PSTET 2023 : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਆਨਲਾਈਨ ਅਪਲਾਈ ਕਰਨ ਦੀਆਂ ਮਿਤੀਆਂ ਵਿੱਚ ਵਾਧਾ

 

ਪੰਜਾਬ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ (ਐਸ.ਸੀ.ਈ.ਆਰ.ਟੀ. ਪੰਜਾਬ) ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਮਿਤੀ 12.03.2023 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੋਗ ਉਮੀਦਵਾਰਾਂ ਨੂੰ ਵੈਬਸਾਈਟ WWW.pstet2023.org ਤੇ ਮਿਤੀ 18.02.2023 ਤੋਂ 28.02.2023 ਤੱਕ ਇਸ ਟੈਸਟ ਲਈ ਆਨਲਾਈਨ ਅਪਲਾਈ ਕਰਨ ਲਈ ਹੁਕਮ ਨੰ: ਈ-351278 ਮਿਤੀ 17-02-2023 ਰਾਹੀਂ ਜਨਤਕ ਸੂਚਨਾ ਜਾਰੀ ਕੀਤੀ ਗਈ ਸੀ।



ਦੂਰ- ਦੂਰਾਡੇ ਖੇਤਰਾਂ ਵਿੱਚ ਇੰਟਰਨੈਟ ਅਤੇ ਹੋਰ ਸਮੱਸਿਆਵਾਂ ਕਾਰਨ ਅਪਲਾਈ ਕਰਨ ਸਮੇਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨਤਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਨਲਾਈਨ ਅਪਲਾਈ ਕਰਨ ਲਈ ਮਿੱਥੀ ਮਿਤੀ ਵਿੱਚ ਦੋ ਦਿਨ ਦਾ ਵਾਧਾ ਕੀਤਾ ਗਿਆ ਹੈ।


 ਉਮੀਦਵਾਰ ਹੁਣ ਮਿਤੀ 2 ਮਾਰਚ,2023 ਤੱਕ ਅਪਲਾਈ ਕਰ ਸਕਦੇ ਹਨ। ਟੈਸਟ ਸਬੰਧੀ ਕਿਸੇ ਵੀ ਅਪਡੇਟ ਲਈ ਉਮੀਦਵਾਰਾਂ ਨੂੰ ਉਪਰੋਕਤ ਵੈਬਸਾਈਟ ਵੇਖਣ ਦੀ ਸਲਾਹ ਦਿੱਤੀ ਗਈ ਹੈ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

ਸਭ ਤੋਂ ਵੱਧ ਪੜੀਆਂ ਪੋਸਟਾਂ

RECENT UPDATES

Trends