BIG BREAKING: ਸਮੂਹ ਸਰਕਾਰੀ ਦਫ਼ਤਰਾਂ ਦਾ ਸਮਾਂ 7:30 ਵਜੇ ਤੋਂ 2 ਵਜੇ ਤੱਕ - ਮੁੱਖ ਮੰਤਰੀ

 

BIG BREAKING: ਸਮੂਹ ਸਰਕਾਰੀ ਦਫ਼ਤਰਾਂ ਦਾ ਸਮਾਂ 7:30 ਵਜੇ ਤੋਂ 2 ਵਜੇ ਤੱਕ - ਮੁੱਖ ਮੰਤਰੀ
ਚੰਡੀਗੜ੍ਹ, 8 ਅਪ੍ਰੈਲ, 2023 ( PBJOBSOFTODAY)

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 2 ਮਈ ਤੋਂ ਸਮੂਹ ਸਰਕਾਰੀ ਦਫ਼ਤਰਾਂ ਦਾ ਸਮਾਂ 7:30 ਵਜੇ ਤੋਂ 2 ਵਜੇ ਤੱਕ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਬਦਲਾਅ 15 ਜੁਲਾਈ ਤੱਕ ਲਾਗੂ ਰਹੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬੇ ਦੇ ਲੋਕਾਂ ਨੂੰ  ਖੁਸ਼ੀ ਹੈ ਕਿ ਕਿਉਂਕਿ ਲੋਕ ਗਰਮੀ ‌ਪੈਣ ਤੋਂ ਪਹਿਲਾਂ ਆਪਣੇ ਕੰਮ ਸਰਕਾਰੀ ਦਫ਼ਤਰਾਂ ਵਿੱਚ ਕਰਵਾ ਲਿਆ ਕਰਨਗੇ।  ਇਸ ਫੈਸਲੇ ਨਾਲ ਮੁਲਾਜ਼ਮ ਵੀ ਖੁਸ਼ ਹਨ ਉਹ ਵੀ ਗਰਮੀ ਦੀ ਮਾਰ ਤੋਂ ਬਚਣਗੇ। 

PSEB 8TH RESULT 2023  LATEST UPDATES


ਮੁੱਖ ਮੰਤਰੀ ਭਗਵੰਤ ਮਾਨ ਅਗੇ ਕਿਹਾ ਕਿ 1:30 ਵਜੇ 5 ਵਜੇ ਤੱਕ ਪੀਐਸਪੀਸੀਐਲ ਅਨੁਸਾਰ ਪੀਕ ਲੋਡ ਹੁੰਦਾ ਹੈ। ਇਸ ਸਮੇਂ ਸਭ ਤੋਂ ਵੱਧ ਬਿਜਲੀ ਦੀ ਲੋੜ ਪੈਂਦੀ ਹੈ। ਇਸ ਫੈਸਲੇ ਨਾਲ 300 ਤੋਂ 350 ਮੈਗਾਵਾਟ ਬਿਜਲੀ ਦੀ ਘੱਟ ਖਪਤ ਹੋਵੇਗੀ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਫੈਸਲੇ ਵਿਦੇਸ਼ਾਂ ਕੈਨੇਡਾ , ਅਮਰੀਕਾ ਵਿੱਚ ਬਿਜਲੀ ਦੀ ਮੰਗ ਘਟ ਕਰਨ ਲਈ ਲਏ ਜਾਂਦੇ ਹਨ।


ਕੈਨੇਡੀਅਨ-ਅਮਰੀਕੀ ਲੋਕ ਸੂਰਜ ਦੀ ਰੌਸ਼ਨੀ ਦੀ ਜ਼ਿਆਦਾ ਵਰਤੋਂ ਕਰਨ ਲਈ 6-6 ਮਹੀਨਿਆਂ ਬਾਅਦ ਘੜੀ ਦਾ ਸਮਾਂ ਬਦਲਦੇ ਹਨ। ਕਿਉਂਕਿ ਸੂਰਜ ਪਹਿਲਾਂ ਚੜ੍ਹਦਾ ਹੈ।

ਸੀ.ਐਮ ਮਾਨ ਨੇ ਕਿਹਾ ਕਿ ਉਹ ਵੀ ਸਵੇਰੇ 7:30 ਵਜੇ ਦਫ਼ਤਰ ਪਹੁੰਚ ਜਾਣਗੇ।ਸੀ.ਐਮ ਮਾਨ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਤਜਰਬਾ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਹਰ ਕੋਈ ਖੁਸ਼ ਹੋਵੇਗਾ। ਜੇਕਰ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਕਿਸੇ ਪਰਿਵਾਰਕ ਸਮਾਗਮ/ਨਿੱਜੀ ਸਮਾਗਮ ਵਿੱਚ ਜਾਣਾ ਪੈਂਦਾ ਹੈ, ਤਾਂ ਉਹ ਬਿਨਾਂ ਕਿਸੇ ਚਿੰਤਾ ਦੇ ਉਨ੍ਹਾਂ ਵਿੱਚ ਆਸਾਨੀ ਨਾਲ ਹਾਜ਼ਰ ਹੋ ਸਕਦੇ ਹਨ। ਮਾਨ ਨੇ ਕਿਹਾ ਕਿ ਉਹ ਵੀ ਸਵੇਰੇ 7.30 ਵਜੇ ਆਪਣੇ ਦਫ਼ਤਰ ਪਹੁੰਚ ਜਾਣਗੇ। ਉਨ੍ਹਾਂ ਭਵਿੱਖ ਵਿੱਚ ਇਸ ਤਜ਼ਰਬੇ ਤੋਂ ਹੋਰ ਲਾਭ ਲੈਣ ਦੀ ਗੱਲ ਕੀਤੀ।

   

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends