ਡੀ.ਟੀ.ਐੱਫ. ਪੰਜਾਬ ਵੱਲੋਂ ਲੰਬੇ ਸਮੇਂ ਤੋਂ ਪੈਂਡਿੰਗ ਮੁੱਦਿਆਂ ਵਿਭਾਗੀ ਪ੍ਰੀਖਿਆ, ਬਦਲੀਆਂ, ਤਰੱਕੀਆਂ ਅਤੇ ਹੋਰ ਮੁੱਦਿਆਂ ਤੇ ਹੋਈ ਵਿਚਾਰ ਚਰਚਾ

 ਡੀ.ਟੀ.ਐੱਫ. ਪੰਜਾਬ ਦੇ ਵਫਦ ਵੱਲੋਂ ਡੀ.ਪੀ.ਆਈ. (ਸੈ ਸਿੱ) ਨਾਲ ਮੁਲਾਕਾਤ


ਲੰਬੇ ਸਮੇਂ ਤੋਂ ਪੈਂਡਿੰਗ ਮੁੱਦਿਆਂ 'ਤੇ ਕੀਤੀਆਂ ਵਿਚਾਰਾਂ 


ਵਿਭਾਗੀ ਪ੍ਰੀਖਿਆ, ਬਦਲੀਆਂ, ਤਰੱਕੀਆਂ ਅਤੇ ਹੋਰ ਮੁੱਦਿਆਂ ਤੇ ਹੋਈ ਵਿਚਾਰ ਚਰਚਾ

ਮੋਹਾਲੀ 13/8/2022 ( )

ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਵਫਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਕੁਲਜੀਤਪਾਲ ਸਿੰਘ ਮਾਹੀ ਨਾਲ ਜਥੇਬੰਦੀ ਦੇ ਏਜੰਡੇ 'ਤੇ ਹੋਈ ਵਿਸਥਾਰਤ ਮੀਟਿੰਗ ਦੌਰਾਨ ਸਾਰਥਕ ਗੱਲਬਾਤ ਹੋਈ, ਜਿਸ ਦੌਰਾਨ ਸਿੱਖਿਆ ਦਫਤਰ ਦੇ ਵੱਖ-ਵੱਖ ਸਹਾਇਕ ਡਾਇਰੈਕਟਰਾਂ ਤੋਂ ਇਲਾਵਾ ਨਿੱਜੀ ਸਹਾਇਕ ਭੂਸ਼ਨ ਰਤਨ ਵੀ ਹਾਜ਼ਰ ਰਹੇ। 



ਡੀ.ਟੀ.ਐਫ. ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾਈ ਮੀਤ ਪ੍ਰਧਾਨ ਰਾਜੀਵ ਬਰਨਾਲਾ ਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਗਿਆਨ ਚੰਦ (ਜ਼ਿਲ੍ਹਾ ਪ੍ਰਧਾਨ ਰੂਪਨਗਰ) ਨੇ ਮੀਟਿੰਗ ਵਿੱਚ ਹੋਈ ਚਰਚਾ ਸਬੰਧੀ ਦੱਸਿਆ ਕਿ, ਡੀਪੀਆਈ ਵੱਲੋਂ ਸੰਘਰਸ਼ਾਂ ਦਾ ਹਿੱਸਾ ਬਨਣ ਕਾਰਨ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ ਦਾ ਅਮਲ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਦੇ ਪਿਛਲੇ ਦਿਨੀਂ ਜਾਰੀ ਰੈਗੂਲਰ ਪੱਤਰਾਂ ਵਿੱਚ ਰੈਗੂਲਰ ਦੀ ਮਿਤੀ ਬਾਕੀ ਅਧਿਆਪਕਾਂ ਵਾਂਗ ਹੀ ਕਰਨ 'ਤੇ ਸਹਿਮਤੀ ਜਤਾਈ ਗਈ ਹੈ। ਸਾਲ 2018 ਵਿੱਚ ਸਿੱਖਿਆ ਵਿਭਾਗ ਦੇ ਅਧਿਆਪਨ ਤੇ ਨਾਨ ਟੀਚਿੰਗ ਕਾਡਰ ਲਈ ਬਣਾਏ ਮੁਲਾਜ਼ਮ ਵਿਰੋਧੀ ਸੇਵਾ ਨਿਯਮਾਂ ਨੂੰ ਸੋਧਣ, ਸਿੱਧੀ ਭਰਤੀ ਅਤੇ ਪਦਉੱਨਤ ਅਧਿਆਪਕਾਂ ਅਤੇ ਬਾਕੀ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਦੀ ਸ਼ਰਤ ਥੋਪਣ ਅਤੇ ਸਲਾਨਾ ਇਨਕਰੀਮੈਂਟ ਰੋਕਣ ਦੇ ਫ਼ੈਸਲੇ ਮੁੱਢੋਂ ਰੱਦ ਕਰਨ ਦੀ ਮੰਗ ਸਬੰਧੀ ਡੀ.ਪੀ.ਆਈ. ਨੇ ਦੱਸਿਆ ਕਿ ਸਿੱਖਿਆ ਸਕੱਤਰ ਨੂੰ ਮੁਲਾਜ਼ਮਾਂ ਦੇ ਰੋਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ, ਇਸ ਸਬੰਧੀ ਡੀਟੀਐੱਫ ਵੱਲੋਂ ਵੀ ਸਿੱਖਿਆ ਸਕੱਤਰ ਦੇ ਨਾਂ ਵਿਸ਼ੇਸ਼ ਮੰਗ ਪੱਤਰ ਦਿੱਤਾ ਗਿਆ। ਜੱਥੇਬੰਦੀ ਵੱਲੋਂ 3442, 7654 ਤੇ 5178 ਭਰਤੀਆਂ ਵਿੱਚੋਂ ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕਰਨ ਦੀ ਮੰਗ ਤਰਕ ਸਹਿਤ ਰੱਖੀ ਗਈ। ਜਥੇਬੰਦੀ ਨੇ ਸੈਕੰਡਰੀ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਰੋਕਣ ਪ੍ਰਤੀ ਸਖ਼ਤ ਇਤਰਾਜ਼ ਜਤਾਇਆ ਗਿਆ। ਜਿਸ ਬਾਰੇ ਨੀਤੀ ਵਿੱਚ ਕੁੱਝ ਤਬਦੀਲੀਆਂ ਹੋਣ ਅਤੇ ਸਕੂਲ ਸਿੱਖਿਆ ਸਕੱਤਰ ਵਲੋਂ ਪ੍ਰਸੋਨਲ ਵਿਭਾਗ ਤੋਂ ਪ੍ਰਵਾਨਗੀ ਲੈਣ ਉਪਰੰਤ ਮੁੜ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ। ਆਪਸੀ ਬਦਲੀ ਤੇ ਪ੍ਰੋਮੋਸ਼ਨ ਦੇ ਮਾਮਲਿਆਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਸਟੇਅ ਦੀ ਸ਼ਰਤ ਤੋਂ ਛੋਟ ਦੇਣ, ਪਹਿਲਾਂ ਹੋ ਚੁੱਕੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ ਦੀ ਮੰਗ ਰੱਖੀਂ। ਈਟੀਟੀ ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਪੂਰੀਆਂ ਕਰਨ ਦਾ ਮਾਮਲਾ ਡੀ.ਪੀ.ਆਈ. ਪ੍ਰਾਇਮਰੀ ਤੋਂ ਸੂਚੀਆਂ ਪ੍ਰਾਪਤ ਹੋਣ ਸਾਰ ਅੱਗੇ ਵਧਾਉਣ ਦਾ ਭਰੋਸਾ ਮਿਲਿਆ। ਮਾਸਟਰ ਅਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਵਿੱਚ ਰਹਿੰਦੇ ਨਾਮ ਸ਼ਾਮਿਲ ਕਰਕੇ ਪ੍ਰੋਮੋਸ਼ਨ ਮੁਕੰਮਲ ਕਰਨ ਸਬੰਧੀ ਡੀਪੀਆਈ ਨੇ ਅਦਾਲਤੀ ਸਟੇਅ ਹੋਣ ਦਾ ਅੜਿੱਕਾ ਦੱਸਿਆ, ਜਿਸ ਸਬੰਧੀ ਜਥੇਬੰਦੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਜਲਦ ਹੱਲ ਕਰਨ ਦੀ ਮੰਗ ਕੀਤੀ। ਸੀ.ਐਂਡ.ਵੀ. ਤੋਂ ਮਾਸਟਰ ਕਾਡਰ, ਮਾਸਟਰ ਤੋਂ ਮੁੱਖ ਅਧਿਆਪਕ, ਲੈਕਚਰਾਰ/ਮੁੱਖ ਅਧਿਆਪਕ ਤੋਂ ਪ੍ਰਿੰਸੀਪਲ ਅਤੇ ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿੱਚ ਟੀ.ਈ.ਟੀ. ਦੀ ਸ਼ਰਤ ਹਟਾਉਣ ਦੀ ਮੰਗ ਕਰਦਿਆਂ ਸਾਰੀਆਂ ਤਰੱਕੀਆਂ ਜਲਦ ਪੂਰੀਆਂ ਕਰਨ ਦੀ ਮੰਗ ਵੀ ਕੀਤੀ ਗਈ।  


ਕਲਰਕਾਂ ਅਤੇ ਸਕੂਲ ਮੁੱਖੀਆਂ ਨੂੰ ਕੇਵਲ ਇੱਕ ਸਕੂਲ ਦਾ ਹੀ ਚਾਰਜ ਦੇਣ ਸਬੰਧੀ ਡੀਪੀਆਈ ਨੇ ਨਵੀਂ ਭਰਤੀ ਜਲਦ ਮੁਕੰਮਲ ਕਰਕੇ ਮਸਲਾ ਹੱਲ ਕਰਨ ਦੀ ਗੱਲ ਕਹੀ ਅਤੇ ਸੀਨੀਅਰ ਅਧਿਆਪਕ ਨੂੰ ਡੀ.ਡੀ.ਓ. ਪਾਵਰਾਂ ਦੇਣ ਦਾ ਪੁਰਾਣਾ ਸਿਸਟਮ ਬਹਾਲ ਕਰਨ ਵਿੱਚ ਵਿੱਤੀ ਸਮੱਸਿਆਵਾਂ ਦਾ ਹਵਾਲਾ ਦਿੱਤਾ। ਮਿਡਲ ਸਕੂਲਾਂ ਵਿੱਚ ਡਰਾਇੰਗ ਅਤੇ ਪੀ.ਟੀ.ਆਈ. ਅਧਿਆਪਕਾਂ ਦੀਆਂ ਪੋਸਟਾਂ ਦੀ ਪੁਰਾਣੀ ਸਥਿਤੀ ਬਹਾਲ ਕਰਨ ਅਤੇ ਨਵੇਂ ਅਪਗਰੇਡ ਕੀਤੇ ਸਕੂਲਾਂ ਵਿੱਚ ਪੋਸਟਾਂ ਤੇ ਅਧਿਆਪਕ ਦੇਣ ਦੇ ਮਾਮਲਿਆਂ ਸਬੰਧੀ ਦੱਸਿਆ ਗਿਆ ਕਿ ਦੋਵੇਂ ਮਾਮਲੇ ਵਿਭਾਗ ਦੇ ਵਿਚਾਰ ਅਧੀਨ ਹਨ ਅਤੇ ਨਵੇਂ ਅਪਗ੍ਰੇਡਿਡ ਸਕੂਲਾਂ ਸਬੰਧੀ ਜਲਦ ਹਦਾਇਤਾਂ ਜਾਰੀ ਹੋਣਗੀਆਂ। ਸਾਰੇ ਵਿਸ਼ਿਆਂ/ਕਾਡਰਾਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਅਤੇ ਸੇਵਾਦਾਰ ਤੋਂ ਲੈ ਕੇ ਪ੍ਰਿੰਸੀਪਲ ਕਾਡਰ ਦੀਆਂ ਨਵੀਆਂ ਪੋਸਟਾਂ ਦਾ ਨਿਰਮਾਣ ਕਰਨ ਦੀ ਮੰਗ ਵੀ ਰੱਖੀ ਗਈ। 4161 ਮਾਸਟਰ, 646 ਪੀ.ਟੀ.ਆਈ, ਅ/ਕ, ਡੀ.ਪੀ.ਈ., ਸਕੂਲ ਮੁੱਖੀਆਂ ਅਤੇ ਲੈਕਚਰਾਰ ਦੀਆਂ ਅਸਾਮੀਆਂ ਦਾ ਵਾਧਾ ਕਰਕੇ ਭਰਤੀਆਂ ਮੁਕੰਮਲ ਕਰਨ, ਲੈਕਚਰਾਰ ਭਰਤੀ ਵਿੱਚ ਟੀਚਿੰਗ ਆਫ਼ ਸੋਸ਼ਲ ਸਾਇੰਸ ਵਿਸ਼ੇ ਲਈ ਸੋਧ ਕਰਨ, ਓਵਰਏਜਡ ਲਈ ਉਮਰ ਹੱਦ ‘ਚ ਢੁੱਕਵੀਂ ਰਾਹਤ ਦੇਣ ਦੇ ਮਾਮਲੇ ਸਿੱਖਿਆ ਸਕੱਤਰ ਦੇ ਪੱਧਰ 'ਤੇ ਵਿਚਾਰ ਅਧੀਨ ਹੋਣ ਦੀ ਗੱਲ ਹੋਈ। ਮਾਸਟਰ ਕਾਡਰ ਦੀਆਂ ਬੈਕਲਾਗ 1493 ਅਤੇ 899 ਬਾਰਡਰ ਏਰੀਆ ਭਾਰਤੀਆਂ ਦੀ ਉਡੀਕ ਸੂਚੀ ਦੀ ਨਿਯੁਕਤੀ ਪ੍ਰਕਿਰਿਆ ਅੱਗੇ ਵਧਾਉਣ 'ਤੇ ਸਹਿਮਤੀ ਮਿਲੀ। ਮੁੱਖ ਮੰਤਰੀ ਦੇ ਐਲਾਨ ਤਹਿਤ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ, ਸਮੇਤ ਇਲੈਕਸ਼ਨ, ਬੀ.ਐੱਲ.ਓ. ਅਤੇ ਹੋਰ ਵਾਧੂ ਡਿਊਟੀਆਂ ਲੈਣ ‘ਤੇ ਸਖਤ ਪਾਬੰਦੀ ਲਾਉਣ ਸਬੰਧੀ ਲਿਖਤੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਬੀ.ਪੀ.ਈ.ਓ. ਦਫਤਰਾਂ ‘ਚ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਵਾਪਿਸ ਮਿਡਲ ਸਕੂਲਾਂ ‘ਚ ਭੇਜਣ ਸਬੰਧੀ ਡੀਪੀਆਈ ਵੱਲੋਂ ਸਹਿਮਤੀ ਜਤਾਈ ਗਈ। ਸਾਰੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ/ਦਫਤਰੀ ਸਟਾਫ ਨੂੰ ਰੈਗੂਲਰ ਕਰਨ ਦਾ ਮਾਮਲਾ ਅਤੇ ਰੈਗੂਲਰ-ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਿੱਖਿਆ ਵਿਭਾਗ ਵਿੱਚ ਸਾਰੇ ਲਾਭਾਂ ਨਾਲ ਮਰਜ ਕਰਨ ਅਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੱਤਾ ਗਿਆ। ਇੱਕ ਹੀ ਭਰਤੀ ਇਸ਼ਤਿਹਾਰ 'ਤੇ ਲਾਗੂ ਦੋ ਵੱਖਰੇ-ਵੱਖਰੇ ਤਨਖਾਹ ਸਕੇਲ ਰੱਦ ਕਰਨ, ਵਿਭਾਗ ‘ਚੋਂ ਸਿੱਧੀ ਭਰਤੀ ਰਾਹੀਂ ਚੁਣੇ ਸਕੂਲ ਮੁਖੀਆਂ ਦਾ ਪਰਖ ਸਮਾਂ 1 ਸਾਲ (ਤਰੱਕੀ ਦੀ ਤਰਜ ‘ਤੇ) ਕਰਨ ਦੀ ਮੰਗ ਨਾਲ ਡੀ.ਪੀ.ਆਈ. ਨੇ ਨਿੱਜੀ ਤੌਰ ਤੇ ਸਹਿਮਤ ਹੋਣ ਦੀ ਗੱਲ ਕਹੀ। ਏਜੰਡੇ ਵਿੱਚ ਸ਼ਾਮਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਬਾਕੀ ਮੰਗਾਂ ਸਬੰਧੀ ਮੁੜ ਮੀਟਿੰਗ ਦਾ ਸਮਾਂ ਤੈਅ ਕਰਨ ਸਬੰਧੀ ਡੀਪੀਆਈ ਅਤੇ ਜਥੇਬੰਦੀ ਵਿੱਚ ਸਹਿਮਤੀ ਬਣੀ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ ਰਈਆ, ਊਧਮ ਸਿੰਘ , ਹਰਿੰਦਰ ਸਿੰਘ ਅਤੇ ਜਰਨੈਲ ਸਿੰਘ ਆਦਿ ਵੀ ਮੌਜੂਦ ਰਹੇ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends