PSEB BOARD EXAM 2025 : ਸਕੂਲ ਮੁਖੀਆਂ ਨੂੰ ਅਹਿਮ ਹਦਾਇਤਾਂ ਜਾਰੀ
ਚੰਡੀਗੜ੍ਹ, 4 ਨਵੰਬਰ 2024 ( ਜਾਬਸ ਆਫ ਟੁਡੇ)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2025 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸੂਬੇ ਦੇ ਸਾਰੇ ਸਕੂਲਾਂ ਤੋਂ ਇਨਫਰਾਸਟਰੱਕਚਰ ਦੀ ਰਿਪੋਰਟ ਮੰਗੀ ਹੈ। ਬੋਰਡ ਨੇ ਸਕੂਲਾਂ ਨੂੰ ਆਪਣੀ ਸਕੂਲ ਲੌਗਿਨ ਆਈਡੀ ਨਾਲ ਬੋਰਡ ਦੇ ਰਜਿਸਟ੍ਰੇਸ਼ਨ ਪੋਰਟਲ 'ਤੇ ਲੌਗਇਨ ਕਰਕੇ ਸਕੂਲ ਪ੍ਰੋਫਾਈਲ ਦੇ ਇਨਫਰਾਸਟਰੱਕਚਰ ਫਾਰਮ ਭਰਨ ਲਈ ਕਿਹਾ ਹੈ।
ਇਸ ਤੋਂ ਇਲਾਵਾ, ਸਕੂਲਾਂ ਨੂੰ ਪ੍ਰੀਖਿਆ ਕੇਂਦਰਾਂ ਨਾਲ ਸਬੰਧਤ ਪ੍ਰਸ਼ਨ ਪੱਤਰਾਂ ਨੂੰ ਨੇੜਲੇ ਬੈਂਕ ਦੀ ਸੁਰੱਖਿਅਤ ਕਸਟੋਡੀ ਵਿੱਚ ਰੱਖਣ ਲਈ ਵੀ ਕਿਹਾ ਗਿਆ ਹੈ। ਬੋਰਡ ਨੇ ਸਕੂਲਾਂ ਨੂੰ 11 ਨਵੰਬਰ ਰ ਤੱਕ ਇਹ ਰਿਪੋਰਟ ਭਰਨ ਲਈ ਕਿਹਾ ਹੈ।
ਇਸ ਵਾਰ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੀ ਕਰਵਾਈਆਂ ਜਾਣਗੀਆਂ। ਪੰਜਵੀਂ ਕਲਾਸ ਦੀ ਪ੍ਰੀਖਿਆ ਦੀ ਜ਼ਿੰਮੇਵਾਰੀ ਸਟੇਟ ਕੌਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੂੰ ਦਿੱਤੀ ਗਈ ਹੈ।