ENGLISH FOR WORK : 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵੇਗੀ ਪੰਜਾਬ ਸਰਕਾਰ,ਬ੍ਰਿਟਿਸ਼ ਕਮਿਸ਼ਨਰ ਨਾਲ MoU ਸਾਈਨ
ਪੰਜਾਬ ਸਰਕਾਰ 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵੇਗੀ ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਾਲ ਇੱਕ MoU ਸਾਈਨ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ" ਅੱਜ ਸਾਡੀ ਸਰਕਾਰ ਨੇ ਨੌਜਵਾਨਾਂ ਲਈ ਇੱਕ ਉਪਰਾਲਾ ਕੀਤਾ ਹੈ...ਅਸੀਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ
@UKinChandigarh
ਨਾਲ ਇੱਕ MoU ਸਾਈਨ ਕੀਤਾ ਹੈ...ਜਿਸ ਤਹਿਤ ਅਸੀਂ ਸਰਕਾਰੀ ਕਾਲਜਾਂ ਦੇ 5000 ਵਿਦਿਆਰਥੀਆਂ ਨੂੰ ਹਰ ਸਾਲ 'ਇੰਗਲਿਸ਼ ਫਾਰ ਵਰਕ' ਕੋਰਸ ਕਰਾਵਾਂਗੇ ਜੋ ਨੌਜਵਾਨਾਂ ਲਈ ਹਰ ਖੇਤਰ 'ਚ ਸਹਾਈ ਸਾਬਿਤ ਹੋਵੇਗਾ...ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਹਰ ਖੇਤਰ 'ਚ ਮੱਲਾਂ ਮਾਰਨ...