ਬੀਪੀਈਓ ਵੱਲੋਂ ਅਧਿਆਪਕਾਂ ਤੋਂ ਦਾਨ ਦੇ ਰੂਪ ਵਿੱਚ ਪੈਸੇ ਮੰਗਣ ਦੇ ਦੋਸ਼ , ਸਿੱਖਿਆ ਸਕੱਤਰ ਵੱਲੋਂ ਦੋਸ਼ ਸੂਚੀ ਜਾਰੀ

ਬੀਪੀਈਓ ਵੱਲੋਂ ਅਧਿਆਪਕਾਂ ਤੋਂ ਦਾਨ ਦੇ ਰੂਪ ਵਿੱਚ ਪੈਸੇ ਮੰਗਣ ਦੇ ਦੋਸ਼ , ਸਿੱਖਿਆ ਸਕੱਤਰ ਵੱਲੋਂ ਦੋਸ਼ ਸੂਚੀ ਜਾਰੀ


ਚੰਡੀਗੜ੍ਹ, 6 ਫਰਵਰੀ 2024 ( PBJOBSOFTODAY) 

ਬੀਪੀਈਓ ਜਖਵਾਲੀ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਰੁੱਧ ਦੋਸ਼ ਹੈ ਕਿ ਆਪ ਵੱਲੋਂ ਵੱਖ- 2 ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਤੋਂ ਨਜਾਇਜ ਤੋਰ ਤੇ ਦਾਨ ਦੇ ਰੂਪ ਵਿੱਚ ਮਟੀਰੀਅਲ ਅਤੇ ਪੈਸੇ ਦੀ ਮੰਗ ਕਰਨ ਦੇ ਦੋਸ਼ਾਂ ਤਹਿਤ ਦੋਸ਼ ਸੂਚੀ ਜਾਰੀ ਕੀਤੀ ਗਈ ਹੈ।  ਸਿੱਖਿਆ ਸਕੱਤਰ ਵੱਲੋਂ ਜਾਰੀ ਦੋਸ਼ ਸੂਚੀ ਵਿੱਚ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਇਸ ਤਰ੍ਹਾ ਕਰਕੇ ਕਰਮਚਾਰੀ ਨੇ ਆਪਣੇ ਆਪ ਨੂੰ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਰੂਲ 8 ਦੇ ਨਿਯਮ 5 (v ਤੋਂ ix) ਅਧੀਨ ਸਜਾ ਦਾ ਭਾਗੀ ਬਣਾਇਆ ਹੈ।


ਕਰਮਚਾਰੀ ਨੂੰ  ਸੂਚਿਤ ਕੀਤਾ ਗਿਆ ਹੈ ਕਿ ਜੇਕਰ ਉਹ ਆਪਣਾ ਲਿਖਤੀ ਜਵਾਬ ਤਿਆਰ ਕਰਨ ਲਈ ਕੋਈ ਸਬੰਧਤ ਰਿਕਾਰਡ ਵੇਖਣਾ ਚਾਹੇ ਤਾਂ ਉਹ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐਸਿ) ਦੇ ਦਫਤਰ ਵਿੱਚ ਇਸ ਪੱਤਰ ਦੀ ਪਹੁੰਚ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਵੇਖ ਸਕਦਾ ਹੈ। ਉਸ ਨੂੰ ਇਹ ਦੱਸਿਆ ਗਿਆ ਹੈ ਕਿ ਉਸ ਨੂੰ ਕੇਵਲ ਉਹੀ ਰਿਕਾਰਡ ਵਿਖਾਇਆ ਜਾਵੇਗਾ ਜੋ ਉਪਰੋਕਤ ਅਫਸਰ ਦੇ ਪਾਸ ਹੋਵੇਗਾ ਅਤੇ ਜਿਸਦਾ ਸਿੱਧਾ ਸਬੰਧ ਇਸ ਕੇਸ ਨਾਲ ਹੋਵੇਗਾ। ਜੇਕਰ ਉਸ ਅਫਸਰ ਦੀ ਰਾਇ ਵਿੱਚ ਇਹ ਰਿਕਾਰਡ ਵਿਖਾਉਣਾ ਲੋਕ ਹਿੱਤ ਵਿੱਚ ਨਹੀਂ ਹੋਵੇਗਾ ਤਾਂ ਉਹ ਰਿਕਾਰਡ ਵਿਖਾਉਣ ਤੋਂ ਨਾਂਹ ਕਰ ਸਕਦਾ ਹੈ। 


ਜੇਕਰ ਉਹ ਕੋਈ ਹੋਰ ਸਬੰਧਤ ਰਿਕਾਰਡ, ਜੇ ਉਸ ਦਫਤਰ ਪਾਸ ਨਾ ਹੋਵੇ, ਵੇਖਣਾ ਚਾਹੇ ਤਾਂ ਉਸ ਦਾ ਸਬੰਧਤ ਰਿਕਾਰਡ ਨੂੰ ਵੇਖਣਾ ਉਸਦੇ ਲਿਖਤੀ ਜਵਾਬ ਦੇਰ ਨਾਲ ਦੇਣ ਦਾ ਯੋਗ ਕਾਰਨ ਨਹੀਂ ਮੰਨਿਆ ਜਾਵੇਗਾ ਅਤੇ ਲਿਖਤੀ ਜਵਾਬ ਇਸ ਪੱਤਰ ਦੇ ਨਿਸਚਿਤ ਸਮੇਂ ਦੇ ਅੰਦਰ-ਅੰਦਰ ਸਹੀਕਰਤਾ ਨੂੰ ਨਾ ਮਿਲਿਆ ਤਾਂ ਉਹ ਸਮਝਿਆ ਜਾਵੇ ਕਿ ਉਸਨੇ ਕੋਈ ਜਵਾਬ ਨਹੀਂ ਦੇਣਾ। ਜਵਾਬ ਨਾ ਦੇਣ ਦੀ ਸੂਰਤ ਵਿੱਚ ਕੇਸ ਦਾ ਇਕ ਤਰਫਾ ਫੈਸਲਾ ਕੇਸ ਦੇ ਗੁਣ ਦੋਸ਼ਾਂ ਦੇ ਆਧਾਰ ਤੇ ਕਰ ਦਿੱਤਾ ਜਾਵੇਗਾ।

ਲਿਖਤੀ ਜਵਾਬ ਜਿਲ੍ਹਾ ਸਿੱਖਿਆ ਅਫਸਰ (ਐਸਿ), ਫਤਿਹਗੜ੍ਹ ਸਾਹਿਬ ਰਾਹੀਂ ਭੇਜਣ ਅਤੇ ਇਸ ਦੀ ਇੱਕ ਕਾਪੀ ਸਿੱਖਿਆ ਸਕੱਤਰ ਦਫਤਰ ਨੂੰ ਭੇਜਣ ਲਈ ਲਿਖਿਆ ਗਿਆ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends