ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹਾਦਰਗੜ੍ਹ, (ਪਟਿਆਲਾ) ਭਰਤੀ 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਟੀਚਿੰਗ ਅਸਾਮੀਆਂ
ਵਿਦਿਅਕ ਸੈਸ਼ਨ 2023-24 ਲਈ ਵੱਖੋ-ਵੱਖਰੀਆਂ ਟੀਚਿੰਗ ਅਸਾਮੀਆਂ (ਐਡਹਾਕ ਪੱਧਰ 'ਤੇ) ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਤੇ ONLINE ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ 25-01-2023 ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਜਰੂਰੀ ਹਦਾਇਤਾਂ
ਆਨਲਾਈਨ ਰਜਿਸਟ੍ਰੇਸ਼ਨ ਫੀਸ: 500/- ਰੁਪਏ
ਆਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ: 25-01-2023 ਰਾਤ 12:00 ਵਜੇ ਤੱਕ
ਉਮੀਦਵਾਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਵੈੱਬਸਾਈਟ www.desgpc.org ਤੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਅਰਜੀ ਫਾਰਮ ਡਾਕ/ਦਸਤੀ ਪ੍ਰਵਾਨ ਨਹੀਂ ਕੀਤੇ ਜਾਣਗੇ ਅਤੇ ਅਰਜੀ ਫਾਰਮ ਦੀ ਪ੍ਰਿੰਟ ਕਾਪੀ ਵੀ ਭੇਜਣ ਦੀ ਜਰੂਰਤ ਨਹੀਂ ਹੈ। ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ। ਇਸ ਲਈ ਵੱਖਰਾ ਫਾਰਮ ਅਤੇ ਫੀਸ ਲੱਗੇਗੀ।
ਲਿਖਤੀ ਟੈਸਟ/ਇੰਟਰਵਿਊ ਸਬੰਧੀ ਸਮਾਂ ਸਾਰਨੀ ਮਿਤੀ 30.01.2023 ਨੂੰ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
ਇਹ ਅਸਾਮੀਆਂ ਸਕੂਲਾਂ ਵਿੱਚ ਐਡਹਾਕ ਪੱਧਰ ਤੇ ਵਿਦਿਅਕ ਸੈਸ਼ਨ 2023-24 ਦੇ ਅੰਤ ਤੱਕ ਲਈ ਭਰੀਆਂ ਜਾਣੀਆਂ ਹਨ।
ਵਿਸ਼ਾ ਅਧਿਆਪਕ (ਪੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 55% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
ਵਿਸ਼ਾ ਅਧਿਆਪਕ (ਟੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮ.ਪੀਅਡ, ਡਿਗਰੀ, ਮਿਊਜ਼ਿਕ ਦੀ ਅਸਾਮੀ ਲਈ ਐਮ.ਏ. (ਮਿਊਜ਼ਿਕ), ਆਰਟ ਐਂਡ ਕਰਾਫਟ ਦੀ ਅਸਾਮੀ ਐਮ.ਏ. (ਫਾਈਨ ਆਰਟਸ) ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿਚ ਹੋਣੀ ਚਾਹੀਦੀ ਹੈ ਅਤੇ ਉਕਤ ਵਿਸ਼ਿਆਂ ਲਈ ਬੀ.ਐੱਡ. ਲਾਜ਼ਮੀ ਨਹੀਂ ਹੈ।
ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟ ਤੋਂ ਘੱਟ 50% ਅੰਕ
ਹੋਣ ਲਾਜ਼ਮੀ ਹਨ। CTET PTET ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। 10. ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮੀਦਵਾਰ ਦਾ ਤਜ਼ਰਬਾ ਕੇਵਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਵੇਗਾ ਅਤੇ ਤਜ਼ਰਬਾ ਸਰਟੀਫਿਕੇਟ ਜਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ।
ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਵੀ ਲਿਆ ਜਾ ਸਕਦਾ ਹੈ। ਪੀ.ਆਰ.ਟੀ. (ਜਨਰਲ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲਬਸ ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ। ਟੀ.ਜੀ.ਟੀ/ਪੀ.ਜੀ.ਟੀ. (ਵਿਸ਼ਾ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਸਬੰਧਤ ਵਿਸ਼ਾ, ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ।