ਮੁੱਢਲੀ ਸਹਾਇਤਾ ਦੇ ਸੰਕਲਪ ਤੋਂ ਹਰ ਵਿਦਿਆਰਥੀ ਨੂੰ ਜਾਣੂ ਕਰਵਾਉਣ ਦਾ ਯਤਨ - ਰੈੱਡ ਕਰਾਸ ਵਲੰਟੀਅਰ

 

ਮੁੱਢਲੀ ਸਹਾਇਤਾ ਦੇ ਸੰਕਲਪ ਤੋਂ ਹਰ ਵਿਦਿਆਰਥੀ ਨੂੰ ਜਾਣੂ ਕਰਵਾਉਣ ਦਾ ਯਤਨ - ਰੈੱਡ ਕਰਾਸ ਵਲੰਟੀਅਰ 

ਲੁਧਿਆਣਾ ,7 ਮਾਰਚ :  ਦੁਰਘਟਨਾਵਾ ਵਿਚ ਹੋਏ ਵਾਧੇ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਅਜੋਕੇ ਸਮੇਂ ਵਿੱਚ ਹਰ ਇਕ ਵਿਦਿਆਰਥੀ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜਿਸ ਲਈ ਬਲਾਕ ਮਾਂਗਟ ਤਿੰਨ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਭਾਈ ਘੱਨਈਆ ਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਰੈੱਡ ਕਰਾਸ ਵਲੰਟੀਅਰ ਐਸੋਸੀਏਸ਼ਨ ਦੇ ਮੁੱਖੀ ਜਗਜੀਤ ਸਿੰਘ ਮਾਨ ਨੇ ਬਲਾਕ ਸਿੱਖਿਆ ਅਧਿਕਾਰੀ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ, ਉਹਨਾਂ ਕਿਹਾ ਕਿ ਵਿਸ਼ਵ ਰੈੱਡ ਕਰਾਸ ਦਿਵਸ ਤੱਕ ਬਲਾਕ ਦੇ ਚੁਰੰਜਾ ਸਕੂਲਾ ਵਿਚ ਭਾਈ ਘੱਨਈਆ ਜੀ ਦਾ ਸੰਦੇਸ਼ ਪਹੁੰਚਦਾ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮੁੱਢਲੀ ਸਹਾਇਤਾ ਕਾਰਨਰ ਵੀ ਸਥਾਪਿਤ ਕੀਤੇ ਜਾਣਗੇ, ਜਿਸ ਦੀ ਤਿਆਰੀ ਚੱਲ ਰਹੀ ਹੈ,ਉਹਨਾਂ ਕਿਹਾ ਕਿ ਬਲਾਕ ਦੇ ਅਧਿਆਪਕਾ ਦੁਆਰਾ ਇਸ ਮੁਹਿੰਮ ਵਿਚ ਨਿੱਜੀ ਤੌਰ ਤੇ ਦਿਲਚਸਪੀ ਲਈ ਜਾ ਰਹੀ ਹੈ।




 ਬਲਾਕ ਅਧਿਕਾਰੀ ਸ਼੍ਰੀਮਤੀ ਇੰਦੂ ਸੂਦ ਨੇ ਕਿਹਾ ਕਿ ਉਹ ਜਿਲਾ ਪੱਧਰ ਤੇ ਵੀ ਜਿਲਾ ਸਿਖਿਆ ਅਧਿਕਾਰੀ ਨਾਲ ਇਸ ਬਾਬਤ ਗੱਲ ਕਰਨਗੇ ਤਾਂ ਜੋ ਮਨੁੱਖਤਾ ਦੀ ਸੇਵਾ ਸੰਬੰਧੀ ਇਸ ਕਾਰਜ ਤੋਂ ਜ਼ਿਲੇ ਦੇ ਸਾਰੇ ਸਕੂਲਾਂ ਨੂੰ ਜੋੜਿਆ ਜਾ ਸਕੇ ਉਹਨਾਂ ਕਿਹਾ ਕਿ ਬਲਾਕ ਦੱਫਤਰ ਵੀ ਰੈੱਡ ਕਰਾਸ ਕਾਰਨਰ ਸਥਾਪਿਤ ਕੀਤਾ ਜਾਵੇਗਾ, ਇਸ ਮੌਕੇ ਸੀ.ਐੱਚ.ਟੀ ਸ਼੍ਰੀਮਤੀ ਜੋਤੀ ਅਰੋੜਾ, ਹਰਬੰਸ ਸਿੰਘ ਗਿੱਲ, ਬੀ.ਐੱਮ.ਟੀ ਰੋਹਿਤ ਕੁਮਾਰ ਅਸਵਸਥੀ, ਦੱਫਤਰ ਦੇ ਅਧਿਕਾਰੀ ਭਗਵੰਤ ਸਿੰਘ, ਯੂਨੀਅਨ ਆਗੂ ਅਮਨਦੀਪ ਸਿੰਘ ਖੇੜਾ, ਵਨੀਤਾ ਰਾਣੀ, ਹਰਜੋਤ ਕੌਰ ਤੇ ਨਿਰਮਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ  ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ...

RECENT UPDATES

Trends