NO MOBILE ALLOWANCE: ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਕੱਟਣ ਖ਼ਿਲਾਫ਼ ਅਧਿਆਪਕਾਂ' ਚ ਰੋਸ

 *ਬਹੁ ਗਿਣਤੀ ਅਧਿਆਪਕ ਤਨਖਾਹੋਂ ਵਾਂਝੇ : ਡੀ ਟੀ ਐੱਫ*


*ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਕੱਟਣ ਖ਼ਿਲਾਫ਼ ਅਧਿਆਪਕਾਂ' ਚ ਰੋਸ*

 

 ਅੰਮ੍ਰਿਤਸਰ, 5 ਫਰਵਰੀ ( pbjobsoftoday): ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਂਦੇ ਬਹੁ ਗਿਣਤੀ ਅਧਿਆਪਕਾਂ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਨੂੰ ਜਨਵਰੀ ਮਹੀਨੇ ਦੀ ਤਨਖ਼ਾਹ ਦੇਣ ਲਈ, ਸਕੂਲਾਂ ਅਤੇ ਸਿੱਖਿਆ ਦਫਤਰਾਂ ਵਿੱਚ, ਪੰਜਾਬ ਸਰਕਾਰ ਵੱਲੋਂ ਲੋੜੀਂਦਾ ਬਜ਼ਟ ਨਾ ਭੇਜਣ ਕਾਰਨ, ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਬਜ਼ਟ ਜਾਰੀ ਨਾ ਕਰਨ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਬਹੁ ਗਿਣਤੀ ਪ੍ਰਾਇਮਰੀ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਨਵਰੀ-2023 ਮਹੀਨੇ ਦੀਆਂ ਤਨਖਾਹਾਂ ਕਢਾਉਣ ਲਈ ਕੋਈ ਵੀ ਬਜ਼ਟ ਪ੍ਰਾਪਤ ਨਹੀਂ ਹੋਇਆ ਹੈ, ਜਿਸ ਕਾਰਣ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲ ਸਕੀਆਂ। 



ਜ਼ਿਕਰਯੋਗ ਹੈ ਕਿ ਪਿਛਲੀਆਂਂ ਸਰਕਾਰਾਂ ਵਾਂਗ ਇਸ ਸਰਕਾਰ ਵੱਲੋਂ ਵੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਬੰਧੀ ਕੋਈ ਠੋਸ ਉਪਰਾਲਾ ਨਾ ਕਰਕੇ ਤਨਖਾਹਾਂ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਬੈਂਕਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਭਰੀਆਂ ਜਾਣ ਕਾਰਣ ਮੁਲਾਜ਼ਮਾਂ ਤੇ ਬੈਂਕਾਂ ਵੱਲੋਂ ਜੁਰਮਾਨੇ ਪਾਏ ਜਾਂਦੇ ਹਨ ਅਤੇ ਸਰਕਾਰ ਦੀ ਇਸ ਬਦਇੰਤਜਾਮੀ ਦਾ ਬੋਝ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਝੱਲਣਾ ਪੈ ਰਿਹਾ ਹੈ।


 ਆਗੂਆਂ ਜਰਮਨਜੀਤ ਸਿੰਘ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪ੍ਰਾਸ਼ਰ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਤੋਲਾਨੰਗਲ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵੱਲੋਂ ਦਸੰਬਰ ਅਤੇ ਜਨਵਰੀ ਦੀਆਂ ਛੁੱਟੀਆਂ ਨੂੰ ਇੱਕੋ ਮਹੀਨੇ ਵਿੱਚ ਸ਼ਾਮਲ ਕਰਦਿਆਂ ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਦੇਣ ਤੋਂ ਰੋਕਣ ਦੇ ਜਾਰੀ ਕੀਤੇ ਗਏ ਸੰਦੇਸ਼ਾਂ ਪ੍ਰਤੀ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਫੋਨ ਤੇ ਰਾਬਤਾ ਬਣਾ ਕੇ ਰੱਖਣ, ਮਿਸ਼ਨ ਸ਼ਤ ਪ੍ਰਤੀਸ਼ਤ ਲਈ ਵਿਦਿਆਰਥੀਆਂ ਨੂੰ ਸਵੇਰੇ ਫੋਨ ਕਰਕੇ ਉਠਾਉਣ ਅਤੇ ਆਨ ਲਾਈਨ ਕਲਾਸਾਂ ਲਗਾਉਣ ਦੇ ਹੁਕਮ ਚਾੜ੍ਹੇ ਗਏ, ਦੂਜੇ ਪਾਸੇ ਇਸ ਦੇ ਬਦਲੇ ਅਧਿਆਪਕਾਂ ਦਾ ਮੋਬਾਇਲ ਭੱਤਾ ਕੱਟਣਾ ਬਹੁਤ ਹੀ ਘਟੀਆ ਹਰਕਤ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਈ ਬਜ਼ਟ ਅਤੇ ਅਧਿਆਪਕਾਂ ਦਾ ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਤੁਰੰਤ ਜਾਰੀ ਕੀਤਾ ਜਾਵੇ।

💐🌿Follow us for latest updates 👇👇👇

Featured post

PSSSB SEWADAR AND CHOWKIDAR RECRUITMENT 2025: 371ਅਸਾਮੀਆਂ ਤੇ ਭਰਤੀ , 27 ਦਸੰਬਰ ਤੱਕ ਤੱਕ ਕਰੋ ਆਨਲਾਈਨ ਅਪਲਾਈ

PSSSB Group D Recruitment 2025: Apply Online for 371 Sewadar & Chowkidar Posts PSSSB Group D Recruitment 2025: Apply...

RECENT UPDATES

Trends