RAIN ☔ ALERT PUNJAB: 11 ਜਨਵਰੀ ਤੋਂ ਸੂਬੇ ਵਿੱਚ ਮੀਂਹ ਸ਼ੁਰੂ, ਮੁੜ ਵਧੇਗੀ ਠੰਢ
ਚੰਡੀਗੜ੍ਹ, 10 ਜਨਵਰੀ
ਪੰਜਾਬ 'ਚ ਇੱਕ ਬਾਰ ਫਿਰ ਤੋਂ ਹੁਣ ਠੰਡ ਫਿਰ ਵਧਣ ਜਾ ਰਹੀ ਹੈ। ਮੰਗਲਵਾਰ ਤੋਂ ਹੀ ਪੰਜਾਬ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਕਾਰਨ 11 ਜਨਵਰੀ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
RAIN ☔ ALERT IN PUNJAB 11TH JANUARY |
ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਨੁਸਾਰ 11 ਤੋਂ 13 ਜਨਵਰੀ ਤੱਕ ਪੰਜਾਬ ਦੇ ਮਾਝਾ-ਦੋਆਬਾ ਅਤੇ ਪੂਰਬੀ ਮਾਲਵੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੱਧ ਰਹੀ ਹੈ। ਇਸ ਦੇ ਨਾਲ ਹੀ ਹਿਮਾਚਲ 'ਚ ਵੀ ਬਰਫਬਾਰੀ ਹੋਵੇਗੀ। ਇਸ ਦਾ ਸਿੱਧਾ ਅਸਰ ਪੰਜਾਬ 'ਤੇ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਪਾਰਾ ਇੱਕ ਵਾਰ ਫਿਰ ਡਿੱਗੇਗਾ।
RAIN ☔ ALERT PUNJAB 12TH JANUARY |
DISTRICT WISE #RAINFALL FORECAST FOR #HARYANA #PUNJAB DATED 10.01.2023 pic.twitter.com/SECANYdgxi
— IMD Chandigarh (@IMD_Chandigarh) January 10, 2023