ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਮਿਡ ਡੇ ਮੀਲ ਸਕੀਮ ਅਧੀਨ 10 ਜਿਲ੍ਹਿਆ ਵਿੱਚ ਪੰਜਾਬ ਯੂਨੀਵਰਸਿਟੀ ਰਾਹੀ ਸ਼ੋਸ਼ਲ ਆਡਿਟ ਕਰਵਾਇਆ ਗਿਆ ਅਤੇ ਆਡਿਟ ਸਬੰਧੀ Public Hearing ਦੌਰਾਨ ਸਕੂਲੀ ਅਧਿਆਪਕਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਮਿਡ ਡੇ ਮੀਲ ਵਿੱਚ ਮੀਨੂੰ ਦੇ ਨਾਲ-ਨਾਲ ਕੋਈ ਫਲ ਦੇਣ ਹਿੱਤ ਸੁਝਾਓ ਪ੍ਰਾਪਤ ਹੋਏ ਹਨ।
ਉਕਤ ਪ੍ਰਾਪਤ ਸੁਝਾਓ ਦੇ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਵਿੱਤੀ ਸਾਲ 2023-24 ਲਈ ਚੌਥੀ ਤਿਮਾਹੀ (ਸਮਾ ਜਨਵਰੀ ਤੋਂ ਮਾਰਚ 2024 ਤੱਕ) ਹਫਤੇ ਵਿੱਚ ਇੱਕ ਦਿਨ (ਸੋਮਵਾਰ ਵਾਲੇ ਦਿਨ) ਹਰੇਕ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਨਾਲ ਕੇਲਾ ਦੇਣ ਦਾ ਫੈਸਲਾ ਲਿਆ ਗਿਆ ਹੈ, ਪ੍ਰਤੀ ਵਿਦਿਆਰਥੀ 5/- ਰੁਪਏ ਪ੍ਰਤੀ ਕੇਲਾ ਦੇ ਹਿਸਾਬ ਨਾਲ ਫੰਡ ਆਪ ਨੂੰ ਵੱਖਰੇ ਤੌਰ ਤੇ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸਦੀ ਰਿਕੰਨਸ਼ੀਲੇਸ਼ਨ ਈ-ਪੰਜਾਬ ਦੀ ਐਪ ਦੀ ਹਾਜਰੀ ਨਾਲ ਭਰੇ ਰਾਟੇ ਨਾਲ ਕੀਤੀ ਜਾਵੇਗੀ।
DOWNLOAD REVISED MENU HERE
ਇਸ ਤੋਂ ਇਲਾਵਾ ਮਿਡ ਡੇ ਮੀਲ ਮੀਨੂੰ ਵਿੱਚ ਵੀ ਫੇਰ-ਬਦਲ ਕੀਤਾ ਗਿਆ ਹੈ (ਕਾਪੀ ਨੱਥੀ), ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸੋਧੇ ਹੋਏ ਮੀਨੂੰ ਅਨੁਸਾਰ ਸਕੂਲਾਂ ਵਿੱਚ ਮਿਡ ਡੇ ਮੀਲ ਬਣਾਉਣਾ ਯਕੀਨੀ ਬਣਾਇਆ ਜਾਵੇ।
ਨੋਟ:- ਉਕਤ ਹਦਾਇਤਾਂ ਮਿਤੀ 01/01/2024 ਤੋਂ ਸ਼ੁਰੂ ਹੋਣਗੀਆਂ ਅਤੇ ਮਿਤੀ 31/03/2024 ਤੱਕ ਲਾਗੂ ਰਹਿਣਗੀਆਂ