ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ



ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ



ਮੁੱਖ ਮੰਤਰੀ ਵੱਲੋਂ 20 ਅਪ੍ਰੈਲ ਤੋਂ ਬਾਅਦ ਜਥੇਬੰਦੀ ਨਾਲ ਚੰਡੀਗੜ੍ਹ ਪੈਨਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਭਰੋਸਾ


ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਤਨਖਾਹ ਕਟੌਤੀ ਅਤੇ 8736 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਹੈ ਮੁੱਖ ਮੰਗ




ਮਿਤੀ  17 ਅਪ੍ਰੈਲ 2023 (ਜਲੰਧਰ) ਅੱਜ ਜਲੰਧਰ ਵਿਖੇ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆ ਦੇ ਵਫਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲੰਧਰ ਫੇਰੀ ਤੇ ਮੁਲਾਕਾਤ ਕੀਤੀ ਗਈ ਜਿਸ ਦੋਰਾਨ ਮੁਲਾਜ਼ਮ ਆਗੂਆ ਵੱਲੋਂ ਰੈਗੂਲਰ ਦੇ ਆਰਡਰ ਜ਼ਾਰੀ ਕਰਨ ਅਤੇ ਦਫਤਰੀ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਚੱਲ ਰਹੀ ਤਨਖਾਹ ਅਨਾਮਲੀ ਸਬੰਧੀ ਗੱਲਬਾਤ ਕੀਤੀ ਗਈ। ਦਫਤਰੀ ਮੁਲਾਜਮ ਰੋਜ਼ਾਨਾ ਹੀ ਜਲੰਧਰ ਵਿਖੇ ਆ ਰਹੇ ਕੈਬਿਨਟ ਮੰਤਰੀਆ ਅਤੇ ਵੱਖ ਵੱਖ ਵਿਧਾਇਕਾਂ ਨੂੰ ਆਪਣੀਆ ਮੰਗਾਂ ਤੋਂ ਜਾਣੂ ਕਰਵਾਉਂਦੇ ਆ ਰਹੇ ਹਨ।  ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਬੰਦੀ ਦੇ ਆਗੂਆ ਨੂੰ ਵਿਸ਼ਵਾਸ ਦੁਆਇਆ ਕਿ 20 ਅਪ੍ਰੈਲ ਤੋਂ ਬਾਅਦ ਮੁੱਖ ਮੰਤਰੀ ਖੁਦ ਮੁਲਾਜਮ ਜਥੇਬੰਦੀ ਦੇ ਆਗੂਆ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕਰਕੇ ਮਸਲੇ ਹੱਲ ਕਰਨਗੇ। 

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ  ਸ਼ੋਭਿਤ ਭਗਤ, ਗਗਨਦੀਪ ਸ਼ਰਮਾਂ  ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 5 ਸਤੰਬਰ 2022 ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਸਰਕਾਰ ਵੱਲੋਂ 7 ਅਕਤੂਬਰ 2022 ਨੂੰ ਨੋਟੀਫਿਕੇਸ਼ਨ ਵੀ ਜ਼ਾਰੀ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀ ਮਿਲੇ ਜਿਸ ਸਬੰਧੀ ਮੁਲਾਜ਼ਮ ਲਗਾਤਾਰ ਮੰਤਰੀਆ ਤੇ ਵਿਧਾਇਕਾਂ ਨੂੰ ਵਾਅਦਾ ਯਾਦ ਕਰਵਾ ਰਹੇ ਸਨ। ਹੈ। ਇਸ ਤੋਂ ਇਲਾਵਾ ਕਰਮਚਾਰੀਆ ਦੀ ਤਕਰੀਬਨ 5000 ਪ੍ਰਤੀ ਮਹੀਨਾ ਤਨਖਾਹ ਘੱਟ ਆ ਰਹੀ ਹੈ।  ਇਸ ਸਬੰਧੀ ਉਹ ਵਾਰ ਵਾਰ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੀ ਮਸਲੇ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਮਸਲਾ ਹੱਲ ਨਹੀ ਹੋਇਆ। ਆਗੂਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੜੇ ਧਿਆਨ ਨਾਲ ਮੁਲਾਜ਼ਮਾਂ ਦੀਆ ਮੰਗਾਂ ਨੂੰ ਸੁਣਿਆ  ਅਤੇ 20 ਅਪ੍ਰੈਲ ਤੋਂ ਬਾਅਦ ਚੰਡੀਗੜ੍ਹ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends