BPEO SUSPENDED: ਮਹਿਲਾ ਅਧਿਆਪਕਾਂਵਾਂ ਨੂੰ ਹਰਾਸਮੈਂਟ ਕਰਨ ਦੇ ਦੋਸ਼ਾਂ ਤਹਿਤ ਬੀਪੀਈਓ ਮੁਅੱਤਲ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੰਨਾ 2 ਅਵਤਾਰ ਸਿੰਘ ਮੁਅੱਤਲ 
ਬਲਾਕ ਦੀਆ ਮਹਿਲਾ ਅਧਿਆਪਕਾਂ ਨੂੰ ਕਰਦਾ ਸੀ ਪ੍ਰੇਸ਼ਾਨ
ਭ੍ਰਿਸ਼ਟਾਚਾਰ ਦੇ ਲੱਗੇ ਹਨ ਦੋਸ਼ 

ਲੁਧਿਆਣਾ, 23 ਜਨਵਰੀ 2024 ( PBJOBSOFTODAY) ਅਵਤਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਿੱਖਿਆ ਬਲਾਕ ਖੰਨਾ 2 ਜਿਲ੍ਹਾ ਲੁਧਿਆਣਾ ਵਿਰੁੱਧ ਬਲਾਕ ਦੇ ਸਮੂਹ ਸਕੂਲਾਂ ਦੇ ਮੁੱਖੀਆਂ ਤੋਂ ਪ੍ਰਾਪਤ (Sexual Harassment) ਦੀ ਗੰਭੀਰ ਸ਼ਿਕਾਇਤ ਦੇ ਮਦੇਨਜ਼ਰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ 1970 ਦੇ ਨਿਯਮ (1) ਅਨੁਸਾਰ ਉਸ ਨੂੰ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਸਮੇਂ ਦੌਰਾਨ ਉਸ ਦਾ ਹੈੱਡ ਕੁਆਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਪਠਾਨਕੋਟ ਕੀਤਾ ਗਿਆ ਹੈ। PBJOBSOFTODAY 
 



ਕਿਉਂ ਹੋਈ ਮੁਅੱਤਲੀ? 

ਕੁਝ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਸ ਸਿੱਖਿਆ ਅਧਿਕਾਰੀ ਵਿਰੁੱਧ ਬਲਾਕ ਦੀਆਂ ਮਹਿਲਾ ਅਧਿਆਪਕਾਂਵਾਂ ਅਤੇ ਹੋਰ ਅਧਿਆਪਕਾਂ ਵੱਲੋਂ ਸ਼ਿਕਾਇਤ ਸਿੱਖਿਆ ਮੰਤਰੀ ਕੋਲ ਕੀਤੀ ਗਈ ਸੀ। ਬਲਾਕ ਖੰਨਾ 2  ਦੀਆਂ ਕੁਝ ਮਹਿਲਾ ਅਧਿਆਪਕਾਂਵਾਂ ਨੇ ਉਹਨਾਂ ਤੇ ਹਰਾਸਮੈਂਟ ਦੇ ਦੋਸ਼ ਵੀ ਲਾਏ ਹਨ। ਇਹੀ ਨਹੀਂ ਬਲਾਕ ਖੰਨਾ 2 ਦੇ ਲਗਭਗ 20 ਤੋਂ 30 ਅਧਿਆਪਕਾਂ ਨੇ ਬੀਪੀਈਓ ਦੇ ਵਿਰੁੱਧ ਗਰਾਂਟਾਂ ਨੂੰ ਆਪਣੇ ਤਹਿਤ ਖਰਚਣ ਦਾ ਦਬਾਅ ਪਾਉਣ ਦੀ ਸ਼ਿਕਾਇਤ ਵੀ ਸਿੱਖਿਆ ਮੰਤਰੀ ਨੂੰ ਕੀਤੀ ਸੀ।

ਇਸ ਉਪਰੰਤ ਸਿੱਖਿਆ ਸਕੱਤਰ ਵੱਲੋਂ  ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਮੁਅੱਤਲ ਕੀਤਾ ਗਿਆ ਹੈ।ਮੁਅੱਤਲੀ ਸਮੇਂ ਦੌਰਾਨ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਗੁਜਾਰਾ ਭੱਤਾ ਮਿਲਣਯੋਗ ਹੋਵੇਗਾ।ਇਹ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends