POLL updated : 5994 ETT MERIT POLL , RESULT UPDATED @8:30 PM ( 9th march)

5994 ETT RECRUITMENT 2023: This POLL is made so that the candidates can take any idea about Merit of 5994 ETT Recruitment. For better results you should chose your category and fill your marks carefully.
 
Select your category and choose marks obtained in Paper B   RESULT updated at 8 PM ( 8th March)  
Next result update at 9 PM 
For better idea of Cutoff share this poll to all 5994 candidates.
Category wise merit  unofficially will be updated here daily 
POLL RESULT UPTO 8:30 PM TODAY ( today 9th March) 
Marks SC SC ( SPORTS) SC ( ESM)
80-90 6 3 4
91-95 6 1 1
96-100 9
101-110 7 1
111-120 1 1
121-130 4

POLL RESULT ( GENERAL)

POLL RESULT  UPTO 8:30PM ( 9th March) 
Marks GENREAL GENERAL ( SPORTS) GENERAL ( ESM)
80-90 0 0 1
91-95 2 3 3
96-100 0 1 1
101-110 5 1 2
111-120 3
121-130 11
131-150 5 1 1
Marks BC BC( ESM)
80-90 0
91-95 8 2
96-100 4 1
101-110 1
111-120 14
121-130 4 1
Candidate above 130 only 1 , both in BC and BC ( ESM)
POLL RESULT EWS AND PWD CANDIDATES
Marks EWS PHYSICALLY HANDICAPPED
80-90 0 0
91-95 2 5
96-100 3 2
101-110 1
111-120 5 2
121-130 3

Candidates above 130 in EWS 3

ETT 5994 QUESTION PAPER HELD ON 5TH MARCH 2023 

ANSWER KEY PUNJABI SET B 

 Q 1. ਹਾਸ਼ਮ ਸ਼ਾਹ ਦਾ ਜਨਮ ਕਦੋ ਹੋਇਆ?

Answer : 1752

2. ਵਾਰਿਸ਼ ਸ਼ਾਹ ਨੇ ਹੀਰ ਰਾਂਝੇ ਦਾ ਕਿੱਸਾ ਕਦੋਂ ਸੰਪੂਰਨ ਕੀਤਾ? 

ANSWER: 1766

3. ਮਲਕਹਾਂਸ  ਪਿੰਡ ਦਾ ਸਬੰਧ ਕਿਸ ਨਾਲ ਹੈ ? 

ANSWER : ਵਾਰਿਸ਼ ਸ਼ਾਹ 

4. ‘ਕਰ ਅਸਬਾਬ ਲਇਆ ਸ਼ਹਿਜ਼ਾਦੀ, ਫੜਿਆ ਰਾਹੁ ਸ਼ੁਤਰ ਦਾ

ਪਾਈ ਖੂਨ, ਖੁਰਾਕ ਕਲੇਜਾ, ਰਹਬਰੁ ਦਰਦੁ ਹਿਜਰ ਦਾ। ਉਪਰੋਕਤ ਸਤਰਾਂ ਵਿਚ ‘ਅਸਬਾਬ” ਸ਼ਬਦ ਦਾ ਅਰਥ ਕੀ ਹੈ?

Answer: ਮਿਹਨਤ 

5. ਜੰਡਿਆਲਾ ਸ਼ੇਰ ਖਾਂ ਵਿੱਖੇ  ਕਿਸਦਾ ਜਨਮ ਹੋਇਆ ?

Answer: ਵਾਰਿਸ਼ ਸ਼ਾਹ 

6. ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਕਿਸਦੀ ਰਚਨਾ ਹੈ ?

Answer : ਸ਼ਾਹ ਮੁਮਹਦ 

7. ਹੇਠ ਲਿਖੀਆਂ ਵਿਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ?

Answer: ਦੱਖਣੀ ਓਅੰਕਾਰ 

8.  ‘ਦੋਹਾਂ ਕੰਧਾਰਾ ਮੁਹ ਜੁੜੇ ਦਲ ਘੁਰੇ ਨਗਾਰੇ।

ਓਰੜਿ ਆਏ ਸੂਰਮੇ ਸਿਰਦਾਰ ਰਇਆਰੇ।

ਉਪਰੋਕਤ ਸਤਰਾਂ ਕਿਸ ਰਚਨਾ ਵਿੱਚੋਂ ਹਨ?

Answer: ਚੰਡੀ ਦੀ ਵਾਰ 

9.ਜਾਪੁ ਸਾਹਿਬ ਕਿਸਦੀ ਰਚਨਾ ਹੈ ?

ਗੁਰੂ ਗੋਬਿੰਦ ਸਿੰਘ ਜੀ 

Answer:  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 

10.  ‘‘ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ।

ਗਜੇ ਦੁਰਗਾ ਘੇਰਿ ਕੈ ਜਣੁ ਘਈਅਰੁ ਕਾਲੇ ਉਪਰੋਕਤ ਸਤਰਾਂ ਵਿਚ ‘ਘਈਅਰੁ’ ਸ਼ਬਦ ਦਾ ਅਰਥ ਕੀ ਹੈ?

Answer: ; ਬਦਲ 

11.ਵਡਾਲਾ ਵੀਰਮ ਹੇਠ ਲਿਖੀਆਂ ਵਿਚੋਂ ਕਿਸਦਾ ਜਨਮ ਸਥਾਨ ਹੈ? 

Answer: ਸ਼ਾਹ ਮੁਹੱਮਦ 

12.   ‘ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ

ਉਪਰੋਕਤ ਸਤਰਾਂ ‘ਚੰਡੀ ਦੀ ਵਾਰ' ਦੀ ਕਿਹੜੀ ਪਉੜੀ ਵਿਚ ਦਰਜ ਹਨ?

Answer:  52 ਵੀਂ 

13 ਚੰਡੀ ਦੀ ਵਾਰ ਵਿਚ  ਕਿਹੜੇ ਦੈਂਤ ਦਾ ਨਾਮ ਨਹੀਂ  ਹੈ?

Answer:ਹਰਨਾਕਸ਼ 

14. ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।”

ਉਪਰੋਕਤ ਸਤਰਾਂ ਵਿਚ ‘ਸਰਕਾਰ ਸ਼ਬਦ ਕਿਸਦੇ ਲਈ ਵਰਤਿਆ ਗਿਆ ਹੈ?

Answer: ਮਹਾਰਾਜਾ ਰਣਜੀਤ ਸਿੰਘ ਜੀ 

15. ਸ਼ਾਹ ਮੁਹੱਮਦ ਦਾ ਜਨਮ ਕਦੋਂ ਹੋਇਆ ?

Answer: 1780

16. ਅੰਮ੍ਰਿਤਾ ਪ੍ਰੀਤਮ ਨੂੰ ਕਿਹੜੀ ਰਚਨਾ ਤੇ ਗਿਆਨਪੀਠ ਪੁਰਸਕਾਰ ਮਿਲਿਆ?

Answer:ਕਾਗਜ ਤੇ ਕੈਨਵਸ 

17. ਕੱਚ ਦਾ ਗਿਲਾਸ ਕਿਸਦੀ ਕਾਵਿ ਰਚਨਾ ਹੈ? 

Answer: ਸੁਰਜੀਤ ਪਾਤਰ 

18.ਸ਼੍ਰੀ ਪੋਹੂ ਮੱਲ ਕਿਸਦੇ ਪਿਤਾ ਦਾ ਨਾਮ ਹੈ ?

Answer: ਧਨੀ ਰਾਮ ਚਾਤ੍ਰਿਕ 

19. ਕਿਹੜੀ ਰਚਨਾ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ?

Answer: ਜੈ ਮੀਰ 

20. ਬਿਜੈ ਸਿੰਘ ਕਿਸਦੀ ਰਚਨਾ ਹੈ ?

Answer:ਭਾਈ ਵੀਰ ਸਿੰਘ 

21. 1876 ਈ. ਵਿੱਚ  ਕਿਸਦਾ ਜਨਮ ਹੋਇਆ?

Answer: ਧਨੀ ਰਾਮ ਚਾਤ੍ਰਿਕ 

22."ਪੰਜ ਦਰਿਆ"  ਮਾਸਿਕ ਪੱਤਰ ਕਿਸਨੇ ਜਾਰੀ ਕੀਤਾ ?

Answer: ਪ੍ਰੋ ਮੋਹਨ ਸਿੰਘ 

23. ਸੁਰਜੀਤ ਪਾਤਰ  ਨੂੰ "ਪਦਮ ਸ਼੍ਰੀ " ਐਵਾਰਡ ਕਦੋਂ ਮਿਲਿਆ ?

Answer:2012 

24. ਪ੍ਰੋ ਮੋਹਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਿਹ ਕਿਹੜਾ ਹੈ ?

Answer: ਸਾਵੇ ਪੱਤਰ 

25. ਹੇਠ ਲਿਖੀਆਂ ਵਿਚੋਂ ਕਿਹੜੀ ਰਚਨਾ ਅੰਮ੍ਰਿਤਾ ਪ੍ਰੀਤਮ ਦੀ ਨਹੀਂ ਹੈ?

Answer:ਹਨੇਰੇ ਵਿਚ ਸੁਲਗਦੀ ਵਰਣਮਾਲਾ 

26 ਜੀਵਨ ਸੰਦੇਸ਼ ਮਾਸਿਕ ਪੱਤਰ ਦਾ ਸਬੰਧ ਕਿਸ ਨਾਲ ਹੈ ?

Answer: ਗਿਆਨੀ ਗੁਰਦਿੱਤ ਸਿੰਘ 

27. ਗੁਰੂ ਨਾਨਕ ਦਾ ਕੁਦਰਤ ਦਾ ਸਿਧਾਂਤ ਪੁਸਤਕ ਦਾ ਕਰਤਾ ਕੌਣ ਹੈ ?

Answer:  ਹਰਪਾਲ ਸਿੰਘ ਪੰਨੂ 

28. "ਮੇਰਾ ਪਿੰਡ" ਪੁਸਤਕ ਦਾ ਲੇਖਕ ਕੌਣ ਹੈ ?

Answer: ਗਿਆਨੀ ਗੁਰਦਿੱਤ ਸਿੰਘ 

29.ਪ੍ਰਿੰ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਨਾਮ ਹੈ :

Answer:  ਆਰਸੀ 

30. ਤੁਰਨ ਦਾ ਹੁਨਰ " ਨਿਬੰਧ ਦਾ ਲੇਖਕ ਕੌਣ  ਹੈ ?

Answer:  ਨਰਿੰਦਰ ਸਿੰਘ ਕਪੂਰ 

31. ਕਿਹੜੀ ਪੁਸਤਕ ਪ੍ਰਿੰ ਤੇਜਾ ਸਿੰਘ ਦੀ ਨਹੀਂ ਹੈ ?

Answer: ਗੁਰਬਾਣੀ ਦਾ ਇਤਿਹਾਸ 

32. ਬੇਬੇ ਜੀ" ਨਿਬੰਧ ਦਾ ਲੇਖਕ ਕੌਣ ਹੈ ?

Answer:  ਹਰਪਾਲ ਸਿੰਘ ਪੰਨੂ 

33. ਬੋਲੀ" ਨਿਬੰਧ ਕਿਸਦਾ ਲਿਖਿਆ ਹੋਇਆ ਹੈ ?

Answer: ਗੁਰਬਖਸ ਸਿੰਘ 

34.ਪ੍ਰੀਤਲੜੀ" ਮਾਸਿਕ ਪਤ੍ਰਿਕਾ ਦਾ ਸਬੰਧ ਕਿਸ ਨਾਲ ਹੈ ?

Answer: ਗੁਰਬਖਸ ਸਿੰਘ

35. "ਮੇਰੇ ਵੱਡੇ -ਵਡੇਰੇ "  ਨਿਬੰਧ ਕਿਸਦਾ ਲਿਖਿਆ ਹੋਇਆ ਹੈ?

Answer:  ਗਿਆਨੀ ਗੁਰਦਿੱਤ ਸਿੰਘ  



ETT 5994 QUESTION PAPER PUNJABI -B ANSWER KEY  HELD ON 5TH MARCH 2023

36.ਸੁਜਾਨ ਸਿੰਘ ਨੂੰ ਕਿਸ ਪੁਸਤਕ ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ?

Answer:  ਸ਼ਹਿਰ ਤੇ ਗ੍ਰਾ 

37. ਅੰਗ -ਸੰਗ ' ਰਚਨਾ ਦੀ ਵਿਧੀ ਕਿਹੜੀ ਹੈ ?

Answer:  ਇਕਾਂਗੀ 

38.' ਇਕ ਪੈਰ ਘੱਟ ਤੁਰਨਾ ਕਹਾਣੀ ਕਿਸ ਦੀ ਲਿਖੀ ਹੈ/

Answer: ਅਜੀਤ ਕੌਰ 

39. ਕੁਲਵੰਤ ਸਿੰਘ ਵਿਰਕ ਦਾ ਜਨਮ ਕਦੋਂ ਹੋਇਆ ?

Answer:  1921

40. ਮੋਹਨ ਭੰਡਾਰੀ ਦੇ ਕਿਹੜੇ ਕਹਾਣੀ ਸੰਗ੍ਰਿਹ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ?

Answer: ਮੂਨ ਦੀ ਅੱਖ 

41.  ਕੁਲਵੰਤ ਸਿੰਘ ਵਿਰਕ ਕਿਹੜੇ ਮਾਸਿਕ ਪੱਤਰ ਦੇ ਸੰਪਾਦਕ ਰਹੇ ?

Answer: ਪ੍ਰੀਤਲੜੀ 

42. ਕਿਹੜੀ ਰਚਨਾ ਅਜੀਤ ਕੌਰ ਦੀ ਨਹੀਂ ਹੈ ?

Answer: ਨਰਕਾਂ ਦੇ ਦੇਵਤੇ 

43.  ਕੁਲਵੰਤ ਸਿੰਘ ਵਿਰਕ  ਦੀ ਕਹਾਣੀ "ਧਰਤੀ ਹੇਠਲਾ ਬਲਦ" ਉਸਦੇ ਕਿਹੜੇ ਕਹਾਣੀ ਸੰਗ੍ਰਿਹ ਵਿੱਚ  ਦਰਜ ਹੈ ?

Answer:  ਦੁੱਧ ਦਾ ਛੱਪੜ 

44. "ਬਾਕੀ ਸਬ ਸੁਖਸਾਂਦ ਹੈ " ਕਹਾਣੀ ਕਿਸਦੀ ਲਿਖੀ ਹੋਈ ਹੈ ?

Answer: ਮੋਹਨ ਭੰਡਾਰੀ 

45. ਨਿਮਨ ਵਰਗ ਦੇ ਸਾਧਾਰਨ ਮੁਨੱਖ ਦੀਆਂ ਸਮਸਿਆਵਾਂ ਨੂੰ ਚਿਤਰਨ ਵਾਲਾ ਕਹਾਣੀਕਾਰ ਕਿਹੜਾ ਹੈ ?

Answer: ਸੁਜਾਨ ਸਿੰਘ 

46. ਸ਼ੈਕਸਪੀਅਰ ਦੇ ਨਾਟਕ " ਮਰਚੈਂਟ ਆਫ ਵੀਨਸ" ਦਾ ਪੰਜਾਬੀ ਅਨਿਵਾਦ ਕਿਸਨੇ ਕੀਤਾ ?

Answer: ਈਸ਼ਵਰ ਚੰਦਰ ਨੰਦਾ 

47. " ਪਰਤ ਆਉਣ ਤੱਕ"  ਇਕਾਂਗੀ ਕਿਸਦੀ ਹੈ?

Answer : ਸਤੀਸ਼ ਕੁਮਾਰ ਵਰਮਾ 

48. ਕਿਹੜੀ ਇਕਾਂਗੀ "ਬਲਵੰਤ ਗਾਰਗੀ" ਦੀ ਹੈ ?

Answer :ਬੰਬ ਕੈਸ਼ 

49" ਕੈਮਲੂਪਸ ਦੀਆਂ ਮੱਛੀਆਂ " ਨਾਟ -ਰਚਨਾ ਦਾ ਲੇਖਕ ਕੌਣ ਹੈ ?

Answer :ਆਤਮਜੀਤ 

50. ਪਾਲੀ ਭੁਪਿੰਦਰ ਸਿੰਘ ਦਾ ਜਨਮ ਕਦੋਂ ਹੋਇਆ ?

Answer :1965 

51. "ਸਿਰਜਣਾ" ਇਕਾਂਗੀ ਦਾ ਲੇਖਕ ਕੌਣ ਹੈ ?

Answer : ਪਾਲੀ ਭੁਪਿੰਦਰ ਸਿੰਘ 

52.ਅਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਬਾਨੀ  ਕੌਣ ਸਨ ?

Answer : ਗੁਰਸ਼ਰਨ ਸਿੰਘ 

53. ਕਿਹੜਾ ਇਕਾਂਗੀਕਾਰ "ਮੰਚਣ" ਰਸਾਲੇ ਦਾ ਸੰਪਾਦਕ ਰਿਹਾ ਹੈ ?

Answer :

54. "ਨਾਇਕ" ਇਕਾਂਗੀ ਕਿਸ ਕਿਸ ਇਕਾਂਗਕਰ ਦੀ ਰਚਨਾ ਹੈ ?

Answer :  ਗੁਰਸ਼ਰਨ ਸਿੰਘ 

55. ਈਸ਼ਵਰ ਚੰਦਰ ਨੰਦਾ ਦਾ ਜਨਮ ਕਦੋ ਹੋਇਆ ?

Answer :1892

56. ਜਿਨ੍ਹਾਂ  ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ?

Answer : ਸਵਰ 

57. ੳ, ਅ, ੲ ਕੀ ਹਨ?

Answer : ਸਵਰ ਵਾਹਕ /ਸਵਰ 

58. ਮੁਹਾਰਨੀ ਦੀ ਸਹੀ ਤਰਤੀਬ ਕਿਹੜੀ ਹੈ?

Answer : D ( answer)

59.ਗੁਰਮੁਖੀ ਲਿਪੀ ਵਿਚ ਕਿੰਨੇ ਲਗਾਖਰ ਹਨ?

Answer :3

60. ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਅਰਥ ਯੁਕਤ ਇਕਾਈ ਕਿਹੜੀ ਹੈ? 

Answer : ਸ਼ਬਦ 

61. ਹੇਠ ਲਿਖਿਆਂ ਵਿਚ ਯੋਜਕ ਕਿਹੜੇ ਹਨ?

Answer :ਕਿਉਂਕਿ ਅਤੇ ਨਾਲ 

62. ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

Answer : 5 

63. ਭਾਵਵਾਚਕ ਨਾਂਵ ਕਿਹੜੇ ਹਨ?

Answer :ਦੁੱਖ , ਪਿਆਰ 

64. ‘ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ” ਵਾਕ ਵਿਚ ‘ਤੁਹਾਡੇ ਲਈ’ ਦਾ ਸੰਬੰਧ ਕਿਹੜੇ ਕਾਰਕ ਨਾਲ ਹੈ?

Answer :ਸੰਪਰਦਾਨ ਕਾਰਕ 

65. ਕਈ ਪੜ੍ਹਾਈ ਵਿਚ ਵੀ ਓਨੀ ਹੀ ਦਿਲਚਸਪੀ ਰੱਖਦੇ ਹਨ ਜਿੰਨੀ ਖੇਡਾਂ ਵਿਚ ਇਸ ਵਾਕ ਵਿਚ ‘ਕਈ’ ਪੜਨਾਂਵ ਦੀ ਕਿਹੜੀ

ਕਿਸਮ ਹੈ?

Answer : ਅਨਿਸ਼ੇਵਾਚਕ ਪਰਿਣਾਮ 

66. ਬਣਤਰ ਦੇ ਅਧਾਰ ਤੇ ਵਾਕ ਦੀਆਂ ਕਿੰਨਾ ਕਿਸਮ ਹਨ?

Answer : 3

67. (i) ਫਰਸ਼ ਨੂੰ ਤਰ ਕਰੋ ਤਾਂਕਿ ਸੀਮਿੰਟ ਪੱਕ ਜਾਵੇ। (i)ਰੋਟੀ ਨਾਲ ਤਰ ਖਾਈ ਗੁਣਕਾਰੀ ਹੁੰਦੀ ਹੈ। ਵਾਕ (i) ਅਤੇ (ii) ਵਿਚ 'ਤਰ' ਸ਼ਬਦ ਕਿਸ ਨਾਲ ਸਬੰਧਤ ਹੈ ?

Answer : ਬਹੁਅਰ੍ਥਕ   ਸਬਦ 

68. ‘ਜਫ਼ਰ ਜਾਲਣੇ' ਮੁਹਾਵਰੇ ਦਾ ਅਰਥ ਕੀ ਹੈ?

Answer : ਘਾਲਣਾ ਘਾਲਨੀ 

69. ਪੂਰਨ ਵਿਸਰਾਮ ਤੋਂ ਅੱਧੇ ਠਹਿਰਾਅ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?

Answer : ਗੁਸੇ ਹੋਣਾ 

70. ਦੁਆਬੀ ਕਿਸ ਖੇਤਰ ਦੀ ਉਪਭਾਸ਼ਾ ਹੈ?

Answer :ਜਲੰਧਰ ਅਤੇ ਕਪੂਰਥਲਾ 

71. ਕੰਮ ਚਲਾਊ ਭਾਸ਼ਾ ਕਿਸਨੂੰ ਕਹਿੰਦੇ ਹਨ?

Answer :ਪਿਜਿਨ 

72. ਕਿਰਿਆ ਦਾ ਉਹ ਰੂਪ ਜਿਸ ਤੋ ਇਹ ਪਤਾ ਲੱਗੇ ਕਿ ਉਸਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਵੇ, ਇਹ ਕਿਰਿਆ ਦੀ ਕਿਹੜੀ ਕਿਸਮ ਹੁੰਦੀ ਹੈ?

Answer : ਪ੍ਰੇਰਨਾਰਥਕ ਕਿਰਿਆ 

73. ‘ਤੁਹਾਡੇ ਕੱਪੜੇ ਚੰਗੇ ਧੋਤੇ ਹੋਏ ਹਨ’ ਵਾਕ ਵਿਚ ‘ਤੁਹਾਡਾ ਸ਼ਬਦ ਕਿਹੜੇ ਵਿਸ਼ੇਸ਼ਣ ਨੂੰ ਦਰਸਾਉਂਦਾ ਹੈ।

Answer :ਪੜਨਾਵੀਂ   ਵਿਸ਼ੇਸ਼ਣ 

74. ਕੋਮਲ ਤਾਲਵੀ ਧੁਨੀਆਂ ਕਿਹੜੀਆਂ ਹਨ?

Answer : ਕ, ਖ , ਗ 

75. ਹੇਠ  ਲਿਖਿਆਂ ਵਿੱਚੋਂ ਹ੍ਰਸਵ ਸਵਰ ਕਿਹੜੇ ਹਨ?

Answer :ਇ , ਉ 

76. ਗੁਰੂ ਅਰਜਨ ਦੇਵ ਜੀ ਨੇ “ਸ੍ਰੀ ਆਦਿ ਗ੍ਰੰਥ ਸਾਹਿਬ" ਦੀ ਸੰਪਾਦਨਾ ਕਦੋਂ ਕੀਤੀ?

ANSWER: 1604

77. ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਿਹੜੇ ਗੁਰੂ ਸਾਹਿਬ ਨੇ ਕਰਵਾਇਆ?

ANSWER: ਗੁਰੂ ਅਮਰਦਾਸ ਜੀ 

78. ਆਸਾ ਦੀ ਵਾਰ' ਬਾਣੀ  ਕਿਸਦੀ ਹੈ?

ANSWER: ਗੁਰੂ ਨਾਨਕ ਦੇਵ ਜੀ 

79. ‘ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ 

ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ

 ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥ ਉਪਰੋਕਤ ਸਤਰਾਂ ਦਾ ਕਰਤਾ ਕੌਣ ਹੈ?

ANSWER : ਸ਼੍ਰੀ ਗੁਰੂ ਅਰਜੁਨ ਦੇਵ ਜੀ 

80. ਕਿਹੜੇ ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ?

ANSWER: ਗੁਰੂ ਅਮਰਦਾਸ ਜੀ

81. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ।। -ਉਪਰੋਕਤ ਸਤਰਾਂ ਕਿਸ ਦੀਆਂ ਹਨ?

Answer: ਸ਼੍ਰੀ ਗੁਰੂ ਨਾਨਕ ਦੇਵ ਜੀ 

82. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?

Answer: 1563 

83. ਗੁਰੂ ਅਮਰਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ

Answer: ਤੇਜਭਾਨ 

84. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਸਭ ਤੋਂ ਜਿਆਦਾ ਹੈ? 

Answer ਸ਼੍ਰੀ ਗੁਰੂ ਅਰਜੁਨ ਦੇਵ ਜੀ 

85. ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।।

ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ ਉਪਰੋਕਤ ਸਤਰਾਂ ਕਿਸ ਬਾਣੀ ਵਿੱਚੋਂ ਹਨ?

Answer: ਅਨੰਦ ਸਾਹਿਬ 

86. ‘ਗੰਜੇ-ਸ਼ੱਕਰ' ਕਿਸ ਸੂਫ਼ੀ ਸੰਤ ਦੇ ਨਾਮ ਨਾਲ ਲੱਗਦਾ ਹੈ?

Answer: ਸ਼ੇਖ ਫ਼ਰੀਦ 

87. ‘ਹੀਰ ਰਾਂਝੇ ਦੇ ਹੋ ਗਏ ਮੋਲੇ, ਭੁੱਲੀ ਹੀਰ ਢੂੰਢੇਂਦੀ ਬੇਲੇ,

ਰਾਂਝਣ ਯਾਰ ਬੁਕਲ ਵਿੱਚ ਖੇਲੇ,  ਮੈਨੂੰ ਸੁੱਧ ਰਹੀ ਨਾ ਸਾਰ

ਉਪਰੋਕਤ ਸਤਰਾਂ ਕਿਸ ਦੀਆਂ ਹਨ? 

Answer: ਬੁਲ੍ਹੇ ਸ਼ਾਹ 

88. ਸ਼ਾਹ ਹੁਸੈਨ ਦੇ ਪਿਤਾ ਦਾ ਕੀ ਨਾਮ ਸੀ?

Answer: ਸ਼ੇਖ ਉਸਮਾਨ 

89. ਬੁੱਲ੍ਹੇ ਸ਼ਾਹ ਨੇ ਕਿਹੜੇ ਕਾਵਿ ਰੂਪ ਵਿਚ ਸਿਰਜਣਾ ਨਹੀਂ ਕੀਤੀ?

Answer: ਸ਼ੂਤਰਨਾਮਾ 

90. ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ ਕੌਣ ਸਨ?

Answer: ਕੁਤਬਦੀਨ ਬਖਤਿਆਰ ਕਾਕੀ 

91. ‘ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਚ ਬਾਬਾ ਫ਼ਰੀਦ ਦੀ ਕਿੰਨੀ ਬਾਣੀ ਦਰਜ ਹੈ?
Answer:112 ਸ਼ਲੋਕ , 4 ਸ਼ਬਦ 

92. ਸ਼ਾਹ ਹੁਸੈਨ ਦਾ ਦੇਹਾਂਤ ਕਦੋਂ ਹੋਇਆ? 
Answer: 1593

93. ‘ਸੁਇਨੇ ਦੇ ਕੋਟ ਰੁਪਿਹਰੀ ਛੱਜੇ,

ਹਰਿ ਬਿਨੁ ਜਾਇ ਮਸਾਣੁ। ਭਾਵੇਂ ਤੂੰ ਜਾਣੁ ਨ ਜਾਣੁ॥

ਤੇਰੇ ਸਿਰ ਤੇ ਜਮ ਸਾਜਸ਼ ਕਰਦਾ

ਉਪਰੋਕਤ ਸਤਰਾਂ ਕਿਸਦੀਆਂ ਹਨ?
Answer:  ਸ਼ਾਹ ਹੁਸੈਨ 
94. ‘ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਂਝਾ ਦੂਧੁ ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ ਉਪਰੋਕਤ ਸਤਰਾਂ ਵਿਚ 'ਨਿਵਾਤ' ਸ਼ਬਦ ਦਾ ਅਰਥ ਕੀ ਹੈ?
Answer: ਮਿਸ਼ਰੀ 

95. 'ਕਦੇ ਨਮਾਜ਼ ਵਹਿਦਤ ਨਾ ਕੀਤੀ,

ਹੁਣ ਕਿਉਂ ਕਰਨਾ ਏ ਧਾੜੇ ਧਾੜ

ਉਪਰੋਕਤ ਸਤਰਾਂ ਵਿਚ ‘ਵਹਿਦਤ' ਸ਼ਬਦ ਤੋਂ ਕੀ ਭਾਵ ਹੈ?
Answer: ਸਾਧਨਾ 

96. ‘ਯਾਰੇ ਪੀਲੂ ਨਾਲ ਬਰਾਬਰੀ, ਸ਼ਾਇਰ ਭੁੱਲ ਕਰੇਨ, ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧਾਂ ਦਸਤ ਧਰੇਨ ਉਪਰੋਕਤ ਸਤਰਾਂ ਕਿਸਦੀਆਂ ਹਨ?
Answer: ਹਾਫ਼ਿਜ ਬਰਖ਼ੁਰਦਾਰ 

97. ਵਾਰਿਸ ਸ਼ਾਹ ਨੇ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਵਿੱਦਿਆ ਹਾਸਲ ਕੀਤੀ?
Answer: ਗੁਲਾਮ ਮੁਹਯੁਦੀਨ ਮਖਦੂਮ 

98. ਹਾਸ਼ਮ ਸ਼ਾਹ ਨੇ ਕਿਹੜਾ ਕਿੱਸਾ ਨਹੀਂ ਨਹੀ ਲਿਖਿਆ?
Answer: ਗੁਲ ਸਨੋਵਰ 

99. ਰੇਂਜ ਦੁਆਈਂ ਦਿੱਤੀਆਂ, ਸੋਹਾਣੇ ਪਰਿਵਾਰ
ਰਲ ਤਦਬੀਰਾਂ ਬਣਦੀਆਂ, ਛੈਲ ਹੋਈ ਮੁਟਿਆਰ।
ਉਪਰੋਕਤ ਸਤਰਾਂ ਵਿਚ ‘ਤਦਬੀਰਾਂ' ਸ਼ਬਦ ਦਾ ਅਰਥ ਕੀ ਹੈ?

Answer:  ਕਿਸਮਤ 
100 ਕੁਛ ਡਿਗਦੀ ਕੁਛ ਢਹਿੰਦੀ ਉਠਦੀ, ਬਹਿੰਦੀ ਤੇ ਦਮ ਲੈਂਦੀ

ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉਤੇ ਵਲ ਦੀ।

ਉਪਰੋਕਤ ਸਤਰਾਂ ਕਿਸਦੀਆਂ ਹਨ? 
Answer: ਹਾਸ਼ਮ ਸ਼ਾਹ 





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends