*ਚੱਬੇਵਾਲ ਝੰਡਾ ਮਾਰਚ ਵਿੱਚ ਕੀਤੀ ਸ਼ਮੂਲੀਅਤ 'ਤੇ ਤਸੱਲੀ ਪ੍ਰਗਟਾਈ*
*ਕੇਂਦਰ ਅਤੇ ਗਵਾਂਢੀ ਰਾਜਾਂ ਵਾਂਗ 53% ਡੀ ਏ ਦੀ ਮੰਗ*
ਨਵਾਂ ਸ਼ਹਿਰ 7 ਨਵੰਬਰ ( ) ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਜਸਵੀਰ ਮੋਰੋਂ, ਰਾਮ ਪਾਲ, ਰੇਸ਼ਮ ਲਾਲ, ਦੇਸ ਰਾਜ ਬੱਜੋਂ, ਧਰਮ ਪਾਲ, ਰਾਮ ਲਾਲ, ਸੋਖੀ ਰਾਮ, ਰਾਮ ਸਿੰਘ, ਜਸਵੀਰ ਸਿੰਘ, ਸੁੱਚਾ ਰਾਮ ਆਦਿ ਨੇ ਚੱਬੇਵਾਲ ਝੰਡਾ ਮਾਰਚ ਵਿੱਚ ਕੀਤੀ ਸ਼ਮੂਲੀਅਤ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਜਨਵਰੀ 2016 ਤੋਂ ਤਨਖਾਹ ਦੁਹਰਾਈ ਦੇ ਬਕਾਏ 2030-31 ਤੱਕ ਦੇਣ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਦਿੱਤੇ ਗਏ ਐਫੀਡੇਵਿਟ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਦਿਵਾਲੀ ਮੌਕੇ 4% ਡੀ ਏ ਦਾ ਤੋਹਫਾ ਦੇਣ ਨੂੰ ਨਕਾਰਦਿਆਂ ਹੋਇਆਂ ਕੇਂਦਰ ਸਰਕਾਰ ਅਤੇ ਗਵਾਂਢੀ ਰਾਜਾਂ ਦੀ ਦਰ ਤੇ 53% ਡੀ ਏ ਦੇਣ ਦੀ ਮੰਗ ਕੀਤੀ।
ਉਨ੍ਹਾਂ ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ 125% ਮਹਿੰਗਾਈ ਭੱਤੇ 'ਤੇ 2.59 ਦਾ ਸਿਫਾਰਿਸ਼ ਕੀਤਾ ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ, 20 ਸਾਲ ਦੀ ਸਰਵਿਸ ਬਾਅਦ ਪੂਰੇ ਪੈਨਸ਼ਨਰੀ ਲਾਭ ਜਾਰੀ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਮੈਡੀਕਲ ਕਲੇਮ ਤੁਰੰਤ ਜਾਰੀ ਕਰਨ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ।
ਮੀਟਿੰਗ ਵਿੱਚ ਨਰੰਜਣ ਲਾਲ, ਭਾਗ ਸਿੰਘ, ਕੇਵਲ ਰਾਮ, ਬਖਤਾਵਰ ਸਿੰਘ, ਅਮਰਜੀਤ ਸਿੰਘ, ਹਰਦਿਆਲ ਸਿੰਘ, ਸਰੂਪ ਲਾਲ, ਗੁਰਦਿਆਲ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਬਲਵਿੰਦਰ ਰਾਮ, ਸੁਰਿੰਦਰਜੀਤ, ਮਹਿੰਗਾ ਰਾਮ, ਜੀਤ ਰਾਮ, ਸੁਰਜੀਤ ਰਾਮ, ਸੁਖ ਚੰਦ, ਜਸਵੀਰ ਸਿੰਘ ਆਦਿ ਹਾਜ਼ਰ ਸਨ।