ਐਲੀਮੈਟਰੀ ਅਧਿਆਪਕ ਪ੍ਰਮੁੱਖ ਮੰਗਾਂ ਲਈ ਵਜਾਉਣਗੇ ਸੰਘਰਸ਼ ਦਾ ਬਿਗਲ - ਪਨੂੰ , ਲਹੌਰੀਆ

 ਐਲੀਮੈਟਰੀ ਅਧਿਆਪਕ ਪ੍ਰਮੁੱਖ ਮੰਗਾਂ ਲਈ ਵਜਾਉਣਗੇ ਸੰਘਰਸ਼ ਦਾ ਬਿਗਲ - ਪਨੂੰ , ਲਹੌਰੀਆ



ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅੱਜ ਸੂਬਾ ਪੱਧਰੀ ਜੂਮ ਮੀਟਿੰਗ ਕਰਕੇ ਪ੍ਰਮੁੱਖ ਅਧਿਆਪਕ ਮੰਗਾਂ ਤੇ ਰਣਨੀਤੀ ਘੜਨ ਲਈ 21 ਨੂੰ ਲੁਧਿਆਣਾ ਸੂਬਾ ਮੀਟਿੰਗ ਬੁਲਾਈ । ਗੈਰ-ਵਿਦਿਅਕ ,ਆਨਲਾਈਨ ਕੰਮਾਂ ਤੇ ਬੀ ਐਲ ਓਜ ਡਿਊਟੀਆਂ ਸਮੇਤ ਸਭ ਹੋਰ ਬੇਲੋੜੀਆ ਡਿਊਟੀਆਂ ਦਾ ਫਾਹ ਗੱਲੋਂ ਲਹਾਉਣ ਦੇ ਨਾਲ ਵਿੱਤੀ ਮਂਗਾਂ ਤੇ ਵਿਭਾਗੀ ਮੰਗਾਂ ਤਹਿਤ ਤਿੰਨ ਨੁਕਾਤੀ ਏਜੰਡੇ ਤੇ ਹੋਵੇਗਾ ਸੰਘਰਸ਼ । ਬੇਲੋੜੇ ਕੰਮਾਂ ਕਰਕੇ ਅਧਿਆਪਕ ਦੀ ਥਾਂ ਮਲਟੀਪਰਪਜ ਕੰਮਾਂ ਦੀ ਮਸ਼ੀਨ ਬਣੇ ਪੰਜਾਬ ਭਰ ਦੇ ਅਧਿਆਪਕ ਸਰਕਾਰਾਂ ਹੱਥੋਂ ਸਤੇ । ਸਿਖਿਆ ਮਾਰੂ ਨੀਤੀਆਂ ਕਰਕੇ ਸਰਕਾਰੀ ਸਕੂਲਾਂ ਚ ਬੱਚਿਆ ਦਾ ਰੁਝਾਨ ਘੱਟਿਆ ।

ਅੱਜ 7 ਅਪਰੈਲ ਤੱਕ ਨਵੇ ਸੈਸ਼ਨ ਦੀਆ ਪੂਰੀਆ ਕਿਤਾਬਾਂ ਵੀ ਨਹੀ ਹੋਈਆ ਮੁਹੱਈਆ ,ਜਲਦ ਮੁਹੱਈਆ ਕਰਾਉਣ ਦੀ ਮੰਗ। ਅੱਜ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪਰਾਇਮਰੀ/ਐਲੀਮੈਟਰੀ ਅਧਿਆਪਕਾਂ ਦੀਆ ਅਹਿਮ ਮੰਗਾਂ ਤੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਦੀ ਅਗਵਾਈ ਸੂਬਾਈ ਕਮੇਟੀ ਨੇ ਸੂਬਾ ਜੂਮ ਮੀਟਿੰਗ ਕਰਕੇ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਤੇ ਸੰਘਰਸ਼ ਸੇਧਿਤ ਕਰਨ ਲਈ 21 ਨੂੰ ਲੁਧਿਆਣਾ ਵਿਖੇ ਸੂਬਾਈ ਮੀਟਿੰਗ ਦਾ ਫੈਸਲਾ ਲਿਆ ਜਿਸ ਵਿੱਚ ਅਗਲੀ ਰਣਨੀਤੀ ਉਲੀਕ ਕੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ।

ਅੱਜ ਦੀ ਮੀਟਿੰਗ ਚ ਅਧਿਆਪਕਾਂ ਦੀ ਵੱਧ ਰਹੀ ਮਾਨਸਿਕ ਪ੍ਰੇਸ਼ਾਨੀ ਤੇ ਬੇਲੋੜੇ ਕੰਮਾਂ ਕਰਕੇ ਸਿਖਿਆ ਦੇ ਹੋ ਰਹੇ ਘਾਣ ਤੇ ਬੱਚਿਆ ਦਾ ਸਰਕਾਰੀ ਸਕੂਲਾਂ ਵੱਲ ਘੱਟ ਰਹੇ ਰੁਝਾਨ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਸਭ ਕੁਝ ਲਈ ਸਰਕਾਰਾਂ ਦੀਆ ਪਰਾਈਵੇਟਸ਼ਨ ਨੂੰ ਬੜਾਵਾ ਦੇਣ ਦੀਆ ਨੀਤੀਆ ਜਿਮੇਵਾਰ ਹਨ । ਜੋ ਕੁਝ ਕਰਨ ਦੀ ਲੋੜ ਹੈ ,ਉਹ ਕੀਤਾ ਨਹੀ ਜਾ ਰਿਹਾ ਸਗੋ ਉਲਟਾ ਹੋਰ ਤਜਰਬੇ ਕਰਕੇ ਦਿਨੋ ਦਿਨ ਸਿਖਿਆ ਦਾ ਘਾਣ ਕੀਤਾ ਜਾ ਰਿਹਾ। ਅਧਿਆਪਕ ਨੂੰ ਅਧਿਆਪਕ ਨਾ ਰਹਿਣ ਦੇਕੇ ਡਾਟਾ ਐਟਰੀ ਅਪਰੇਟਰ ਮਿਸਤਰੀ , ਮਜਦੂਰ , ਮਾਲੀ ,ਸਫਾਈ ਸੇਵਿਕ ,ਰਸੋਈਆ ,ਵਰਗੀ ਮਲਟੀਪਰਪਜ ਮਸ਼ੀਨ ਬਣਾ ਕੇ ਬੱਚਿਆ ਦੀ ਪੜਾਈ ਵੱਲ ਦਿਤੇ ਜਾਣ ਵਾਲੇ ਧਿਆਨ ਨੂੰ ਵੰਡਿਆ ਜਾ ਰਿਹਾ ਹੈ । ਆਗੂਆ ਨੇ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਮੌਜੂਦਾ ਸਰਕਾਰ ਵੀ ਜੇਕਰ ਸਿਖਿਆ ਦਾ ਸੂਧਾਰ ਕਰਨੀ ਚਾਹੁਂਦੀ ਹੈ ਤਾਂ ਉਹ ਸਾਰੇ ਬੇਲੋੜੇ ਗੈਰਵਿਦਿਅਕ ਕੰਮ ,ਅਨਲਾਈਨ ਕੱਮਾਂ , ਬੀ ਐਲ ਓਜ ਡਿਊਟੀਆਂ ਸਮੇਤ ਹੋਰ ਸਭ ਬੇਲੋੜੀਆਂ ਗੈਰਵਿਦਿਅਕ ਡਿਊਟੀਆ ਜੋ ਬੱਚਿਆ ਦੀ ਪੜਾਈ ਦਾ ਸਮਾ ਖਾ ਰਹੀਆਂ ਹਨ । ਅਧਿਆਪਕਾਂ ਦੀਆਂ ਵਿਤੀ ਤੇ ਵਿਭਾਗੀ ਮੰਗਾਂ ਦਾ ਵੀ ਤੁਰੰਤ ਹੱਲ ਕੀਤਾ ਜਾਵੇ । ਆਗੂਆ ਨੇ ਕਿਹਾ ਕਿ ਅੱਜ 7 ਅਪਰੈਲ ਤੱਕ ਨਵੇ ਸੈਸ਼ਨ ਦੀਆ ਪੂਰੀਆ ਕਿਤਾਬਾਂ ਵੀ ਨਹੀ ਹੋਈਆ ਮੁਹੱਈਆ , ਜਲਦ ਮੁਹੱਈਆ ਕਰਾਉਣ ਦੀ ਮੰਗ ਕਰਦਿਆ ਕਿਹਾ ਕਿ ਸਕੂਲਾ ਚ ਅਧਿਆਪਕਾਂ ਕੋਲੋ ਕਰਾਏ ਜਾਂਦੇ ਉਹ ਸਭ ਕੰਮ ਬੰਦ ਕਰਾਕੇ ਅਧਿਆਪਕ ਨੂੰ ਸਿੱਧੇ ਤੌਰ ਤੇ ਬੱਚੇ ਦੀਨਸਿਖਿਆ ਨਾਲ ਜੋੜਿਆ ਜਾਵੇ ।ਤੇ ਉਹਨਾ ਦੀਆ ਹਰੇਕ ਤਰਾ ਦੀਆ ਜਰੂਰੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ।

ਆਗੂਆ ਨੇ ਇਹ ਵੀ ਕਿਹਾ ਕਿ ਜੇਕਰ ਸਿਖਿਆਂ ਨੂੰ ਬਚਾਉਣਾ ਹੈ ਤਾਂ ਆਉਣ ਵਾਲੀਆ ਲੋਕ ਸਭਾ ਚੋਣਾ ਚ ਹਰੇਕ ਉਮੀਦਵਾਰ ਸਕੂਲਾ ਚ ਗੈਰਵਿਦਿਅਕ ਕੰਮ ਬੰਦ ਕਰਾਉਣ ਦਾ ਮੈਨੀਫੈਸਟੋ ਲੈਕੇ ਆਉਣ । ਅਧਿਆਪਕਾਂ ਤੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮਂਗ ਕਰ ਰਹੇ ਆਗੂਆ ਦੀ ਪੰਜਾਬ ਭਰ ਚ ਵੱਖ ਵੱਖ ਜਗਾ ਫੜੋ ਫੜਾਈ ਕਰਨਾਂ ਤੇ ਘਰਾਂ ਚ ਨਜਰਬੰਦ ਕਰਨ ਵਾਲਾ ਵਤੀਰਾ ਵੀ ਸਰਕਾਰ ਬੰਦ ਕਰੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਪ੍ਰਮੁੱਖ ਅਧਿਆਪਕ ਮੰਗਾਂ ਲਈ ਰਣਨੀਤੀ ਘੜਨ ਵਾਸਤੇ 21 ਨੂੰ ਲੁਧਿਆਣਾ ਮੀਟਿੰਗ ਬੁਲਾਈ ਲਈ ਹੈ ਜਿਸ ਵਿੱਚ ਗੈਰਵਿਦਿਅਕ ਕੰਮਾਂ ਤੇ ਬੇਲੋੜੀਆਂ ਡਿਊਟੀਆ ਦਾ ਫਾਹ ਗੱਲੋਂ ਲਹਾਉਣ ਦੇ ਨਾਲ ਵਿੱਤੀ ਮਂਗਾਂ ਤੇ ਵਿਭਾਗੀ ਮੰਗਾਂ ਤਹਿਤ ਤਿੰਨ ਨੁਕਾਤੀ ਏਜੰਡੇ ਤੇ ਹੋਵੇਗਾ ਸੰਘਰਸ਼ । ਅੱਜ ਦੀ ਮੀਟਿੰਗ ਚ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨ ਤੋ ਇਲਾਵਾ ਨਰੇਸ਼ ਪਨਿਆੜ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਪ੍ਰੀਤ ਭਗਵਾਨ ਫਰੀਦਕੋਟ , ਮਨਜੀਤ ਸਿੰਘ ਕਠਾਣਾਂ , ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਸੁਰਿੰਦਰ ਕੁਮਾਰ ਮੋਗਾ ਦਿਲਬਾਗ ਸਿੰਘ ਬੌਡੇ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ ਫਿਰੋਜਪੁਰ ਮਨੋਜ ਘਈ ਪਟਿਆਲਾ ,ਰਵੀ ਕਾਂਤ ਦਿਗਪਾਲ ਪਠਾਨਕੋਟ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਲੁਧਿਆਣਾ ਹੈਰੀ ਮਲੋਟ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਪਰਮਬੀਰ ਸਿੰਘ ਰੋਖੇ ਜਤਿੰਦਰ ਪਾਲ ਸਿੰਘ ਰੰਧਾਵਾ ਗੁਰਮੁੱਖ ਸਿੰਘ ਬਾਜਵਾ ਹੁਸ਼ਿਆਰਪੁਰ , ਗੁਰਦੀਪ ਸਿੰਘ ਸੈਣੀ ਫਿਰੋਜ਼ਪੁਰ ਰਮਨ ਕੁਮਾਰ ਪਠਾਨਕੋਟ ਜਸਵਿੰਦਰ ਸਿੰਘ ਤਰਨਤਾਰਨ ਸਤਬੀਰ ਸਿੰਘ , ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਦੇ ਸੂਬਾਈ ਆਗੂ ਮਜੂਦ ਸਨ ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends