ਕੈਪਟਨ ਕਰਨੈਲ ਸਿੰਘ ਵਲੋਂ ਵੋਟਰ ਸੂਚੀਆਂ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਆਂ ਨਾਲ ਮੀਟਿੰਗ
ਜ਼ਿਲ੍ਹੇ ’ਚ ਕੁੱਲ 620819 ਵੋਟਰ, 324179 ਪੁਰਸ਼, 296608 ਮਹਿਲਾਂ, 32 ਹੋਰ ਵੋਟਰ ਸ਼ਾਮਲ
18 ਤੋਂ 19 ਸਾਲ ਦੀ ਉਮਰ ਦੇ 10725 ਵੋਟਰ, 4079 ਦਿਵਿਆਂਗ ਅਤੇ 1252 ਸਰਵਿਸ ਵੋਟਰ
ਵੋਟਰ ਹੈੱਲਪਲਾਈਨ ਸਥਾਪਿਤ, ਕੁੱਲ 791 ਪੋਲਿੰਗ ਬੂਥਾਂ ’ਤੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ
ਕਪੂਰਥਲਾ, 19 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਕੈਪਟਨ ਕਰਨੈਲ ਸਿੰਘ ਨੇ ਅੱਜ ਇੱਥੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ 22 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾ ਰਹੀ ਹੈ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਚੋਣ ਅਮਲੇ ਨਾਲ ਪੂਰਾ ਸਹਿਯੋਗ ਕਰਦਿਆਂ ਯੋਗ ਉਮੀਦਵਾਰਾਂ ਦੀਆਂ ਵੋਟਾਂ ਬਣਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 27 ਅਕਤੂਬਰ ਤੋਂ 9 ਦਸੰਬਰ ਤੱਕ ਸਾਰੇ ਵਿਧਾਨ ਸਭਾ ਹਲਕਿਆਂ ’ਚ ਵੋਟਰ ਸੂਚੀਆਂ ਬਾਰੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਗਏ ਹਨ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 22 ਜਨਵਰੀ 2024 ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ 22 ਜਨਵਰੀ ਜਾਂ ਇਸ ਤੋਂ ਬਾਅਦ ਕਿਸੇ ਕੰਮ ਵਾਲੇ ਦਿਨ ਵਿਧਾਨ ਸਭਾ ਚੋਣ ਹਲਕਿਆਂ ਦੀ ਵੋਟਰ ਸੂਚੀ ਦਾ ਸੈੱਟ ਅਤੇ ਸੀ.ਡੀ. ਚੋਣ ਦਫਤਰ ਤੋਂ ਪਾਰਟੀ ਦੇ ਨੁਮਾਇੰਦੇ ਰਾਹੀਂ ਅਥਾਰਟੀ ਪੱਤਰ ਦੇ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨਾਗਰਿਕ ਦੀ ਉਮਰ ਯੋਗਤਾ 1-04-2024, 1-07-2024 ਅਤੇ 1-10-2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਹ ਜ਼ਿਲ੍ਹਾ ਕਪੂਰਥਲਾ ਵਿਚ ਰਿਹਾਇਸ਼ ਰੱਖਦਾ ਹੈ,ਆਪਣੀ ਵੋਟਰ ਬਣਾਉਣ ਲਈ ਫਾਰਮ ਨੰ:6 ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਫਾਰਮ ਸਬੰਧਿਤ ਖੇਤਰ ਦੇ ਬੂਥ ਲੈਵਲ ਅਫਸਰ ਜਾਂ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਜਾਂ voters.eci.gov.in ’ਤੇ ਆਨਲਾਈਨ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਕਿਸੇ ਦੀ ਵੋਟ ਨਹੀਂ ਬਣੀ ਤਾਂ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਸੁਧਾਈ ਦੌਰਾਨ ਵੋਟ ਬਣਾਉਣ ਲਈ voters.eci.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵੋਟਰ ਹੈੱਲਪਲਾਈਨ/ਜ਼ਿਲ੍ਹਾ ਕੰਟੈਕਟ ਸੈਂਟਰ, ਚਾਰ ਬੱਤੀ ਚੌਂਕ ਵਿਖੇ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਨਾਗਰਿਕ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਜਾਣਕਾਰੀ ਲਈ ਵੋਟਰ ਹੈੱਲਪਲਾਈਨ 1950 ’ਤੇ ਸੰਪਰਕ ਕਰ ਸਕਦਾ ਹੈ।
ਚੋਣ ਅਮਲੇ ਅਤੇ ਵੋਟਰਾਂ ਨੂੰ ਡਿਪਟੀ ਕਮਿਸ਼ਨਰ ਨੇ ਤਾਕੀਦ ਕੀਤੀ ਕਿ ਵੋਟਰ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਇਆ ਜਾਵੇ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣ ਹਲਕਿਆਂ ਦੇ ਬੂਥ ਵਾਰ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਸੂਚੀ ਚੋਣ ਦਫਤਰ ਨੂੰ ਭੇਜੀ ਜਾਵੇ।
ਜ਼ਿਲ੍ਹੇ ’ਚ 324179 ਪੁਰਸ਼ ਅਤੇ 296608 ਮਹਿਲਾਂ ਵੋਟਰ, ਵਿਧਾਨ ਸਭਾ ਹਲਕਿਆਂ ’ਚ 791 ਪੋਲਿੰਗ ਬੂਥ: ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਜ਼ਿਲ੍ਹੇ ֹ’ਚ ਵੋਟਰਾਂ ਦੀ ਗਿਣਤੀ 620819 ਹੈ ਜਿਨ੍ਹਾਂ ਵਿਚ 324179 ਪੁਰਸ਼ ਅਤੇ 296608 ਮਹਿਲਾਂ ਅਤੇ 32 ਹੋਰ ਵੋਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 18 ਤੋਂ 19 ਸਾਲ ਦੀ ਉਮਰ ਵਰਗ ਦੇ 10725 ਵੋਟਰ, 4079 ਦਿਵਿਆਂਗ ਵੋਟਰ ਅਤੇ 1252 ਸਰਵਿਸ ਵੋਟਰ ਹਨ। ਹਲਕਾ 26-ਭੁਲੱਥ ਵਿਚ ਕੁੱਲ 133787 ਵੋਟਰ ਹਨ ਜਿਨ੍ਹਾਂ ’ਚ 68369 ਪੁਰਸ਼, 65417 ਮਹਿਲਾਂ ਅਤੇ 1 ਹੋਰ ਵੋਟਰ ਸ਼ਾਮਲ ਹੈ, ਇਸੇ ਤਰ੍ਹਾਂ ਹਲਕਾ 27- ਕਪੂਰਥਲਾ ਕੁੱਲ 146313 ਵੋਟਰਾਂ ’ 75868 ਪੁਰਸ਼, 70428 ਮਹਿਲਾਂ ਅਤੇ 17 ਹੋਰ ਵੋਟਰ ਸ਼ਾਮਲ ਹਨ। ਹਲਕਾ 28-ਸੁਲਤਾਨਪੁਰ ਲੋਧੀ ’ਚ 148177 ਵੋਟਰਾਂ ’ਚ 78554 ਪੁਰਸ਼, 69620 ਮਹਿਲਾਂ ਅਤੇ 3 ਹੋਰ ਵੋਟਰ ਸ਼ਾਮਲ ਹਨ। ਵਿਧਾਨ ਸਭਾ ਹਲਕਾ 29-ਫਗਵਾੜਾ (ਐਸ.ਸੀ) ਵਿਚ ਕੁੱਲ 192542 ਵੋਟਰਾਂ ’ਚ 101388 ਪੁਰਸ਼, 91143 ਮਹਿਲਾਂ ਅਤੇ 11 ਹੋਰ ਵੋਟਰ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 791 ਪੋਲਿੰਗ ਬੂਥ ਹਨ ਜਿਨ੍ਹਾਂ ਵਿਚ ਹਲਕਾ ਭੁਲੱਥ ’ਚ 175, ਕਪੂਰਥਲਾ ’ਚ 194, ਸੁਲਤਾਨਪੁਰ ਲੋਧੀ ’ਚ 195 ਅਤੇ ਫਗਵਾੜਾ ’ਚ 227 ਬੂਥ ਹਨ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚੋਣ ਤਹਿਸੀਲਦਾਰ ਮਨਜੀਤ ਕੌਰ, ਚੋਣ ਕਾਨੂੰਗੋ ਪੂਜਾ ਕੱਕੜ, ਭਾਜਪਾ ਵਲੋਂ ਕਪੂਰਚੰਦ ਥਾਪਰ ਅਤੇ ਬਲਵਿੰਦਰ ਸਿੰਘ, ਕਾਂਗਰਸ ਪਾਰਟੀ ਵਲੋਂ ਜਤਿਨ ਸ਼ਰਮਾ ਅਤੇ ਮਨਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਵਲੋਂ ਐਚ.ਐਸ. ਵਾਲੀਆ ਅਤੇ ਹਰਬੰਸ ਸਿੰਘ, ਬਹੁਜਨ ਸਮਾਜ ਪਾਰਟੀ ਵਲੋਂ ਹਰਿੰਦਰ ਕੁਮਾਰ ਸ਼ੀਤਰ ਅਤੇ ਤਰਸੇਮ ਸਿੰਘ ਥਾਪਰ ਅਤੇ ਐਨ.ਸੀ.ਪੀ ਵਲੋਂ ਤਿਲਕਰਾਜ ਆਦਿ ਮੌਜੂਦ ਸਨ।
ਕੈਪਸ਼ਨ- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਕੈਪਟਨ ਕਰਨੈਲ ਸਿੰਘ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਅਤੇ ਸੁਧਾਈ ਬਾਰੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।