ਭਿਆਨਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

 *ਭਿਆਨਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*


*ਜੀ ਟੀ ਯੂ ਫ਼ਾਜ਼ਿਲਕਾ ਨੇ ਮੁੱਖਮੰਤਰੀ ਭਗਵੰਤ ਸਿੰਘ ਮਾਨ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਮੁੱਖ ਸੱਕਤਰ ਪੰਜਾਬ ਨੂੰ ਮਾਰੇ ਗਏ ਤੇ ਜ਼ਖ਼ਮੀ ਹੋਏ ਅਧਿਆਪਕਾਂ ਤੇ ਡਰਾਈਵਰ ਦੀ ਫੌਰੀ ਤੌਰ ਤੇ ਆਰਥਿਕ ਮਦਦ ਦੀ ਮੰਗ*

ਫਾਜ਼ਿਲਕਾ, 24 ਮਾਰਚ 

(): ਅੱਜ ਫਾਜ਼ਿਲਕਾ ਤੋਂ ਤਰਨ ਤਾਰਨ ਦੇ ਬਲਾਕ ਵਲਟੋਹਾ 'ਚ ਡਿਊਟੀ ਤੇ ਆ ਰਹੇ ( ਤੂਫਾਨ ਗੱਡੀ ਵਿੱਚ) ਫਾਜ਼ਿਲਕਾ ਜਲਾਲਾਬਾਦ ਆਦਿ ਦੇ ਨੌਜਵਾਨ ਅਧਿਆਪਕਾਂ ਨੂੰ ਭਿਆਨਕ ਹਾਦਸਾ ਦਰਪੇਸ਼ ਹੋਣ ਤੇ ਚਾਰ ਦੀ ਦੁਖਦ ਮੌਤ ਹੋਣ ਤੇ ਬਾਕੀਆਂ ਦੇ ਜ਼ਖਮੀ ਹੋਣ ਦੀ ਖਬਰ ਸੁਣਕੇ ਬਹੁਤ ਦੁੱਖ ਹੋਇਆ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਸੂਬ ਪ੍ਰਧਾਨ, ਕੁਲਦੀਪ ਸਿੰਘ ਦੌੜਕਾ ਜਨਰਲ ਸਕੱਤਰ ਨੇ ਕਿਹਾ ਸਮੂਚੇ ਜਿਲ੍ਹਿਆਂ ਦੇ ਸਾਡੇ ਸਾਥੀ ਪੀੜਤ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੁੰਦੇ ਹਨ ।



ਸਾਰੇ ਅਧਿਆਪਕ ਭਾਈਚਾਰੇ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ। ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਇਸ ਵੱਲ ਧਿਆਨ ਦੇਵੇ ਤਾਂ ਕਿ ਅਜਿਹੇ ਮਾੜੇ ਹਾਦਸੇ ਕਦੇ ਨਾ ਵਾਪਰਨ। 

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਪਰਮਜੀਤ ਸਿੰਘ ਸ਼ੋਰੇ ਵਾਲਾ , 

ਜਨਰਲ ਸਕੱਤਰ ਨਿਸ਼ਾਂਤ ਅਗਰਵਾਲ ,ਸਰਪ੍ਰਸਤ ਭਗਵੰਤ ਭਠੇਜਾ ,ਵਿਤ ਸੱਕਤਰ ਅਮਨਦੀਪ ਸਿੰਘ ,ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ , ਆਗੂ ਸੱਤਪਾਲ ਸਿੰਘ ਨੇ ਕਿਹਾ ਕਿ ਇਹ ਬੇਹਦ ਮਾੜੀ ਘਟਨਾ ਹੈ ਪੰਜਾਬ ਸਰਕਾਰ ਨੂੰ ਇਸ ਘਟਨਾ ਤੇ ਤੁਰੰਤ ਗੌਰ ਕਰਕੇ ਮ੍ਰਿਤਕਾਂ ਅਤੇ ਜਖਮੀਆਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਮਾਪਿਆ ਲਈ ਧੀ ਪੁੱਤ ਨੂੰ ਪਾਲਕੇ ਪੜ੍ਹਾ-ਲਿਖ ਨੌਕਰੀ ਲਈ ਤਿਆਰ ਕਰਨਾ ਬਹੁਤ ਵੱਡਾ ਸੰਘਰਸ਼ ਹੁੰਦਾ। ਇਕ ਸਰਕਾਰੀ ਅਧਿਆਪਕ ਵੀ ਅਪਣੇ ਜੀਵਨ ਵਿੱਚ ਕਿੰਨੀ ਮੇਹਨਤ ਕਰਦਾ ਹੈ ਪੜ੍ਹ ਲਿਖ ਕੇ ਇਹ ਮੁਕਾਮ ਹਾਸਿਲ ਕਰਦਾ ਹੈ।ਅਧਿਆਪਕ ਉਹ ਸ਼ਖਸੀਅਤ ਹੈ ਜੋ ਸਮਾਜ ਨੂੰ ਹਨੇਰੇ ਤੋਂ ਚਾਨਣ ਵੱਲ ਲੈਕੇ ਜਾਂਦਾ ਹੈ।ਪਰ ਇਹ ਚਰਾਗ ਅੱਜ ਹਮੇਸ਼ਾਂ ਲਈ ਬੁਝ ਗਏ ਜੋ ਡਰਾਈਵਰ ਇਹਨਾਂ ਨੂੰ ਲੈਕੇ ਜਾਂਦਾ ਸੀ ਉਸ ਦੀ ਜਾਨ ਵੀ ਇਹਨਾਂ ਤੋਂ ਘੱਟ ਕੀਮਤੀ ਨਹੀਂ ਸੀ।ਜਖਮੀ ਅਧਿਆਪਕ ਸਾਥੀਆਂ ਦੇ ਪ੍ਰਮਾਤਮਾ ਤੋਂ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ ਤੇ ਪੰਜਾਬ ਸਰਕਾਰ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਮੁੱਖ ਸੱਕਤਰ ਪੰਜਾਬ ਨੂੰ ਮੰਗ ਕਰਦੇ ਹਨ ਕਿ ਇਸ ਘਟਨਾ ਚ ਮਾਰੇ ਗਏ ਅਧਿਆਪਕਾਂ ਤੇ ਡਰਾਈਵਰ ਦੀ ਫੌਰੀ ਤੌਰ ਤੇ ਆਰਥਿਕ ਮਦਦ ਕੀਤੀ ਜਾਵੇ।

ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰੈੱਸ ਸਕੱਤਰ ਰਾਜ ਕੁਮਾਰ ਖਤਰੀ ,ਤਹਿਸੀਲ ਇੰਚ ਕੁਲਬੀਰ ਸਿੰਘ , ਬਲਾਕ ਪ੍ਰਧਾਨ ਵਿਜੇ ਕੁਮਾਰ, ਧੀਰਜ ਕੁਮਾਰ ਮਿਗਲਾਨੀ ,ਰਾਜੀਵ ਕੁਮਾਰ ਲੇਕ ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ , ਹੈੱਡ ਮਾਸਟਰ ਸੁਧੀਰ ਜੈਨ , ਸੀ ਐਚ ਟੀ ਪਰਵੀਨ ਰਾਣੀ ,ਓਮ ਪ੍ਰਕਾਸ਼ ,ਮਨਜਿੰਦਰ ਸਿੰਘ,ਮੇਜਰ ਸਿੰਘ ,ਅੰਗਰੇਜ਼ ਸਿੰਘ ,ਮੰਗਾ ਸਿੰਘ ,ਰਾਘਵ ,ਸੰਨੀ ਬਾਘਲਾ ,ਸੌਰਵ ਧੂੜੀਆ ਮਿੰਟੂ ਵਰਮਾ, ਸਤਿੰਦਰ ਕੁਮਾਰ ,ਕ੍ਰਿਸ਼ਨ ਕੁਮਾਰ , ਸ਼ਗਨ ਲਾਲ , ਵਰਿੰਦਰ ਮਿੱਤਲ ,ਮੋਹਿੰਦਰ ਆਦਿ ਇਸ ਦੁੱਖ ਦੀ ਘੜੀ ਵਿਚ ਹਾਜ਼ਰ ਸਨ

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends