ਆਰਮੀ/ਪੰਜਾਬ ਪੁਲਿਸ/ਅਗਨੀਵੀਰ/ਏਅਰਫੋਰਸ/ਨੇਵੀ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਦੀ 21 ਸਤੰਬਰ ਨੂੰ ਕੀਤੀ ਜਾਵੇਗੀ ਰਜਿਸਟ੍ਰੇਸ਼ਨ
ਪ੍ਰਾਰਥੀਆਂ ਨੂੰ ਸੀ-ਪਾਇਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਲਿਖਤੀ ਪੇਪਰ, ਫਿਜੀਕਲ ਟ੍ਰੇਨਿੰਗ ਦੀ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ
ਫਿਰੋਜ਼ਪੁਰ, 19 ਸਤੰਬਰ 2023 ( Pb.jobsoftoday.in)
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਲਈ 21 ਸਤੰਬਰ 2023 (ਵੀਰਵਾਰ) ਨੂੰ ਟ੍ਰੇਨਿੰਗ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਹਰਮੇਸ਼ ਕੁਮਾਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੈਂਪ ਵਿੱਚ ਆਰਮੀ/ਪੰਜਾਬ ਪੁਲਿਸ/ਅਗਨੀਵੀਰ/ਏਅਰਫੋਰਸ/ਨੇਵੀ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਉਪਰੰਤ ਪ੍ਰਾਰਥੀਆਂ ਨੂੰ ਸੀ-ਪਾਇਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੀ ਬਿਲਕੁਲ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੇਨਿੰਗ ਸਥਾਨ ਵਿੱਚ ਪ੍ਰਾਰਥੀਆਂ ਦੇ ਰਹਿਣ ਅਤੇ ਖੁਰਾਕ, ਜਿੰਮ ਅਤੇ ਵਧੀਆ ਗਰਾਊਂਡਾਂ ਦਾ ਪ੍ਰਬੰਧ ਵੀ ਬਿਲਕੁਲ ਮੁਫ਼ਤ ਹੈ ਅਤੇ ਨੇੜੇ ਦੇ ਰਹਿਣ ਵਾਲੇ ਨੌਜਵਾਨ ਉਕਤ ਤਿਆਰੀ ਲਈ ਘਰ ਤੋਂ ਹੀ ਆ ਸਕਦੇ ਹਨ।
ਉਨ੍ਹਾਂ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਆਰਮੀ/ਪੰਜਾਬ ਪੁਲਿਸ/ਅਗਨੀਵੀਰ/ਏਅਰਫੋਰਸ/ਨੇਵੀ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਅਤੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਉਹ 21 ਸਤੰਬਰ 2023 (ਵੀਰਵਾਰ) ਨੂੰ ਸਵੇਰੇ 09:30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਦੇ ਆਈ-ਬਲਾਕ, ਦੂਜੀ ਮੰਜਿਲ ਵਿਖੇ ਸਥਿਤ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵਿਖੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਰਜਿਸਟ੍ਰੇਸ਼ਨ ਲਈ ਆਉਂਦੇ ਸਮੇਂ ਪ੍ਰਾਰਥੀ ਦਸਵੀਂ ਦਾ ਸਰਟੀਫ਼ਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ ਪਰੂਫ, ਬੈਂਕ ਦੀ ਕਾਪੀ, ਅਧਾਰ ਕਾਰਡ, ਆਦਿ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀਆਂ ਸਮੇਤ ਚਾਰ ਪਾਸਪੋਰਟ ਫੋਟੋਆਂ ਲੈ ਕੇ ਹਾਜ਼ਰ ਹੋਣ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪਲਾਈਨ ਨੰਬਰ 94654-74122 ਤੇ ਸੰਪਰਕ ਕਰ ਸਕਦੇ ਹਨ।