ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ: 13 ਆਫ 2022 ਅਧੀਨ ਸਕੂਲ ਲਾਇਬ੍ਰੇਰੀਅਨ ਅਤੇ ਲਾਇਬ੍ਰੇਰੀਅਨ ਦੀਆਂ 57 + 2 ਕੁਲ 59 ਅਸਾਮੀਆਂ ਦੀ ਭਰਤੀ ਲਈ ਮਿਤੀ 21/05/2022 ਨੂੰ ਵੱਖ-ਵੱਖ ਅਖਬਾਰਾਂ/ ਬੋਰਡ ਦੀ ਵੈਬਸਾਇਟ ਤੇ ਪ੍ਰਕਾਸ਼ਿਤ ਇਸ਼ਤਿਹਾਰ ਰਾਹੀਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ ਭਰਤੀ ਲਈ ਲਿਖਤੀ ਪ੍ਰੀਖਿਆ ਮਿਤੀ 30/10/2022 ਨੂੰ ਲਈ ਗਈ ਸੀ।
ਜਿਸਦਾ ਨਤੀਜਾ ਬੋਰਡ ਦੀ ਵੈਬਸਾਈਟ ਤੇ ਮਿਤੀ 23/11/2022 ਨੂੰ ਜਾਰੀ ਕਰ ਦਿੱਤਾ ਗਿਆ ਹੈ। ਨਤੀਜਾ ਮਿਤੀ 23/11/2022 ਅਨੁਸਾਰ ਵੱਖ-ਵੱਖ ਕੈਟਾਗਰੀ ਵਿੱਚ ਉਪਲੱਬਧ ਅਸਾਮੀਆਂ ਦੀ ਗਿਣਤੀ ਅਨੁਸਾਰ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 09.12.2022 ਦਿਨ ਸ਼ੁਕਰਵਾਰ ਸਮ੍ਹਾਂ: 10.00 ਵਜੇ ਸਵੇਰੇ ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਵੇਗੀ।
ਇਸ਼ਤਿਹਾਰ 13 ਆਫ 2022 ਅਧੀਨ ਸਕੂਲ ਲਾਇਬ੍ਰੇਰੀਅਨ ਅਤੇ ਲਾਇਬ੍ਰੇਰੀਅਨ ਦੀਆਂ 57 + 2 ਕੁਲ 59 ਅਸਾਮੀਆਂ ਲਈ ਕੋਂਸਲਿੰਗ ਦਾ ਸਡਿਊਲ, ਕੱਟ ਆਫ ਮੈਰਿਟ, ਪ੍ਰੋਫਾਰਮਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ।