BM-DM IN SCHOOL: ਬੀ ਐੱਮ ਡੀ ਐੱਮ ਨੂੰ ਸਕੂਲਾਂ ਭੇਜਣਾ ਸਵਾਗਤ ਯੋਗ ਪਰ ਉਹਨਾਂ ਨੂੰ ਪਿਤਰੀ ਸਕੂਲਾਂ ਭੇਜਿਆ ਜਾਵੇ-ਬੀ ਐੱਡ ਅਧਿਆਪਕ ਫਰੰਟ ਪੰਜਾਬ

 ਵੱਖ ਵੱਖ ਪ੍ਜੈਕਟ ਵਿੱਚ ਕੰਮ ਕਰਦੇ ਬੀ ਐੱਮ ਡੀ ਐੱਮ ਨੂੰ ਸਕੂਲਾਂ ਭੇਜਣਾ ਸਵਾਗਤ ਯੋਗ ਪਰ ਉਹਨਾਂ ਨੂੰ ਪਿਤਰੀ ਸਕੂਲਾਂ ਭੇਜਿਆ ਜਾਵੇ-ਬੀ ਐੱਡ ਅਧਿਆਪਕ ਫਰੰਟ ਪੰਜਾਬ 


ਨਵਾਂ ਸ਼ਹਿਰ,17 ਦਸੰਬਰ,2022 (ਪ੍ਰਮੋਦ ਭਾਰਤੀ)

ਪੰਜਾਬ ਸਰਕਾਰ ਦੁਆਰਾ ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਪ੍ਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਰਕੂਲਰ ਰਾਹੀਂ ਪੋ੍ਜੈਕਟਾਂ ਵਿੱਚੋਂ ਹਟਾ ਕੇ ਸਕੂਲਾਂ ਵਿੱਚ ਭੇਜਣਾ ਸਵਾਗਤ ਯੋਗ ਹੈ ਪਰ ਇਹਨਾਂ ਅਧਿਆਪਕਾਂ ਨੂੰ ਉਹਨਾਂ ਨੂੰ ਪਿਤਰੀ ਸਕੂਲਾਂ ਵਿੱਚ ਨਾ ਭੇਜਣਾ ਠੀਕ ਨਹੀਂ।‌  ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਸੁਖਦਰਸ਼ਨ ਸਿੰਘ ਬਠਿੰਡਾ, ਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ , ਕਮਲਜੀਤ ਸਿੰਘ ਜਨਰਲ ਸਕੱਤਰ ਨੇ ਆਪਣੇ ਸਾਂਝੇ ਬਿਆਨ ਵਿੱਚ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਅਧਿਆਪਕਾਂ ਨੂੰ ਦੂਰ ਦੁਰਾਡੇ ਸਕੂਲਾਂ ਵਿੱਚ ਭੇਜ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਾ ਕੀਤਾ ਜਾਵੇ ਬੀ ਐੱਡ ਫਰੰਟ ਪੰਜਾਬ ਦੂਰ ਦੁਰਾਡੇ ਭੇਜਣ ਦੀ ਨਿੰਦਾ ਕਰਦਾ ਹੈ। ਜਿਹਨਾਂ ਸਕੂਲਾਂ ਵਿੱਚ ਇਹਨਾਂ ਅਧਿਆਪਕਾਂ ਦੀ ਪੋਸਟ ਹੈ ਉੱਥੇ ਹੀ ਭੇਜਿਆ ਜਾਵੇ।


 ਕਿਉਂਕਿ ਉਨ੍ਹਾਂ ਸਕੂਲਾਂ ਵਿੱਚ ਵੀ ਅਧਿਆਪਕਾਂ ਦੀ ਲੋੜ ਹੈ।ਜੇਕਰ ਅਧਿਆਪਕਾਂ ਦੀ ਅਸਲ ਘਾਟ ਨੂੰ ਪੂਰਾ ਕਰਨਾ ਹੈ ਤਾਂ ਨਵੇਂ ਅਧਿਆਪਕਾਂ ਦੀ ਭਰਤੀ ਤੁਰੰਤ ਕੀਤੀ ਜਾਵੇ l ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੌਜੇਕ੍ਟ ਵਿੱਚ ਲੱਗੇ ਅਧਿਆਪਕਾਂ ਨੂੰ ਵਾਪਿਸ ਸਕੂਲਾਂ ਵਿੱਚ ਭੇਜਣ ਦਾ ਸਿੱਖਿਆ ਵਿਭਾਗ ਵਲੋਂ ਫ਼ੈਸਲਾ ਲਿਆ ਗਿਆ ਹੈ ਪਰ ਇਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਪਿਤਰੀ ਸਕੂਲਾਂ ਵਿੱਚ ਭੇਜਣ ਦੀ ਥਾਂ ਦੂਰ ਦੁਰਾਡੇ ਸਟੇਸ਼ਨਾਂ ਤੇ ਭੇਜਣਾ ਇਨ੍ਹਾਂ ਅਧਿਆਪਕਾਂ ਨਾਲ ਧੋਖਾ ਹੈ l ਇਨ੍ਹਾਂ ਨੂੰ ਇਨ੍ਹਾਂ ਦੇ ਪਿਤਰੀ ਸਕੂਲਾਂ ਵਿੱਚ ਹੀ ਭੇਜਿਆ ਜਾਵੇ ਤਾਂ ਜੋ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਅਤੇ ਖਾਲੀ ਪੋਸਟਾਂ ਤੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ l ਇਸ ਦੇ ਨਾਲ ਹੀ ਪਿਛਲੇ ਦਿਨੀਂ ਹੋਈਆਂ ਬਦਲੀਆਂ ਦੌਰਾਨ ਜਿਨ੍ਹਾਂ ਅਧਿਆਪਕਾਂ ਨੂੰ ਮਨਪਸੰਦ ਸਟੇਸ਼ਨ ਨਹੀਂ ਮਿਲੇ ਉਨ੍ਹਾਂ ਦੀਆਂ ਬਦਲੀਆਂ ਰੱਦ ਕਰਨ ਦੀ ਓਪਸ਼ਨ ਵੀ ਖੋਲੀ ਜਾਵੇ ਤਾਂ ਜੋ ਓਹ ਆਪਣੀਆਂ ਬਦਲੀਆਂ ਕੈਂਸਲ ਕਰਵਾ ਸਕਣ l

Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends