ਚੰਡੀਗੜ੍ਹ, 9 ਜਨਵਰੀ
ਮੌਸਮ ਵਿਭਾਗ ਵੱਲੋਂ 10 ਜਨਵਰੀ ਨੂੰ ਵੀ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਦੇ ਲੋਕਾਂ ਲਈ ਖੁਸ਼ਖਬਰੀ ਹੈ, ਲੰਬੇ ਸਮੇਂ ਤੋਂ ਮੀਂਹ ਦਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ।
ਪਰਸੋਂ 11ਜਨਵਰੀ ਨੂੰ ਤਕਰੀਬਨ ਸਾਰੇ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਕਿਣਮਿਣ ਤੇ ਮੀਂਹ ਦੀਆਂ ਹਲਕੀਆਂ ਫੁਹਾਰਾਂ ਪੈਣਗੀਆਂ ਕਿਤੇ-ਕਿਤੇ ਦਰਮਿਆਨੀ ਫੁਹਾਰ ਵੀ ਪਵੇਗੀ।
ਪਰਸੋਂ 11ਜਨਵਰੀ ਨੂੰ ਤਕਰੀਬਨ ਸਾਰੇ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਕਿਣਮਿਣ ਤੇ ਮੀਂਹ ਦੀਆਂ ਹਲਕੀਆਂ ਫੁਹਾਰਾਂ ਪੈਣਗੀਆਂ ਕਿਤੇ-ਕਿਤੇ ਦਰਮਿਆਨੀ ਫੁਹਾਰ ਵੀ ਪਵੇਗੀ।
12-13 ਜਨਵਰੀ ਵਗਦੇ ਤੇਜ ਪੁਰੇ ਤੇ ਗਰਜ-ਲਿਸ਼ਕ ਨਾਲ ਮੀਂਹ ਦੇ ਹਲਕੇ/ਦਰਮਿਆਨੇ ਛਰਾਟੇੰ ਪੰਜਾਬ ਦੇ 50-60% ਇਲਾਕਿਆਂ ਚ ਪੈਣਗੇ।ਇਹ ਗਰਜ਼ ਆਲੇ ਬੱਦਲ ਮੁੱਖ ਤੌਰ ਤੇ ਮਾਝੇ-ਦੁਆਬੇ ਤੇ ਪੁਆਧ ਚ ਬਣਨਗੇ। ਪਠਾਨਕੋਟ,ਗੁਰਦਾਸਪੁਰ,ਹੁਸ਼ਿਆਰਪੁਰ,ਜਲੰਧਰ,ਨਵਾਂਸ਼ਹਿਰ,ਕਪੂਰਥਲਾ,ਲੁਧਿਆਣਾ,ਰੋਪੜ,ਮੋਹਾਲੀ-ਚੰਡੀਗੜ੍ਹ ,ਫ਼ਤਹਿਗੜ੍ਹ ਸਾਹਿਬ ਦੇ ਜਿਆਦਾਤਰ ਖੇਤਰਾ ਚ ਦਰਮਿਆਨੀ ਬਾਰਿਸ਼ ਦੀ ਓੁਮੀਦ ਹੈ ਨਾਲ ਹੀ ਕਿਤੇ-ਕਿਤੇ ਬਰੀਕ ਗੜ੍ਹੇਮਾਰੀ ਹੋਵੇਗੀ।
ਅੰਮ੍ਰਿਤਸਰ,ਤਰਨਤਾਰਨ ਸਾਹਿਬ,ਮੋਗਾ,ਮਲੇਰਕੋਟਲਾ,ਪਟਿਆਲਾ,ਅੰਬਾਲਾ ਜਿਲ੍ਹਿਆਂ ਦੇ ਅੱਧੇ ਕੁ ਖੇਤਰਾ ਚ ਗਰਜ ਨਾਲ ਵੀ ਹਲਕੇ/ਦਰਮਿਆਨੇ ਛਰਾਟੇ ਪੈ ਸਕਦੇ ਹਨ।