ਸੈਂਟਰ ਹੈੱਡ ਟੀਚਰਾਂ/ਹੈੱਡ ਟੀਚਰਾਂ/ਪ੍ਰਾਇਮਰੀ ਅਧਿਆਪਕਾਂ ਤੇ ਬੀਪੀਈਓ ਨੂੰ ਪੇਂਅ ਕਮਿਸ਼ਨ ਵਲੋਂ ਦਿੱਤੇ ਵੱਧ ਗੁਣਾਂਕ ਵਾਲਾ ਪੇਂਅ ਸਕੇਲ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ : - ਲਾਹੌਰੀਆ

 ਸੈਂਟਰ ਹੈੱਡ ਟੀਚਰਾਂ/ਹੈੱਡ ਟੀਚਰਾਂ/ਪ੍ਰਾਇਮਰੀ ਅਧਿਆਪਕਾਂ ਤੇ ਬੀਪੀਈਓ ਨੂੰ ਪੇਂਅ ਕਮਿਸ਼ਨ ਵਲੋਂ ਦਿੱਤੇ ਵੱਧ ਗੁਣਾਂਕ ਵਾਲਾ ਪੇਂਅ ਸਕੇਲ ਪੰਜਾਬ ਸਰਕਾਰ ਤੁਰੰਤ ਲਾਗੂ ਕਰੇ : - ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਈਟੀਯੂ ਦੀਆਂ ਸਰਕਾਰ ਪੱਧਰ ਦੀਆ ਮੰਗਾਂ ਜਿੰਨਾਂ ਵਿੱਚ ਪ੍ਰਾਇਮਰੀ ਅਧਿਆਪਕਾਂ / ਹੈੱਡ ਟੀਚਰਾਂ / ਸੈਟਰ ਹੈੱਡ ਟੀਚਰਾਂ / ਬੀਪੀਈਓ ਨੂੰ ਪੇਂਅ ਕਮਿਸ਼ਨ ਵੱਲੋਂ ਦਿੱਤੇ ਵੱਧ ਗੁਣਾਂਕ ਵਾਲਾ ਪੇਅ ਸਕੇਲ ਲਾਗੂ ਕਰਵਾਉਣ , ਰਹਿੰਦੇ ਭੱਤੇ - ਪੇਂਡੂ ਭੱਤਾ , ਬਾਰਡਰ ਏਰੀਆਂ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਵਾਉਣੇ , ਰਹਿੰਦੇ ਬਕਾਏ ਜਾਰੀ ਕਰਵਾਉਣੇ , ਏਸੀਪੀ ਤਹਿਤ ਅਗਲਾ ਗ੍ਰੇਡ ਦੇਣ , ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਵਾਉਣੀ ਤੇ ਜਲਦੀ ਪਰਮੋਸ਼ਨਾਂ ਕਰਨ , ਪਿਛਲੇ ਸਾਲ ਦੀਆ ਕੀਤੀਆਂ ਸਾਰੀਆਂ ਬਦਲੀਆਂ ਤਰੰਤ ਲਾਗੂ ਕਰਨ , ਕਿਤਾਬਾਂ ਜਲਦ ਪੂਰੀਆ ਕਰਨ , ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ , ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਦੇਣ ਤੇ ਸਮੂਹ ਅਧਿਆਪਕਾਂ ਦੇ ਹੋਰ ਰਹਿੰਦੇ ਬਕਾਇਆ ਦੇਣ ਸਬੰਧੀ । ਲਾਹੌਰੀਆ ਨੇ ਦੱਸਿਆ ਕਿ ਇਸ ਦੇ ਨਾਲ ਹੀ ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ਜਲਦੀ ਕਰਨ , ਹਰੇਕ ਸਕੂਲ ਚ ਹੈੱਡ ਟੀਚਰ ਦੇਣ , ਖਤਮ ਕੀਤੀਆ 1904 ਈਟੀਟੀ ਪੋਸਟਾਂ ਜਲਦ ਬਹਾਲ ਕਰਨ , ਸੈਂਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਕਮ ਕਲਰਕ ਦੇ ਕੇ ਸੀਐੱਚਟੀ ਦੇ ਆਨਲਾਈਨ ਕੰਮ ਦਾ ਬੋਝ ਘੱਟ ਕਰਨ , ਸਕੂਲਾਂ ਦੀਆਂ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ / ਚੌਕੀਦਾਰ ਦੇਣ ਸਬੰਧੀ ਆਦਿ ਹੋਰ ਮੰਗਾਂ ਨੂੰ ਪੂਰੀਆਂ ਕਰਵਾਉਣ ਨੂੰ ਲੈ ਕੇ ਪੰਜਾਬ ਭਰ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਮਈ ਦੇ ਪਹਿਲੇ ਹਫਤੇ ਦਿਤੇ ਜਾਣਗੇ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਸਰਬਜੀਤ ਸਿੰਘ ਖਡੂਰ ਸਾਹਿਬ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।

Featured post

PSEB CLASS 8 RESULT 2024 DIRECT LINK ACTIVE: ਵਿਦਿਆਰਥੀਆਂ ਲਈ ਨਤੀਜਾ ਦੇਖਣ ਲਈ ਲਿੰਕ ਐਕਟਿਵ

PSEB 8th Result 2024 : DIRECT LINK Punjab Board Class 8th result 2024 :  💥RESULT LINK PSEB 8TH CLASS 2024💥  Link for result active on 1 m...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends