27 ਜਨਵਰੀ ਨੂੰ ਹੋਵੇਗੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ : PSEB

 

ਦਸਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਸਬੰਧੀ ਸ਼ਡਿਊਲ ਜਾਰੀ।

 

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2021-22 ਦੀ ਚੌਥੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ 27/01/2022 ਅਤੇ 28/01/2022 ਨਿਸ਼ਚਿਤ ਕੀਤੀ ਗਈ ਹੈ। 

ਪੰਜਾਬੀ-ਏ ਦੀ ਪ੍ਰੀਖਿਆ ਮਿਤੀ 27/01/2022 ਅਤੇ ਪੰਜਾਬੀ-ਬੀ ਦੀ ਪ੍ਰੀਖਿਆ ਮਿਤੀ 28/01/2022 ਨੂੰ ਹੋਵੇਗੀ। ਪ੍ਰੀਖਿਆ ਫਾਰਮ ਬੋਰਡ ਦੀ ਵੈਬ ਸਾਈਟ ਤੇ ਮਿਤੀ 01/01/2022 ਤੋਂ ਉਪਲੱਬਧ ਹੋਣਗੇ। ਆਨ ਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ ਮਿਤੀ 17/01/2022 ਤੱਕ ਬੋਰਡ ਦੀ ਸਿੰਗਲ ਵਿੰਡੋਂ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ। ਰੋਲ ਨੰਬਰ ਬੋਰਡ ਦੀ ਵੈਬ ਸਾਈਟ ਤੇ ਮਿਤੀ 21/01/2022 ਤੋਂ ਉਪਲੱਬਧ ਹੋਣਗੇ। 


,ਪ੍ਰੀਖਿਆ ਫਾਰਮ ਜਮਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਹਿਚਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਪ੍ਰੀਖਿਆ ਫਾਰਮ ਅਤੇ ਹੋਰ ਜਾਣਕਾਰੀ ਲਈ ਬੋਰਡ ਦੀ ਵੈਬ ਸਾਈਟ WWW.pseb.ac.in ਵੇਖੀ ਜਾਵੇ। 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends