰ ਸਪਲਾਈ ਤੇ ਸੈਨੀਟੇਸ਼ਨ, ਫਗਵਾੜਾ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਜਦਕਿ ਜੇ.ਈ. ਪੇਂਡੂ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਫਗਵਾੜਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇ੍ਹਨਾਂ ਵਾਰਡਾਂ ਲਈ ਨਾਮਜਦਗੀ ਪੱਤਰ ਦਫਤਰ, ਐਸ. ਡੀ.ਓ. ਵਾਟਰ ਸਪਲਾਈ ਤੇ ਸੈਨੀਟੇਸ਼ਨ , ਇੰਡਸਟਰੀਅਲ ਏਰੀਆ, ਸਾਹਮਣੇ ਜੇ.ਸੀ.ਟੀ ਮਿੱਲ ਫਗਵਾੜਾ ਵਿਖੇ ਲਏ ਜਾਣਗੇ।
ਵਾਰਡ ਨੰਬਰ 41 ਤੋਂ 50 ਲਈ ਐਸ.ਡੀ.ਐਮ. ਜਸ਼ਨਜੀਤ ਸਿੰਘ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ ਜਦਕਿ ਤਹਿਸੀਲਦਾਰ ਫਗਵਾੜਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਾਰਡਾਂ ਲਈ ਦਫਤਰ, ਐਸ.ਡੀ.ਐਮ. ਕੋਰਟ ਕੰਪਲੈਕਸ, ਜੀ.ਟੀ. ਰੋਡ ਫਗਵਾੜਾ ਵਿਖੇ ਨਾਮਜਦਗੀ ਪੱਤਰ ਲਏ ਜਾਣਗੇ।
ਨਗਰ ਪੰਚਾਇਤ ਢਿਲਵਾਂ
ਨਗਰ ਪੰਚਾਇਤ ਢਿਲਵਾਂ ਦੇ ਕੁੱਲ 11 ਵਾਰਡ ਹਨ। ਇਨਾਂ ਲਈ ਐਸ.ਡੀ.ਐਮ. ਕਪੂਰਥਲਾ ਨੂੰ ਰਿਟਰਨਿੰਗ ਅਫਸਰ ਜਦਕਿ ਨਾਇਬ ਤਹਿਸੀਲਦਾਰ ਢਿਲਵਾਂ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਢਿਲਵਾਂ ਲਈ ਨਾਮਜਦਗੀ ਪੱਤਰ ਕਮਰਾ ਨੰਬਰ 112, ਪਹਿਲੀ ਮੰਜਿਲ, ਨਵਾਂ ਪ੍ਰਬੰਧਕੀ ਕੰਪਲੈਕਸ , ਕਪੂਰਥਲਾ ਵਿਖੇ ਲਏ ਜਾਣਗੇ।
ਨਗਰ ਪੰਚਾਇਤ ਭੁਲੱਥ
ਨਗਰ ਪੰਚਾਇਤ ਭੁਲੱਥ ਦੇ ਕੁੱਲ 13 ਵਾਰਡ ਹਨ। ਇਸ ਲਈ ਐਸ.ਡੀ.ਐਮ. ਭੁਲੱਥ ਨੂੰ ਰਿਟਰਨਿੰਗ ਅਫਸਰ ਤੇ ਨਾਇਬ ਤਹਿਸੀਲਦਾਰ ਭੁਲੱਥ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਭੁਲੱਥ ਲਈ ਨਾਮਜਦਗੀ ਪੱਤਰ ਐਸ.ਡੀ.ਐਮ. ਦਫਤਰ, ਭੁਲੱਥ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਲਏ ਜਾਣਗੇ।
ਨਗਰ ਪੰਚਾਇਤ ਨਡਾਲਾ
ਨਗਰ ਪੰਚਾਇਤ ਨਡਾਲਾ ਦੇ 11 ਵਾਰਡ ਹਨ। ਇਨ੍ਹਾਂ ਲਈ ਖੇਤੀਬਾੜੀ ਅਫਸਰ ਨਡਾਲਾ ਨੂੰ ਰਿਟਰਨਿੰਗ ਅਫਸਰ ਤੇ ਏ.ਡੀ.ਓ. ਨਡਾਲਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਨਡਾਲਾ ਲਈ ਨਾਮਜਦਗੀ ਪੱਤਰ ਖੇਤੀਬਾੜੀ ਦਫਤਰ , ਨਡਾਲਾ ਵਿਖੇ ਲਏ ਜਾਣਗੇ।
ਨਗਰ ਪੰਚਾਇਤ ਬੇਗੋਵਾਲ
ਨਗਰ ਪੰਚਾਇਤ ਬੇਗੋਵਾਲ ਦੇ 13 ਵਾਰਡ ਹਨ। ਇਨ੍ਹਾਂ ਲਈ ਪ੍ਰਿੰਸੀਪਲ , ਸਰਕਾਰੀ ਪਾਲੀਟੈਕਨਿਕ ਕਾਲਜ, ਬੇਗੋਵਾਲ ਨੂੰ ਰਿਟਰਨਿੰਗ ਅਫਸਰ ਤੇ ਇਤਿਹਾਸ ਵਿਸ਼ੇ ਦੇ ਪ੍ਰੋਫੈਸਰ , ਸਰਕਾਰੀ ਕਾਲਜ ਭੁਲੱਥ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਬੇਗੋਵਾਲ ਲਈ ਨਾਮਜਦਗੀ ਪੱਤਰ ਸਰਕਾਰੀ ਪਾਲੀਟੈਕਨਿਕ ਕਾਲਜ, ਬੇਗੋਵਾਲ ਵਿਖੇ ਲਏ ਜਾਣਗੇ।
ਕੈਪਸ਼ਨ- ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ।
Government of Punjab #Kapurthala