ਇਸ ਸਬੰਧੀ ਸਰਕਾਰ ਵੱਲੋਂ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ
ਉਪਰੋਕਤ ਪੈਰਾ-1 ਅਨੁਸਾਰ ਰਿਵਾਇਜ਼ਡ ਤਨਖਾਹ ਦਾ ਲਾਭ ਪ੍ਰਮੋਸ਼ਨ ਦੀ ਮਿਤੀ ਤੋਂ ਲੈਣ (ਆਪਟ ਕਰਨ ਤੇ)
ਵਾਲੇ ਅਧਿਕਾਰੀ/ਕਰਮਚਾਰੀ ਨੂੰ ਪ੍ਰਮੋਸ਼ਨਲ ਪੋਸਟ ਤੇ ਫਿਕਸ ਕੀਤੀ ਗਈ ਤਨਖਾਹ (Pay in Pay Band+
Grade Pay : Basic Pay) ਉਪਰ ਘੱਟੋ ਘੱਟ 15% ਦੇ ਵਾਧੇ ਦਾ ਲਾਭ (ਬੇਸਿਕ ਪੇਅ +13%
(ਡੀ.ਏ, ) +ਘੱਟੋ ਘੱਟ 15% ਦਾ ਵਾਧਾ) ਮਿਲਣਯੋਗ ਹੋਵੇਗਾ।
ਇਥੇ ਇਹ ਵੀ ਸਪਸਟ ਕੀਤਾ ਗਿਆ ਹੈ ਕਿ ਰਿਵਾਇਜ਼ਡ ਤਨਖਾਹ ਦਾ ਲਾਭ ਪ੍ਰਮੋਸ਼ਨ ਤੋਂ ਲੈਣ
ਵਾਲੇ ਅਧਿਕਾਰੀ/ ਕਰਮਚਾਰੀ ਨੂੰ ਮਿਤੀ 01.01.2016 ਤੋਂ ਪ੍ਰਮੋਸਨ ਦੀ ਮਿਤੀ ਤੱਕ ਦਾ ਅਤੇ ਪ੍ਰਮੋਸ਼ਨ ਤੇ
ਪ੍ਰਾਪਤ ਕੀਤੇ ਜਾਣ ਵਾਲੇ ਉਕਤ 15% ਦੇ ਵਾਧੇ ਦਾ ਮਿਤੀ 20.09.2021 ਤੱਕ ਕੋਈ ਏਰੀਅਰ ਮਿਲਣਯੋਗ
ਨਹੀਂ ਹੋਵੇਗਾ।
ਪ੍ਰਮੋਸ਼ਨਲ ਪੋਸਟ ਤੇ 15% ਦੇ ਵਾਧੇ ਨਾਲ ਫਿਕਸ ਹੋਣ ਵਾਲੀ ਰਿਵਾਇਜ਼ ਤਨਖਾਹ ਪ੍ਰਾਪਤ
ਕਰਨ ਵਾਲੇ ਅਧਿਕਾਰੀ/ਕਰਮਚਾਰੀ ਦੀ ਅਗਲੀ ਸਲਾਨਾ ਤਰੱਕੀ ਉਸ ਦੀ ਪ੍ਰਮੋਸ਼ਨ ਦੀ ਮਿਤੀ ਤੋਂ 12 ਮਹੀਨੇ
ਦੀ Qualifying Service ਮੁਕੰਮਲ ਹੋਣ ਉਪਰੰਤ ਦਿੱਤੀ ਜਾਵੇਗੀ।