ਚੰਡੀਗੜ੍ਹ, 9 ਅਗਸਤ ( jobsoftoday)
ਪੰਜਾਬ ਸਰਕਾਰ ਸਿੱਖਿਆ ਵਿਭਾਗ (ਕਾਲਜਾਂ) ਵੱਲੋਂ 1925 ਪੋਸਟਾਂ ਨੂੰ ਭਰਨ ਲਈ 2014 ਤੋਂ ਸ਼ੁਰੂ ਹੋਈ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ।
ਡਾਇਰੈਕਟਰ ਸਿੱਖਿਆ ਵਿਭਾਗ ( ਕਾਲਜਾਂ) ਵੱਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਹੈ ਕਿ "ਮਾਨਯੋਗ ਹਾਈਕੋਰਟ ਵੱਲੋਂ ਮਿਤੀ 10.10.2014 ਨੂੰ ਵਿਭਾਗ ਵੱਲੋਂ ਦਿੱਤੇ ਹਲਫੀਆ ਬਿਆਨ ਦੇ ਅਧਾਰ ਤੇ 3 ਪੜ੍ਹਾਅ ਦੇ ਵਿੱਚ 1925 ਪੋਸਟਾਂ ਨੂੰ ਭਰਨ ਦੇ ਹੁਕਮ ਕੀਤੇ ਗਏ ਸਨ, ਜੋ ਕਿ ਪਹਿਲੇ ਸਾਲ 2014-15 ਵਿੱਚ 484, ਦੂਜੇ ਸਾਲ 2015-16 484 ਅਤੇ ਤੀਜੇ ਸਾਲ 2016 17 ਵਿੱਚ 957 ਪੋਸਟਾਂ ਭਰੀਆਂ ਜਾਣਗੀਆਂ । ਇਸ ਉਪਰੰਤ ਪੰਜਾਬ ਮੰਤਰੀ ਮੰਡਲ ਦੀ ਪ੍ਰਵਾਨਗੀ ਉਪਰੰਤ ਨੋਟੀਫਿਕੇਸ਼ਨ ਨੰਬਰ 11/148-2013-3ਸਿ-1/328576/5 ਮਿਤੀ 20.10.2014 ਨੂੰ ਜਾਰੀ ਕੀਤੀ ਗਈ। ਇਸ ਨੋਟੀਫਿਕੇਸ਼ਨ ਅਨੁਸਾਰ ਪੋਸਟਾਂ ਮਿਤੀ 31.03.2017 ਤੱਕ ਭਰੀਆਂ ਜਾਈਆਂ ਸਨ ਪ੍ਰੰਤੂ ਇਹ ਅਸਾਮੀਆਂ 2022 ਤੱਕ ਵੀ ਨਹੀਂ ਭਰੀਆਂ ਗਈਆ । ਇਸ ਦੇ ਮੱਦੇਨਜਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਭਰਤੀ ਨੂੰ ਤਤਕਾਲ ਸਮੇਂ ਤੋਂ ਬੰਦ ਕੀਤਾ ਜਾਂਦਾ ਹੈ।"
ALSO READ: