ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ, ਬਠਿੰਡਾ (ਸਦਰ ਕਾਨੂੰਗੋ ਸ਼ਾਖਾ)
ਜ਼ਿਲ੍ਹਾ ਬਠਿੰਡਾ ਵਿਖੇ 36 ਪਟਵਾਰੀਆਂ ਦੀਆਂ ਖਾਲੀ ਅਸਾਮੀਆਂ `ਤੇ ਠੇਕੇ ਦੇ ਆਧਾਰ 'ਤੇ
ਸੇਵਾਮੁਕਤ ਪਟਵਾਰੀਆਂ/ਕਾਨੂੰਗੋਆਂ ਵਿਚੋਂ ਬਤੌਰ ਪਟਵਾਰੀ ਦੀ ਭਰਤੀ ਹੇਠ ਲਿਖੀਆਂ ਸ਼ਰਤਾਂ
ਅਨੁਸਾਰ ਕੀਤੀ ਜਾਣੀ ਹੈ:-
1 ਠੇਕੇ 'ਤੇ ਭਰਤੀ ਹੋਣ ਵਾਲੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਨੂੰ 25,000/- ਰੁਪਏ ਮਹੀਨਾ
ਵਿਕਸ ਤਨਖਾਹ ਦਿੱਤੀ ਜਾਵੇਗੀ।
2 ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ ਕਾਨੂੰਗੋ ਦੀ ਉਮਰ
64 ਸਾਲ ਤੋਂ ਜ਼ਿਆਦਾ ਨਾ ਹੋਵੇ।
3 ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ
ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚੱਲੀ ਹੋਵੇ ਅਤੇ ਉਸ ਦਾ ਸੇਵਾਮੁਕਤ
ਰਿਕਾਰਡ ਸਾਫ਼-ਸੁਥਰਾ ਹੋਵੇ।
ਇਹ ਭਰਤੀ ਮਿਤੀ 31.07.2023 ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ
ਤੱਕ ਹੋਵੇਗੀ। ਇੱਛੁਕ ਸੇਵਾਮੁਕਤ ਪਟਵਾਰੀ ਕਾਨੂੰਗੋ ਆਪਣੀਆਂ ਅਰਜ਼ੀਆਂ ਇਸ ਦਫ਼ਤਰ ਦੀ ਸਦਰ
'
ਕਾਨੂੰਗੋ ਸ਼ਾਖਾ, ਕਮਰਾ ਨੰ. 228 ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਖੇ ਮਿਤੀ 30.05.2022 ਤੱਕ
ਦੇ ਸਕਦੇ ਹਨ। ਦਰਖਾਸਤ ਦੇ ਨਾਲ ਪਾਰਥੀ ਵੱਲੋਂ ਸਵੈ-ਘੋਸ਼ਣਾ ਦਿੱਤਾ ਜਾਵੇ ਕਿ ਉਸ ਵਿਰੁੱਧ ਕਿਸੇ ਵੀ
ਅਦਾਲਤ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਅਤੇ ਉਸ ਦੇ ਖ਼ਿਲਾਫ਼ ਕੋਈ ਵੀ ਕੋਰਟ
ਕੋਸ/ਇਨਕੁਆਰੀ/ਐਫ.ਆਈ.ਆਰ. ਪੈਂਡਿੰਗ ਨਹੀਂ ਹੈ।
|