ਲੈਕਚਰਾਰ ਕਾਡਰ ਦੀ ਸੀਨੀਆਰਤਾ ਦਾ ਦੂਜਾ ਪੜਾਅ ਜਾਰੀ
ਚੰਡੀਗੜ੍ਹ/ਮੋਹਾਲੀ: 19 ਨਵੰਬਰ 2024 ਪੰਜਾਬ ਸਕੂਲ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਨੇ ਲੈਕਚਰਾਰ ਕਾਡਰ ਦੀ ਸੀਨੀਆਰਤਾ ਨਿਰਧਾਰਿਤ ਕਰਨ ਦਾ ਦੂਜਾ ਪੜਾਅ ਜਾਰੀ ਕਰ ਦਿੱਤਾ ਹੈ। ਇਹ ਫੈਸਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਲਿਆ ਗਿਆ ਹੈ।
ਵਿਭਾਗ ਵੱਲੋਂ ਮਿਤੀ 29.08.2024 ਨੂੰ ਵਿਭਾਗ ਦੀ ਵੈਬਸਾਈਟ ਰਾਹੀਂ ਨੋਟਿਸ ਜਾਰੀ ਕਰਦੇ ਹੋਏ ਸੀਨੀਆਰਤਾ ਬਣਾਉਣ ਲਈ ਅਧਿਕਾਰੀਆਂ/ਕਰਮਚਾਰੀਆਂ/ਰਿਟਾਇਰੀਆਂ ਦੀ ਨਿਯੁਕਤੀ ਅਤੇ ਸੇਵਾਵਾਂ ਦੇ ਵੇਰਵੇ ਮੰਗੇ ਗਏ ਸਨ। ਉਕਤ ਨੋਟਿਸ ਦੇ ਸਬੰਧ ਵਿੱਚ ਵਿਭਾਗ ਵੱਲੋਂ ਮਿਤੀ 04/11/2024 ਨੂੰ ਪਹਿਲਾ ਪੜਾਅ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ।
ਹੁਣ ਜਾਰੀ ਦੂਜੇ ਪੜਾਅ ਵਿੱਚ ਸਾਲ 2015 ਤੱਕ ਦੀ ਲੈਕਚਰਾਰ ਕਾਡਰ ਦੀ ਸੀਨੀਆਰਤਾ ਦੀ ਡਰਾਫਟ ਸੂਚੀ ਤਿਆਰ ਕੀਤੀ ਗਈ ਹੈ। ਜੇਕਰ ਕਿਸੇ ਅਧਿਕਾਰੀ/ਕਰਮਚਾਰੀ/ਰਿਟਾਇਰੀ ਦੇ ਨਿਯੁਕਤੀ ਦੇ ਵੇਰਵਿਆਂ ਵਿੱਚ ਕੋਈ ਤਰੁਟੀ ਹੈ ਤਾਂ ਉਹ ਆਪਣਾ ਇਤਰਾਜ ਸਮੇਤ ਦਸਤਾਵੇਜ਼ ਮੁੱਖ ਦਫ਼ਤਰ ਵਿਖੇ ਰਜਿਸਟਰਡ ਪੋਸਟ ਰਾਹੀਂ ਮਿਤੀ 12.12.2024 ਤੱਕ ਭੇਜ ਸਕਦੇ ਹਨ।
ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ਼ ਇੱਕ ਪੜਾਅ ਹੈ ਅਤੇ ਅੰਤਿਮ ਰੂਪ ਨਹੀਂ ਹੈ। ਸਾਰੇ ਕਰਮਚਾਰੀਆਂ ਦੇ ਸੇਵਾਵਾਂ/ਨਿਯੁਕਤੀ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
DOWNLOAD SENIORITY LIST 2ND DRAFT
Lecturer seniority first list
ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਕੇਡਰ ਦੀ ਡਰਾਫਟ ਸੀਨੀਅਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਅਤੇ ਓਬਜੈਕਸ਼ਨਾਂ ਦੀ ਮੰਗ ਕੀਤੀ ਗਈ ਹੈ ਸੀਨੀਅਰ ਸੂਚੀ ਡਾਊਨਲੋਡ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ