ਪਰਖ ਰਾਸ਼ਟਰੀ ਸਰਵੇਖਣ ਲਈ ਬਲਾਕ ਪਠਾਨਕੋਟ -2 ਦੇ ਚੁਣੇ ਗਏ ਸਕੂਲ ਡੇਰਾ ਬਾਬਾ ਬਸੰਤ ਪੂਰੀ ਫਰਵਾਲ ਕਲੋਨੀ ਅਤੇ ਬਹਾਦਰ ਲਾਹੜੀ ਸਕੂਲ ਦੇ ਬੱਚਿਆਂ ਨੂੰ ਬੀਪੀਈਓ ਸ੍ਰੀ ਨਰੇਸ਼ ਪਨਿਆੜ ਵੱਲੋਂ ਵੰਡੀ ਗਈ ਸਟੇਸ਼ਨਰੀ ਅਤੇ ਮਿਠਾਈ
ਸਕੂਲ ਸਟਾਫ਼ ਅਤੇ ਸੈਂਟਰ ਹੈਡ ਟੀਚਰਾਂ ਨੂੰ ਵੀ ਕੀਤਾ ਗਿਆ ਸਨਮਾਨਿਤ।
ਪਠਾਨਕੋਟ, 3 ਦਸੰਬਰ ( ) ਪਰਖ ਰਾਸ਼ਟਰੀ ਸਰਵੇਖਣ 2024 ਲਈ ਬਲਾਕ ਪਠਾਨਕੋਟ -2 ਦੇ ਦੋ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਬਾਬਾ ਬਸੰਤ ਪੂਰੀ ਫਰਵਾਲ ਕਲੋਨੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਲਾਹੜੀ ਦੀ ਚੋਣ ਹੋਈ ਹੈ। ਇਨ੍ਹਾਂ ਦੋਨਾਂ ਸਕੂਲਾਂ ਵਿੱਚ ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੇ ਉਚੇਚੇ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਮਿਠਾਈਆਂ ਵੰਡੀਆਂ ਅਤੇ ਵਿਦਿਆਰਥੀਆਂ ਨੂੰ ਕੱਲ 4 ਦਸੰਬਰ ਨੂੰ ਹੋਣ ਵਾਲੇ ਪਰਖ ਰਾਸ਼ਟਰੀ ਸਰਵੇਖਣ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਕੀਤਾ। ਇਸ ਮੌਕੇ ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇਸ ਪ੍ਰੀਖਿਆ ਨੂੰ ਲੈਕੇ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਰਵੇਖਣ ਤੀਜੀ ਜਮਾਤਾਂ ਲਈ ਉਨ੍ਹਾਂ ਦੀਆਂ ਪਿਛਲੀਆਂ ਕਲਾਸਾਂ ਦੇ ਸਿੱਖਣ ਦੇ ਨਤੀਜਿਆਂ ’ਤੇ ਕੀਤਾ ਜਾਵੇਗਾ। ਉਨ੍ਹਾਂ ਇਸ ਸਰਵੇਖਣ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਫੀਲਡ ਇਨਵੈਸਟੀਗੇਟਰ ਸੈਕਸ਼ਨ ਸੈਂਪਲਿੰਗ ਅਤੇ ਵਿਦਿਆਰਥੀਆਂ ਦੇ ਸੈਂਪਲਿੰਗ ਕਿਵੇਂ ਕਰਨਗੇ। ਉਨ੍ਹਾਂ ਨੇ ਉਨ੍ਹਾਂ ਸਾਰੇ ਫਾਰਮੈਟਾਂ ਬਾਰੇ ਵੀ ਦੱਸਿਆ ਜੋ ਨਮੂਨਾ ਸਕੂਲ ਦੁਆਰਾ ਭਰੇ ਜਾਣੇ ਹਨ, ਜਿਵੇਂ ਕਿ ਨਮੂਨਾ ਲਏ ਗਏ ਵਿਦਿਆਰਥੀ ਲਈ ਪ੍ਰਾਪਤੀ ਟੈਸਟ ਤੋਂ ਬਾਅਦ ਵਿਦਿਆਰਥੀ ਪ੍ਰਸ਼ਨਾਵਲੀ, ਅਧਿਆਪਕ ਪ੍ਰਸ਼ਨਮਾਲਾ ਅਤੇ ਸਕੂਲ ਪ੍ਰਸ਼ਨਾਵਲੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਰਕਸ਼ੀਟ ਅਤੇ ਮੁਲਾਂਕਣ ਟੂਲ ਤਿਆਰ ਕੀਤੇ ਅਤੇ ਇਨ੍ਹਾਂ ਅਭਿਆਸ ਸ਼ੀਟਾਂ ਤੋਂ ਲਏ ਗਏ ਡਾਟਾ ਦਾ ਵਿਸ਼ਲੇਸ਼ਣ ਯੋਗਤਾ ਵਧਾਉਣ ਦੇ ਪ੍ਰੋਗਰਾਮ (ਸੀਈਪੀ) ਦੇ ਰੂਪ ਵਿੱਚ ਤਨਦੇਹੀ ਨਾਲ ਕੀਤੇ ਹਨ।
ਉਨ੍ਹਾਂ ਨੇ ਕਈ ਉਦਾਹਰਣਾਂ ਦਿੰਦਿਆਂ ਕਲਾਸ ਅਨੁਸਾਰ ਯੋਗਤਾਵਾਂ ਬਾਰੇ ਦੱਸਦਿਆਂ ਸਾਰੇ ਹਿੱਸੇਦਾਰਾਂ ਨੂੰ ਸਹਿਯੋਗ ਲਈ ਹੱਥ ਮਿਲਾਉਣ ਅਤੇ ਐਨਏਐਸ 2021 ਵਿੱਚ ਪੰਜਾਬ ਵੱਲੋਂ ਪ੍ਰਾਪਤ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਤਾਂ ਹੀ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ ਜੇਕਰ ਸਾਰਾ ਅਮਲਾ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਕੰਮ ਕਰਨ। ਉਨ੍ਹਾਂ ਨੇ ਵਰਕਸ਼ੀਟਾਂ, ਅਸਾਈਨਮੈਂਟਾਂ ਅਤੇ ਮੁਲਾਂਕਣ ਟੂਲ ਸਟਾਫ਼ ਨਾਲ ਸਾਂਝੇ ਕੀਤੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੋਨਾਂ ਸਕੂਲਾਂ ਦੇ ਸਟਾਫ਼ ਅਤੇ ਸੈਂਟਰ ਹੈਡ ਟੀਚਰਾਂ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਤੇ ਸੈਂਟਰ ਹੈਡ ਟੀਚਰ ਸਤਵੰਤ ਕੌਰ, ਸੈਂਟਰ ਹੈਡ ਟੀਚਰ ਹਰਪ੍ਰੀਤ ਸ਼ਰਮਾਂ, ਹੈਡ ਟੀਚਰ ਸ਼ਿਖਾ ਸ਼ਰਮਾ, ਸਕੂਲ ਇੰਚਾਰਜ ਬਹਾਦੁਰ ਲਾਹੜੀ ਮੁਨੀਸ਼ ਸੈਣੀ, ਸੰਜੀਵ ਬਾਵਾ, ਰਜਨੀਸ਼, ਨੀਤੂ ਦੇਵੀ, ਅਮਿਤ ਕੁਮਾਰ, ਰੀਨਾ ਪਠਾਣੀਆ, ਰੰਜਨਾ ਦੇਵੀ, ਨਰੇਸ਼ ਬਾਲਾ, ਬੀਆਰਸੀ ਬੀਨੂੰ ਪ੍ਰਤਾਪ ਸਿੰਘ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਵਿਦਿਆਰਥੀਆਂ ਨੂੰ ਸਟੇਸ਼ਨਰੀ ਦੇ ਕੇ ਸਨਮਾਨਿਤ ਕਰਦੇ ਹੋਏ ਬੀਪੀਈਓ ਸ੍ਰੀ ਨਰੇਸ਼ ਪਨਿਆੜ।