PSEB 12TH POLTICAL SCIENCE CH -6 MCQ on Problems and Challanges of Indian Democracy

MCQ on Problems and Challanges of Indian Democracy

"ਜਾਤੀ ਭਾਰਤ ਵਿੱਚ ਸਭ ਤੋਂ ਵੱਡਾ ਰਾਜਨੀਤਿਕ ਦਲ ਹੈ।" ਇਹ ਕਥਨ ਕਿਸਦਾ ਹੈ ?

a. ਰਾਮ ਮਨੋਹਰ ਲੋਹੀਆ

b. ਜੇ ਪ੍ਰਕਾਸ਼ ਨਰਾਇਣ

c. ਚੰਦਰ ਸ਼ੇਖਰ

d. ਵੀ.ਵੀ. ਗਿਰੀ

  • b. ਜੇ ਪ੍ਰਕਾਸ਼ ਨਰਾਇਣ

"ਮਹੱਤਵਪੂਰਨ ਖੋਜ ਇਹ ਹੈ ਕਿ ਜਾਤੀ ਲਈ ਰਾਜਨੀਤੀ ਅਤੇ ਰਾਜਨੀਤੀ ਲਈ ਜਾਤੀ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ।" ਇਹ ਕਥਨ ਕਿਸ ਦਾ ਹੈ ?

a. ਐਂਡਰਸਨ ਅਤੇ ਪਾਰਕਰ

b. ਡੇਵਿਡ ਈਸਟਨ

c. ਮੈਰਿਸ ਜੋਨਜ਼

d. ਆਲਮੰਡ ਅਤੇ ਪਾਵਲ

  • c. ਮੈਰਿਸ ਜੋਨਜ਼

"ਸੰਪ੍ਰਦਾਇਕਤਾ ਨੂੰ ਆਮ ਤੌਰ 'ਤੇ ਕਿਸੇ ਧਾਰਮਿਕ ਸਮੂਹ ਦੇ ਸੋੜੇ, ਸੁਆਰਥੀ, ਵੰਡਾਤਮਕ ਅਤੇ ਆਕਰਮਣਸ਼ੀਲ ਦ੍ਰਿਸ਼ਟੀਕੋਣ ਨਾਲ ਜੋੜਿਆ ਜਾਂਦਾ ਹੈ।" ਇਹ ਕਥਨ ਕਿਸ ਦਾ ਹੈ ?

a. ਮੈਰਿਸ ਜੋਨਜ਼

b. ਡੀ. ਸੀ. ਗੁਪਤਾ

c. ਡਾ. ਵਾਡਿਆ

d. ਡਾ. ਡੀ.ਈ. ਸਮਿੱਥ

  • d. ਡਾ. ਡੀ.ਈ. ਸਮਿੱਥ

ਸੰਵਿਧਾਨ ਦੀ ਕਿਸ ਧਾਰਾ ਅਧੀਨ ਵਿਦਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਸ਼ਾਮਲ

a. ਧਾਰਾ -21

b. ਧਾਰਾ -21 A

c.  ਧਾਰਾ -23 

d. ਧਾਰਾ -23 A 

  • b. ਧਾਰਾ -21 A

 "ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸਰਕਾਰ ਹੈ।" ਇਹ ਕਥਨ ਕਿਸਦਾ ਹੈ ?

a. ਲਾਸਕੀ

b. ਜੇ. ਐਸ. ਮਿਲ 

c. ਅਬਰਾਹਮ ਲਿੰਕਨ

d. ਡਾ: ਗਾਰਨਰ

  • c. ਅਬਰਾਹਮ ਲਿੰਕਨ

ਭਾਰਤ ਵਿੱਚ ਮੱਤ ਅਧਿਕਾਰ ਲਈ ਘੱਟ ਤੋਂ ਘੱਟ ਉਮਰ ਨਿਸ਼ਚਿਤ ਹੈ:

a. 18 ਸਾਲ 

b. 19 ਸਾਲ 

c. 21 ਸਾਲ 

d. 25 ਸਾਲ 

  • a. 18 ਸਾਲ 

ਭਾਰਤ ਵਿੱਚ ਚੋਣ ਲੜਨ ਲਈ ਘੱਟ ਤੋਂ ਘੱਟ ਉਮਰ ਨਿਸ਼ਚਿਤ ਹੈ:

a. 21  ਸਾਲ 

b. 25 ਸਾਲ 

c. 30 ਸਾਲ 

d. 35 ਸਾਲ 

  • b. 25 ਸਾਲ 

ਭਾਰਤ ਵਿੱਚ ਸੰਸਦੀ ਸਰਕਾਰ ਲਈ ਕਿਹੜਾ ਖਤਰਾ ਹੈ ? 

 a. ਰਾਜਨੀਤਿਕ ਦਲ ਬਦਲੀ 

 b. ਸਵੱਸਥ ਲੋਕ ਮੱਤ 

 6. ਸਮੂਹਿਕ ਜ਼ਿੰਮੇਵਾਰੀ 

 d. ਸੰਸਦ ਦੀ ਸਰਵਉੱਚਤਾ 

  • a. ਰਾਜਨੀਤਿਕ ਦਲ ਬਦਲੀ 

ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਸ਼ਾਮਲ ਹਨ:

a. ਤੀਜੇ ਅਧਿਆਏ ਵਿੱਚ

b. ਚੌਥੇ ਅਧਿਆਏ ਵਿੱਚ

c. ਪੰਜਵੇਂ ਅਧਿਆਏ ਵਿੱਚ

d. ਸੱਤਵੇਂ ਅਧਿਆਏ ਵਿੱਚ

  • a. ਤੀਜੇ ਅਧਿਆਏ ਵਿੱਚ

ਭਾਰਤ ਦੇ ਸੰਵਿਧਾਨ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸ਼ਾਮਲ ਹਨ:

a. ਤੀਜੇ ਅਧਿਆਏ ਵਿੱਚ

b. ਪੰਜਵੇਂ ਅਧਿਆਏ ਵਿੱਚ

c. ਚੌਥੇ ਅਧਿਆਏ ਵਿੱਚ

d. ਦੂਜੇ ਅਧਿਆਏ ਵਿੱਚ

  • c. ਚੌਥੇ ਅਧਿਆਏ ਵਿੱਚ

ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸ਼ਾਸਨ ਦੀ ਲੋਕਤੰਤਰੀ ਵਿਸ਼ੇਸ਼ਤਾ ਨਹੀਂ ਹੈ ?

a. ਸਰਵਜਨਕ ਬਾਲਗ ਮੌਤ ਅਧਿਕਾਰ

b. ਕੇਂਦਰ ਅਤੇ ਰਾਜਾ ਵਿੱਚ ਜ਼ਿੰਮੇਵਾਰ ਸਰਕਾਰ

c. ਕਾਨੂੰਨ ਦਾ ਸ਼ਾਸਨ

d. ਸੀਮਿਤ ਮੱਤ  ਅਧਿਕਾਰ

  • d. ਸੀਮਿਤ ਮੱਤ  ਅਧਿਕਾਰ

ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਸ਼ਾਸਨ ਦੀ ਲੋਕਤੰਤਰੀ ਵਿਸ਼ੇਸ਼ਤਾ ਹੈ

a. ਹੇਠਲੀ ਪੱਧਰ ਤੇ ਲੋਕਤੰਤਰ ਦੀ ਅਣਹੋਂਦ

b. ਵਿਰੋਧ ਦਾ ਸਤਿਕਾਰ

c. ਵਚਨਬੱਧ ਨਿਆਂਪਾਲਿਕਾ

d. ਸੁਤੰਤਰ ਛਾਪੇਖਾਨੇ ਦੀ ਅਣਹੋਂਦ

  • b. ਵਿਰੋਧ ਦਾ ਸਤਿਕਾਰ

ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਲੋਕਤੰਤਰ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਨਹੀਂ ਕਰਦਾ ?

a. ਗਰੀਬੀ

b. ਬੇਰੁਜ਼ਗਾਰੀ

c. ਅਨਪੜ੍ਹਤਾ

d. ਬਹੁਵਾਦੀ ਸਮਾਜ

  • d. ਬਹੁਵਾਦੀ ਸਮਾਜ

“ਭਾਰਤ ਵਿੱਚ ਜਾਤੀ ਪ੍ਰਣਾਲੀ ਕੇਵਲ ਕਿਰਤ ਦੀ ਵੰਡ ਹੀ ਨਹੀਂ ਹੈ, ਸਗੋਂ ਇਹ ਕਿਰਤੀਆਂ ਦੀ ਵੰਡ ਹੈ।" ਇਹ ਕਥਨ ਕਿਸ ਦਾ ਹੈ ?

a. ਡਾ. ਬੀ.ਆਰ.ਅੰਬੇਦਕਰ

c. ਸਰਦਾਰ ਪਟੇਲ

b. ਡਾ. ਰਾਜਿੰਦਰ ਪ੍ਰਸਾਦ

d. ਪੰ. ਜਵਾਹਰਲਾਲ ਨਹਿਰੂ

  • a. ਡਾ. ਬੀ.ਆਰ.ਅੰਬੇਦਕਰ


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends