SVEEP ACTIVITIES : ਸਰਕਾਰੀ ਕਾਲਜ ਜਲੰਧਰ ਵਿਖੇ ਸਵੀਪ ਗਤੀਵਿਧੀਆਂ ਜਾਗਰੂਕਤਾ ਮੁਹਿੰਮ
ਜਲੰਧਰ, 9 ਅਪ੍ਰੈਲ, 2024
ਅੱਜ ਮਿਤੀ 09.04.2024 ਨੂੰ ਸਰਕਾਰੀ ਕਾਲਜ ਆਫ ਐਜੂਕੇਸ਼ਨ ਲਾਡੋ ਵਾਲੀ ਰੋਡ ਜਲੰਧਰ ਵਿਖੇ ਜ਼ਿਲਾ ਚੋਣ ਅਫਸਰ ਜਲੰਧਰ ਅਤੇ ਸਹਾਇਕ ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 035 ਜਲੰਧਰ ਕੇਂਦਰੀ ਸ੍ਰੀ ਜੈ ਇੰਦਰ ਸਿੰਘ(PCS) ਐਸ.ਡੀ.ਐਮ. ਜਲੰਧਰ 1 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਗਤੀਵਿਧੀ ਅਧੀਨ ਕਾਲਜ ਵਿੱਚ ਚੋਣ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੋਟਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਸੈਮੀਨਾਰ ਕੀਤਾ ਗਇਆ। ਜਿਸ ਵਿਚ ਮੁੱਖ ਮਹਿਮਾਨ ਸ਼੍ਰੀ ਅਕਸ਼ੈ ਜਿਲੋਵਾ ਐੱਚ ਓ ਡੀ ਸਰਕਾਰੀ ਬਹੁਤਕਨੀਕੀ ਕਾਲਜ ਲਾਡੋਵਾਲੀ ਰੋਡ ਨੇ ਵਿਦਿਆਥੀਆਂ ਨੂੰ EVM ਅਤੇ VVPAT ਬਾਰੇ, Cvigil ਐਪ ਬਾਰੇ ਜਾਣਕਾਰੀ ਦਿੱਤੀ। ਓਹਨਾ ਨੇ ਕਿਹਾ ਕਿ ਵਿਦਿਆਥੀ ਇਸ ਲੋਕਤੰਤਰ ਦਾ ਮਹੱਤਵਪੂਰਨ ਹਿੱਸਾ ਹਨ। ਓਹਨਾ ਨੂੰ ਵੋਟ ਦੀ ਵਰਤੋਂ ਬਿਨਾ ਕਿਸੇ ਭੇਦ-ਭਾਵ (ਧਰਮ ,ਜਾਤੀ, ਨਸਲ) ਤੋਂ ਕਰਨ ਲਈ ਕਿਹਾ। ਓਹਨਾ ਵਲੋਂ ਆਪਣੇ ਭਾਸ਼ਣ ਵਿਚ ਨੈਤਿਕ ਵੋਟਿੰਗ ਦੇ ਬਾਰੇ ਦੱਸਿਆ ਗਿਆ।
ਕਾਲਜ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਨੇ ਵਿਦਿਆਥੀਆਂ ਨੂੰ ਆਉਣ ਵਾਲੀਆਂ ਵੋਟਾਂ ਵਿਚ ਵਧ ਤੋ ਵਧ ਭਾਗ ਲੈਣ ਲਈ ਕਿਹਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।
ਕੁਮਾਰੀ ਅਮਨਦੀਪ , ਤਰਨਜੀਤ ਕੌਰ , ਅਕਾਂਕਸ਼ਾ ਨੇ ਵਿਦਿਆਥੀਆਂ ਨੂੰ ਭਾਸ਼ਣ ਰਾਹੀਂ ਵੋਟਾਂ ਦੀ ਮਹੱਤਾ ਬਾਰੇ ਦੱਸਿਆ। ਗੁਰਿੰਦਰ ਸਿੰਘ ਨੇ ਕਵਿਤਾ ਰਾਹੀਂ ਵਿਦਿਆਥੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਤੋਂ ਬਾਦ ਸਮੂਹ ਵਿਦਿਆਥੀਆਂ ਨੂੰ ਆਉਣ ਵਾਲੀਆਂ ਵੋਟਾਂ ਵਿਚ ਭਾਗ ਲੈਣ ਅਤੇ ਆਪਣੀ ਵੋਟ ਦਾ ਸਹੀ ਵਰਤੋਂ ਕਰਨ ਲਈ ਵੋਟਰ ਪ੍ਰਣ ਦਵਾਈਆਂ ਗਇਆ।
ਇਸ ਵਿਚ ਲਗ ਭਗ 150 ਵਿਦਿਆਥੀਆਂ ਨੇ ਭਾਗ ਲਿਆ।ਇਸ ਮੌਕੇ ਸ਼੍ਰੀ ਦਾਉਦੇ ਆਲਮ ਨੋਡਲ ਅਫ਼ਸਰ ਸਵੀਪ, ਚੰਦਰ ਸ਼ੇਖਰ ਨੋਡਲ ਅਫ਼ਸਰ ਸਵੀਪ ਅਤੇ ਮਨਜੀਤ ਮੈਨੀ ਸਹਾਇਕ ਨੋਡਲ ਅਫ਼ਸਰ ਸਵੀਪ, ਕਾਲਜ ਕੈਂਪਸ ਨੋਡਲ ਅਫ਼ਸਰ ਕਿਰਨਦੀਪ ਕੌਰ ਅਤੇ ਹੋਰ ਅਧਿਆਪਕ ਮੌਜੂਦ ਸਨ। ਮੰਚ ਸੰਚਾਲਨ ਕੁਮਾਰੀ ਜਸਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ।