ਪੰਜਵੀਂ ਜਮਾਤ ਦੀ ਪ੍ਰੀ ਬੋਰਡ ਪੇਪਰ 30 ਜਨਵਰੀ ਤੋਂ ਸ਼ੁਰੂ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ।
ਮਿਸਨ 100% ਪ੍ਰਤੀਸ਼ਤ ਸਬੰਧੀ ਜ਼ਿਲ੍ਹੇ ਦੇ ਸਮੂਹ ਬਲਾਕਾ ਦੀਆਂ ਕੀਤੀਆਂ ਜਾ ਰਹੀਆਂ ਹਨ ਮੀਟਿੰਗਾਂ।
ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਪ੍ਰੋਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀ ਸਮੁੱਚੀ ਟੀਮ ਅਤੇ ਜਿਲ੍ਹੇ ਦੇ ਸਮੂਹ ਬਲਾਕਾਂ ਦੇ ਅਧਿਆਪਕਾਂ ਦੀਆਂ ਮਹੱਤਵਪੂਰਣ ਮੀਟਿੰਗਾਂ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਸੁਸੀਲ ਨਾਥ , ਉੱਪ ਜ਼ਿਲਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਅਤੇ ਡਾਇਟ ਪ੍ਰਿੰਸੀਪਲ ਡਾ.ਅਨੰਦ ਗੁਪਤਾ ਦੀ ਸੁਚੱਜੀ ਅਤੇ ਸੁਯੋਗ ਦਿਸ਼ਾ- ਨਿਰਦੇਸ਼ਾਂ ਅਤੇ ਜ਼ਿਲਾ ਕੋ-ਆਰਡੀਨੇਟਰ ਜਗਤਾਰ ਸਿੰਘ ਮਨੈਲਾ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਅਤੇ ਬਲਾਕ ਖਮਾਣੋ ਵਿਚ ਆਯੋਜਿਤ ਕੀਤੀ ਗਈ ਜ਼ਿਲਾ ਸਿੱਖਿਆ ਅਫਸਰ ਵੱਲੋ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੇ ਏਜੰਡੇ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਜ਼ਿਲ੍ਹਾ ਪੱਧਰੀ ਪਲੈਨਿੰਗ , ਨਿਰੰਤਰ ਮੁਲਾਂਕਣ, ਬੁਨਿਆਦੀ ਸਿੱਖਿਆ ਸੰਖਿਆ ਅਤੇ ਸਾਖਰਤਾ ਦੋ ਸਮੁਚਿਤ ਨਿਰੀਖਣ, ਵਿਭਾਗੀ ਦਿਸ਼ਾ ਨਿਰਦੇਸ਼ਾਂ ਦਾ ਲਾਗੂ ਹੋਣਾ, ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ, ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਬਾਹਰ ਕੱਢਦਿਆਂ ਸਰਬਪੱਖੀ ਵਿਕਾਸ, ਵੱਖ-ਵੱਖ
ਵਿਸ਼ਿਆਂ ਦੀ ਮਹੱਤਤਾ ਨੂੰ ਸਮਝਦੇ ਯੋਗ ਅਗਵਾਈ ਦੇਣਾ, ਭਾਸ਼ਾ ਅਤੇ ਗਣਿਤ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ, ਉਹਨਾਂ ਅੱਗੇ ਕਿਹਾ ਕਿ 30 ਜਨਵਰੀ ਤੋਂ ਹੋਣ ਜਾ ਰਹੀਆਂ ਪੀ-ਬੋਰਡ ਪ੍ਰੀਖਿਆਵਾਂ ਅਤੇ ਵਿਦਿਆਰਥੀ ਮੁਲਾਂਕਣ ਦੀਆਂ ਤਕਨੀਕਾਂ , ਮਿਸ਼ਨ ਸੌ ਪ੍ਰਤੀਸ਼ਤ , ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਵਿਸ਼ੇ ਆਧਾਰਿਤ ਗਤੀਵਿਧੀਆਂ ਉੱਪਰ ਵਿਚਾਰ ਚਰਚਾ ਕੀਤੀ ਗਈ।ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਨਿਪੁੰਨ ਭਾਰਤ ਮਿਸ਼ਨ ਦੀ ਸਫਲਤਾ ਲਈ ਪ੍ਰੀ-ਪ੍ਰਾਇਮਰੀ ਤੋਂ ਤੀਸਰੀ ਜਮਾਤ ਤੱਕ ਦੇ
ਵਿਦਿਆਰਥੀਆਂ ਨੂੰ ਸਿੱਖਿਆ ਲਈ ਬੁਨਿਆਦੀ ਸਾਖਰਤਾ ਅਤੇ ਸਿੱਖਿਆਵਾਂ ਦਾ ਵਿਅਵਹਾਰਿਕ ਗਿਆਨ ਲਾਜ਼ਮੀ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਦੀ ਮੁੱਖ ਭੂਮਿਕਾ ਅਤੇ ਵਿਭਾਗੀ ਹਦਾਇਤਾਂ ਉੱਤੇ ਵਿਸ਼ੇਸ਼ ਚਰਚਾ ਕੀਤੀ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਲੇ ਤਾਲਮੇਲ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਬਿਹਤਰੀਨ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ
ਇਸ ਤੋਂ ਇਲਾਵਾ ਡਾਇਟ ਤੋਂ ਕੰਵਰਦੀਪ ਸੋਹੀ ,ਸਮਾਰਟ ਸਕੂਲ ਕੋ-ਆਰਡੀਨੇਟਰ ਗੁਰਦੀਪ ਸਿੰਘ ਮਾਂਗਟ ਨੇ ਵੀ ਆਪਣੇ ਵਿਚਾਰ ਅਤੇ ਤਜ਼ਰਬੇ ਬਲਾਕ ਸਿੱਖਿਆ ਅਫ਼ਸਰ ,ਸੈਂਟਰ ਹੈੱਡ ਟੀਚਰ ਅਤੇ ਅਧਿਆਪਕਾਂ ਨਾਲ ਸਾਂਝੇ ਕੀਤੇ।ਇਸ ਮੀਟਿੰਗ ਵਿਚ ਸੋਸਲ ਮੀਡੀਆ ਕੁਆਡੀਨੇਟਰ ਜਰਨੈਲ ਸਿੰਘ ਸਹੋਤਾ ਅਤੇ ਬੇਅੰਤ ਸਿੰਘ ਬਲਾਕ ਸਿੱਖਿਆ ਅਫ਼ਸਰ ਬਲਵੀਰ ਕੌਰ, ਸੁਖਵਿੰਦਰ ਕੌਰ ਅੱਛਰਪਾਲ ਸ਼ਰਮਾ, ਸੰਦੀਪ ਸ਼ਰਮਾ, ਬਲਾਕ ਮਾਸਟਰ ਟ੍ਰੇਨਰ ਪਰਦੀਪ ਸਿੰਘ, ਨਿਰਭੈ ਸਿੰਘ , ਦੀਪਾਸੂ ਸਿੰਘ , ਇੰਦਰਜੀਤ ਸਿੰਘ , ਕੰਵਰਵੀਰ ਸਿੰਘ , ਅਮਿੱਤ ਵਰਮਾ ਅਤੇ ਪੜ੍ਹੋ ਪੰਜਾਬ ਟੀਮ ਮੈਂਬਰ ਅਤੇ ਸੈਂਟਰ ਹੈੱਡ ਟੀਚਰ ਹਾਜ਼ਰ ਸਨ।