ਸਿੱਖਿਆ ਵਿਭਾਗ ਦੀ ਮੋਬਾਇਲ ਦਾਖਲਾ ਵੈਨ ਸਰਕਾਰੀ ਸਕੂਲ ਅਮਲੋਹ ਮੇਨ ਵਿਖੇ ਪਹੁੰਚੀ।
ਫਤਿਹਗੜ੍ਹ ਸਾਹਿਬ 23 ਫਰਬਰੀ (ਜਰਨੈਲ ਸਹੋਤਾ )
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਸਾਰੇ ਪ੍ਰੀ ਪ੍ਰਾਇਮਰੀ ਤੋਂ +2 ਜਮਾਤ ਤੱਕ ਦੇ ਸਰਕਾਰੀ ਸਕੂਲਾਂ ਚ ਬੁੱਧਵਾਰ ਤੋਂ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਤਹਿਤ ਜਿਲਾ ਫਤਿਹਗੜ੍ਹ ਸਾਹਿਬ ਅੰਦਰ ਚਲਾਈ ਗਈ ਮੋਬਾਈਲ ਦਾਖਲਾ ਵੈਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਚ ਪਹੁੰਚੀ ਜਿਥੇ ਵਿਸ਼ੇਸ਼ ਤੌਰ ਤੇ ਬਲਾਕ ਸਿੱਖਿਆ ਅਫਸਰ ਅੱਛਰ ਪਾਲ ਸ਼ਰਮਾ, ਪ੍ਰਿੰਸੀਪਲ ਅਰਚਨਾ ਮਹਾਜਨ,ਬੀ. ਐੱਨ .ਓ ਰਵਿੰਦਰ ਕੌਰ, ਅੱਛਰ ਦੇਵ, ਰਾਜੀਵ ਕੁਮਾਰ ਕਰਕਰਾ, ਦਵਿੰਦਰ ਸਿੰਘ, ਬੇਅੰਤ ਸਿੰਘ, ਸੁਖਜੀਤ ਸਿੰਘ ਸਲਾਣਾ ਕੁਲਦੀਪ ਸਿੰਘ ਅਤੇ ਭਾਰੀ ਗਿਣਤੀ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਲਾਕ ਸਿੱਖਿਆ ਅਫਸਰ ਅਮਲੋਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀ ਹਨ ਅਤੇ ਮਿਹਨਤੀ ਤਜ਼ਰਬੇਕਾਰ ਅਧਿਆਪਕਾਂ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ, ਉਪਰਾਲੇ ਨਿਰੰਤਰ ਜਾਰੀ ਹਨ ਜਿਸ ਦੀ ਬਦੌਲਤ ਅਜੋਕੇ ਦੋਰ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਹਨ।
ਉਨ੍ਹਾਂ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਹੋਰ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰਨ ਅਤੇ ਇਹ ਜ਼ਰੂਰ ਦੱਸਣਾ ਕਿ ਸਰਕਾਰੀ ਸਕੂਲਾਂ ਦਿੱਤੀ ਜਾਂਦੀ ਮੁਫਤ ਅਤੇ ਮਿਆਰੀ ਸਿੱਖਿਆ ਹੁਣ ਹੋਰ ਵੀ ਬਿਹਤਰ ਹੋ ਗਈ ਹੈ। ਇਸ ਮੌਕੇ ਸਕੂਲ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਭੇਜਣ ਦੀ ਅਪੀਲ ਕੀਤੀ ਤਾਂ ਜੋ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾ ਰਹਿ ਜਾਵੇ।