ਅਗਸਤ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਤਿਉਹਾਰ ਵੀ ਆਉਣ ਵਾਲੇ ਹਨ ਪਰ ਇਸ ਮਹੀਨੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਜਿਨ੍ਹਾਂ ਦੇ ਬੈਂਕ ਦੇ ਕੰਮ ਅਧੂਰੇ ਪਏ ਹਨ ਕਿਉਂਕਿ ਇਸ ਮਹੀਨੇ ਬੈਂਕ 10 ਦਿਨ ਬੰਦ ਰਹਿਣਗੇ।
ਦਰਅਸਲ, ਅਗਸਤ ਵਿੱਚ, ਬੈਂਕ ਆਮ ਗਾਹਕਾਂ ਲਈ 4 ਦਿਨਾਂ ਦੀਆਂ ਛੁੱਟੀਆਂ ਸਮੇਤ ਮਹੀਨੇ ਵਿੱਚ 10 ਦਿਨ ਬੰਦ ਰਹਿਣਗੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਮੀਡੀਆ ਇੰਚਾਰਜ ਅਨਿਲ ਤਿਵਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਮੰਗਲਵਾਰ 9 ਅਗਸਤ, ਮੁਹੱਰਮ, ਸ਼ੁੱਕਰਵਾਰ 12 ਅਗਸਤ ਰਕਸ਼ਾ ਬੰਧਨ, ਸੋਮਵਾਰ 15 ਅਗਸਤ ਸੁਤੰਤਰਤਾ ਦਿਵਸ ਅਤੇ ਸ਼ੁੱਕਰਵਾਰ 18 ਅਗਸਤ ਨੂੰ ਜਨਮ ਅਸ਼ਟਮੀ ਦੀਆਂ ਇਹ 4 ਛੁੱਟੀਆਂ ਆਮ ਜਨਤਾ ਲਈ ਹਨ।
ਬੈਂਕਾਂ ਵਿੱਚ.. ਇਸ ਤੋਂ ਇਲਾਵਾ ਸਟਾਫ਼ ਦੀਆਂ ਰੁਟੀਨ 6 ਛੁੱਟੀਆਂ ਹਰ ਮਹੀਨੇ 2 ਸ਼ਨੀਵਾਰ ਅਤੇ 4 ਐਤਵਾਰ ਨੂੰ ਹੋਣਗੀਆਂ। ਇਸ ਤਰ੍ਹਾਂ ਅਗਸਤ ਮਹੀਨੇ 'ਚ ਬੈਂਕ 10 ਦਿਨ ਬੰਦ ਰਹਿਣਗੇ।