ਸਰਕਾਰੀ ਸਕੂਲਾਂ ਦੇ ਐਸ ਸੀ ਬੱਚਿਆਂ ਦਾ ਵਜ਼ੀਫਾ ਅਪਲਾਈ ਕਰਨ ਸਬੰਧੀ ਸ਼ਰਤਾਂ ਵਿੱਚ ਨਰਮੀ ਕਰਨ ਦੀਆਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ
ਸਕੂਲਾਂ ਦੇ ਅਧਿਆਪਕਾਂ ਨੂੰ ਜਿੰਮੇਵਾਰ ਠਹਿਰਾਉਣਾ ਗੈਰ ਵਾਜਿਬ- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ
15 ਫਰਵਰੀ ( )
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐੱਸ ਸੀ ਬੱਚਿਆਂ ਦਾ ਪ੍ਰੀ ਮੈਟਰਿਕ ਅਤੇ ਪੋਸਟ ਮੈਟਰਿਕ ਸਕੀਮ ਅਧੀਨ ਵਜ਼ੀਫਾ ਅਪਲਾਈ ਕਰਨ ਵਿੱਚ ਕੁਝ ਲੋੜੀਂਦੇ ਸਰਟੀਫਿਕੇਟ ਉਪਲਬਧ ਨਾ ਹੋਣ ਕਰਕੇ ਬੱਚੇ ਅਤੇ ਉਹਨਾਂ ਦੇ ਮਾਪੇ ਪਿਛਲੇ ਕਈ ਦਿਨਾਂ ਤੋਂ ਕਾਫੀ ਮੁਸ਼ਕਲਾਂ ਦੇ ਦੌਰ ਵਿੱਚ ਦੀ ਗੁਜ਼ਰ ਰਹੇ ਹਨ ਤੇ ਦੂਸਰੇ ਪਾਸੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਬੰਧਤ ਜਿਲਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜਿਲਾ ਸਿੱਖਿਆ ਅਫਸਰਾਂ ਵੱਲੋਂ ਸਬੰਧਿਤ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਚਾਰਜਸ਼ੀਟ ਕਰਨ ਲਈ ਨੋਟਿਸ ਕੱਢੇ ਜਾ ਰਹੇ ਹਨ । ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਵਿੱਤ ਸਕੱਤਰ ਨਵੀਨ ਸਚਦੇਵਾ, ਪਰਮਿੰਦਰ ਸਿੰਘ ਸੋਢੀ , ਮੁੱਖ ਸਲਾਹਕਾਰ ਪ੍ਰੇਮ ਚਾਵਲਾ, ਬਲਕਾਰ ਵਲਟੋਹਾ, ਅਡੀਸ਼ਨਲ ਜਨਰਲ ਸਕੱਤਰ ਬਾਜ਼ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਪ੍ਰਵੀਨ ਕੁਮਾਰ ਲੁਧਿਆਣਾ, ਸੰਜੀਵ ਸ਼ਰਮਾ, ਪਰਮਿੰਦਰਪਾਲ ਸਿੰਘ ਕਾਲੀਆ ਅਤੇ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਐੱਸ ਸੀ ਬੱਚਿਆਂ ਨੂੰ ਵਜ਼ੀਫਾ ਅਪਲਾਈ ਕਰਨ ਦੀਆਂ ਸ਼ਰਤਾਂ ਵਿੱਚ ਪੰਜਾਬ ਵਸਨੀਕ ਦਾ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਜਾਤੀ ਸਬੰਧੀ ਸਰਟੀਫਿਕੇਟ ਨਾਲ ਅਟੈਚ ਕਰਨੇ ਜਰੂਰੀ ਕਰਾਰ ਦਿੱਤੇ ਗਏ ਹਨ ।
ਪਰ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਦ ਅਧਿਆਪਕ ਇਸ ਸਰਟੀਫਿਕੇਟ ਬਣਾ ਕੇ ਲਿਆਉਣ ਨੂੰ ਆਖਦੇ ਹਨ ਤਾਂ ਉਹਨਾਂ ਦੇ ਇਹ ਸਰਟੀਫਿਕੇਟ ਬਣਾਉਣ ਵਿੱਚ ਦੇਰੀ ਹੋ ਜਾਣ ਕਰਕੇ ਸਰਟੀਫਿਕੇਟ ਪੇਸ਼ ਕਰਨ ਤੋਂ ਅਸਮਰੱਥ ਹਨ ਕਿ ਸਬੰਧਤ ਦਫਤਰਾਂ ਵਿੱਚ ਸਾਡੀ ਖੱਜਲ ਖੁਾਰੀ ਵੀ ਹੋ ਰਹੀ ਹੈ ਹੈ ਅਤੇ ਦੂਸਰਾ ਸਾਡੇ ਪੈਸੇ ਬਹੁਤ ਲੱਗਦੇ ਹਨ ਅਤੇ ਸਾਡਾ ਸਮਾਂ ਵੀ ਬਹੁਤ ਖਰਾਬ ਹੋ ਰਿਹਾ ਹੈ। ਇਹਨਾਂ ਕਾਰਨਾਂ ਕਰਕੇ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਆਪਣੇ ਬੱਚਿਆਂ ਦਾ ਵਜੀਫਾ ਸਮੇਂ ਸਿਰ ਅਪਲਾਈ ਕਰਨ ਵਿੱਚ ਦੇਰੀ ਹੋ ਰਹੀ ਹੈ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਜ਼ੀਫਾ ਅਪਲਾਈ ਕਰਨ ਸਬੰਧੀ ਆਮਦਨ , ਜਾਤੀ ਅਤੇ ਪੰਜਾਬ ਵਸਨੀਕ ਦਾ ਸਰਟੀਫਿਕੇਟ ਨਾਲ ਅਟੈਚ ਕਰਨ ਤੋਂ ਛੋਟ ਦਿੱਤੀ ਜਾਵੇ ਅਤੇ ਸਕੂਲ ਦੇ ਦਾਖਲਾ ਖਾਰਜ਼ ਰਜਿਸਟਰ ਨੂੰ ਅਹਿਮੀਅਤ ਦਿੱਤੀ ਜਾਵੇ , ਸਬੰਧਤ ਵਿਦਿਆਰਥੀ ਦੇ ਮਾਪਿਆਂ ਤੋਂ ਆਮਦਨ , ਜਾਤੀ ਅਤੇ ਪੱਕੀ ਵਸਨੀਕ ਹੋਣ ਦੀ ਸਵੈ ਘੋਸ਼ਣਾ ਲੈ ਕੇ ਵੱਧ ਤੋਂ ਵੱਧ ਪੇਂਡੂ ਹੋਣ ਦੀ ਸੂਰਤ ਵਿੱਚ ਸਰਪੰਚ ਤੋਂ ਅਤੇ ਦੀ ਸੂਰਤ ਵਿੱਚ ਮਿਊਨਸੀਪਲ ਕਮਿਸ਼ਨਰ ਤੋਂ ਤਸਦੀਕ ਕਰਵਾਕੇ ਵਜੀਫਾ ਅਪਲਾਈ ਕਰਨ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਵਜੀਫਾ ਅਪਲਾਈ ਕਰਨ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਨੀਤੀ ਤੋਂ ਤਿਆਗ ਕੀਤਾ ਜਾਵੇ । ਇਸ ਸਮੇਂ ਜੋਰਾ ਸਿੰਘ ਬੱਸੀਆਂ, ਚਰਨ ਸਿੰਘ ਤਾਜਪੁਰੀ, ਮਨੀਸ਼ ਸ਼ਰਮਾ, ਜੁਗਲ ਸ਼ਰਮਾ, ਸਤਵਿੰਦਰ ਪਾਲ ਸਿੰਘ, ਗਿਆਨ ਸਿੰਘ, ਸ਼ਿਵ ਪ੍ਰਭਾਕਰ ਆਦਿ ਆਗੂ ਹਾਜਰ ਸਨ।