BLO APP: ਚੋਣ ਕਮਿਸ਼ਨ ਵੱਲੋਂ ਬੀਐਲਓ ਲਈ BLO App ਜਾਰੀ, ਇਥੇ ਕਰੋ ਡਾਊਨਲੋਡ
ਚੋਣ ਕਮਿਸ਼ਨ ਵੱਲੋਂ ਗਰੁੜਾਂ ਐਪ ਦੀ ਥਾਂ ਤੇ ਨਵੀਂ ਐਪ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ BLO App ਹੈ। ਇਹ ਐਪ ਪਲੇਅ ਸਟੋਰ ਤੇ ਉਪਲਬਧ ਹੈ। ਸਾਰੇ ਬੀ.ਐਲ.ਓ. ਨੂੰ ਪੁਰਾਣੀ ਗਰੁੜਾ ਐਪ ਨੂੰ ਅਨ-ਇੰਸਟਾਲ ਕਰਕੇ ਨਵੀਂ ਐਪ ਡਾਊਨਲੋਡ ਕਰਨੀ ਹੋਵੇਗੀ।
STEPS FOR ACTIVATION OF BLO APP
1. ਸਭ ਤੋਂ ਪਹਿਲਾਂ ਐਪ ਇੰਸਟਾਲ ਕੀਤੀ ਜਾਵੇ।, ਐਪ ਇੰਸਟਾਲ ਕਰਨ ਲਈ ਲਿੰਕ ਇਥੇ ਕਲਿੱਕ ਕਰੋ। ਜਾਂ ਪਲੇ ਸਟੋਰ ਤੋਂ ਡਾਊਨਲੋਡ ਕਰੋ
2. ਜੋ ਵੀ ਬੀ.ਐਲ.ਓ. ਦਾ ਮੋਬਾਇਲ ਨੰਬਰ ਗਰੁੜਾ ਐਪ ਵਿੱਚ ਰਜਿਸਟਰ ਹੈਂ ਉਹ ਫੋਨ ਨੰਬਰ ਐਪ ਵਿੱਚ ਦਰਜ ਕੀਤਾ ਜਾਵੇ।
3. ਐਪ ਤੇ ਲਾਗ ਇਨ ਕਰਨ ਲਈ ਪਾਸਵਰਡ, ਰਿਟਰਨਿੰਗ ਅਫ਼ਸਰ ਜਾਂ ਸੁਪਰਵਾਈਜ਼ਰ ਵਲੋਂ ਦਿੱਤਾ ਜਾਵੇਗਾ ਜਾਂ Eci@1234 ਲਗਾਇਆ ਜਾਵੇ।
4. ਜਿਸ ਉਪਰੰਤ ਪਾਸਵਰਡ ਰੀਸੈੱਟ ਕੀਤਾ ਜਾਵੇਗਾ ਹੈ। ਨਵੇਂ ਪਾਸਵਰਡ ਵਿੱਚ ਘੱਟ ਤੋਂ ਘੱਟ ਅੱਠ ਅੰਕ ਹੋਣਗੇ ਜਿਨਾਂ ਵਿੱਚ ਅੰਗਰੇਜੀ ਦਾ ਇੱਕ ਵੱਡਾ ਅੱਖਰ ਜਿਵੇਂ ਕਿ A ਜਾਂ B, ਇੱਕ ਛੋਟਾ ਅੱਖਰ ਜਿਵੇਂ ਕਿ a ਜਾਂ b, ਇੱਕ ਸਪੈਸ਼ਲ ਕਰੈਕਟਰ ਜਿਵੇਂ ਕਿ @, # ਜਾਂ $ ਹੋਵੇ ਅਤੇ ਇਸ ਤੋਂ ਇਲਾਵਾ ਗਿਣਤੀ ਦੇ ਪੰਜ ਅੰਕ ਜਿਵੇਂ ਕਿ 1,2,3,4 ਅਤੇ 5 ਆਦਿ ਸ਼ਾਮਿਲ ਹੋਣ।
5. ਐਪ ਲਈ ਜਰੂਰੀ ਪਰਮਿਸ਼ਨਾਂ ਜਿਵੇਂ ਕਿ ਲੋਕੇਸ਼ਨ, ਡਾਟਾ ਅਤੇ ਗੈਲਰੀ ਆਦਿ ਨੂੰ ਅਲਾਓ ਕਰ ਦਿੱਤਾ ਜਾਵੇ। ਜਿਸ ਉਪਰੰਤ ਐਪ ਐਂਟਰੀ ਲਈ ਤਿਆਰ ਹੋਵੇਗੀ।
ਵੋਟਰ ਦਾ ਨਾਮ ਜੋੜਨਾ, ਨਾਮ ਮਿਟਾਉਣਾ ਜਾਂ ਕੋਈ ਹਿੱਸਾ ਬਦਲਣਾ ਜਾਂ ਵੋਟਰ ਦਾ ਨਾਮ ਦਰੁਸਤ ਕਰਨਾ ਬੀ.ਐਲ.ਓ ਐਪ ਰਾਹੀਂ ਕਰਨਾ ਹੋਵੇਗਾ।
ਇਹ ਐਪ ਐਪਲ ਮੋਬਾਈਲ ਫੋਨ ਲਈ ਉਪਲੱਬਧ ਨਹੀਂ ਹੈ