*ਮੁਲਾਜ਼ਮ ਆਗੂ ਸਤੀਸ਼ ਰਾਣਾ ਚੰਡੀਗੜ੍ਹ ਪੁਲਿਸ ਵੱਲੋਂ ਗਿਰਫ਼ਤਾਰ*
*ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਬਦਮਾਸ਼ੀ*
*ਮਿੱਡ ਡੇ ਮੀਲ ਵਰਕਰਾਂ ਨਾਲ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਗਏ ਸਾਥੀ ਸਤੀਸ਼ ਰਾਣਾ ਕਨਵੀਨਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੂੰ ਚੰਡੀਗੜ੍ਹ ਦੀ ਪੁਲਿਸ ਵਲੋਂ ਸਿੱਖਿਆ ਮੰਤਰੀ ਦੀ ਸ਼ਹਿ ਤੇ ਗਿਰਫ਼ਤਾਰ ਕਰਨ ਦੀ ਨਿਖੇਧੀ*।
ਚੰਡੀਗੜ੍ਹ, 24 ਮਈ 2023
21 ਮਈ ਨੂੰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਵਿਰੁੱਧ ਕੀਤੀ ਗਈ ਰੈਲੀ ਦੇ ਦਬਾਅ ਸਦਕਾ ਅੱਜ ਮਿਤੀ 24 ਮਈ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਫਿਕਸ ਕੀਤੀ ਗਈ ਸੀ।
ਅੱਜ ਜਦੋਂ ਸਿੱਖਿਆ ਮੰਤਰੀ ਵੱਲੋਂ ਲਿਖਤੀ ਮੀਟਿੰਗ ਦੇ ਦਿੱਤੇ ਗਏ ਸਮੇਂ ਅਨੁਸਾਰ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਅਤੇ ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸਾਥੀ ਗੁਰਬਿੰਦਰ ਸਿੰਘ ਮੀਟਿੰਗ ਕਰਨ ਲਈ ਪੰਜਾਬ ਭਵਨ ਗਏ ਤਾਂ ਸਿੱਖਿਆ ਮੰਤਰੀ ਵੱਲੋਂ ਘਟੀਆ ਹਰਕਤਾਂ ਤੇ ਉੱਤਰਦਿਆਂ ਫੈਡਰੇਸ਼ਨ ਦੇ ਆਗੂਆਂ ਨੂੰ ਮੀਟਿੰਗ ਵਿੱਚ ਆਉਣ ਤੋਂ ਮਨ੍ਹਾ ਕੀਤਾ ਗਿਆ, ਜਿਸ ਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂਆਂ ਵੱਲੋਂ ਫੈਡਰੇਸ਼ਨ ਦੇ ਆਗੂਆਂ ਨਾਲ ਹੀ ਮੀਟਿੰਗ ਤੇ ਜਾਣ ਦੀ ਗੱਲ ਆਖੀ ਗਈ।
ਸਿੱਖਿਆ ਮੰਤਰੀ ਦੇ ਕਹਿਣ ਤੇ ਪੁਲਿਸ ਕਰਮਚਾਰੀਆਂ ਵੱਲੋਂ ਮੀਟਿੰਗ ਦੇ ਗਏ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਆਗੂਆਂ ਵੱਲੋਂ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਸ਼ਹੀਦ ਭਗਤ ਸਿੰਘ ਦੇ ਨਾਮ ਤੇ ਵੋਟਾਂ ਲੈ ਕੇ ਸੱਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮੰਤਰੀ ਦੇ ਹੁਕਮਾਂ ਤੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਅਤੇ ਸਾਥੀ ਗੁਰਬਿੰਦਰ ਸਿੰਘ ਨੂੰ ਪੰਜਾਬ ਭਵਨ ਵਿਚ ਹੀ ਨਜ਼ਰਬੰਦ ਕੀਤਾ ਗਿਆ ਹੈ ਅਤੇ ਸਤੀਸ਼ ਰਾਣਾ ਨੂੰ ਚੰਡੀਗੜ੍ਹ ਸੈਕਟਰ-3 ਦੇ ਥਾਣੇ ਵਿਚ ਪੁਲੀਸ ਵੱਲੋਂ ਲਜਾਇਆ ਗਿਆ ਹੈ।
ਸਰਕਾਰ ਦੀ ਇਸ ਬਦਮਾਸ਼ੀ ਦੀ ਜਥੇਬੰਦੀ ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਚੰਡੀਗੜ੍ਹ ਮੋਹਾਲੀ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਭਵਨ ਅਤੇ ਥਾਣਾ ਸੈਕਟਰ 3 ਵਿੱਚ ਫੌਰੀ ਤੌਰ ਤੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।