ਕਡ਼ਾਕੇ ਦੀ ਠੰਡ ਚ' ਬੱਚਿਆਂ ਤੋ ਬਗੈਂਰ ਅਧਿਆਪਕਾਂ ਨੂੰ ਸਕੂਲਾਂ ਵਿੱਚ ਬਲਾਉਣਾ ਗੈਰਵਾਜ਼ਬ : - ਦਲਜੀਤ ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਕਡ਼ਾਕੇ ਦੀ ਠੰਡ ਚ' ਬੱਚਿਆਂ ਤੋ ਬਗੈਰ ਅਧਿਆਪਕਾਂ ਨੂੰ ਸਕੂਲਾਂ ਚ' ਸੱਦਣਾ ਗੈਰਵਾਜਬ ਹੈ । ਉਹਨਾਂ ਦੱਸਿਆਂ ਕਿ ਜੇਕਰ ਸਰਕਾਰ ਨੂੰ ਕਡ਼ਾਕੇ ਦੀ ਠੰਡ ਚ ਸਕੂਲ ਲਾਉਣ ਦੀ ਕਾਹਲੀ ਸੀ ਤਾਂ ਸਕੂਲਾਂ ਸਮਾਂ ਘੱਟ ਕਰਕੇ ਬੱਚਿਆਂ ਨੂੰ ਸਕੂਲਾਂ ਚ ਸੱਦਿਆਂ ਜਾ ਸਕਦਾ ਸੀ । ਕਡ਼ਾਕੇ ਦੀ ਠੰਡ ਚ ਅਧਿਆਪਕ ਸਕੂਲਾਂ ਚ ਜਾ ਕੇ ਕੰਧਾਂ ਨੂੰ ਪਡ਼ਾਉਣਗੇ । ਉਹਨਾਂ ਦੱਸਿਆਂ ਕਿ ਸਿਗਲ ਅਧਿਆਪਕ ਸਕੂਲਾਂ ਚ ਇੱਕਲੇ ਅਧਿਆਪਕ ਲਈ ਅਜਿਹੀ ਠੰਡ ਬਡ਼ੀ ਮੁਸ਼ਕਿਲ ਹੈ।
ਲਾਹੈਰੀਆੲੇ ਪੰਜਾਬ ਸਰਕਾਰ ਕੋਲੋ ਪੁਰਜੋਰ ਮੰਗ ਕੀਤੀ ਹੈ ਕਿ ਉਹ ਪ੍ਰਾਇਮਰੀ ਸਕੂਲਾਂ ਚ ਬੱਚਿਆਂ ਚੇ ਨਾਲ ਅਧਿਆਪਕਾਂ ਨੂੰ ਵੀ ਛੁੱਟੀਆਂ ਕਰੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਪਵਨ ਕੁਮਾਰ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ ।