6635 ETT RECRUITMENT: COUNSELING SCHEDULE ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ ਜਾਰੀ, ਦੇਖੋ

ਪੰਜਾਬ ਸਿੱਖਿਆ ਵਿਭਾਗ ਵਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ. ਕਾਡਰ (ਡਿਸਐਡਵਾਂਟੇਜ ਏਰੀਏ) ਅਤੇ 22 ਪੋਸਟਾ ਜੇਲ ਵਿਭਾਗ ਈ.ਟੀ.ਟੀ.ਕਾਡਰ ਦੀਆ ਪੋਸਟਾਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਵਲੋਂ, ਵਿਭਾਗ www.educationrecruitmentboard.com ਤੇ ਆਨ ਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ ਜਿਹੜੇ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਸੀ, ਉਨਾਂ ਦਾ ਮਿਤੀ 16-10-2021 ਨੂੰ ਲਿਖਤੀ ਟੈਸਟ ਲਿਆ ਗਿਆ ਸੀ। ਜੋ ਉਮੀਦਵਾਰ ਉਕਤ ਭਰਤੀ ਦੀ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਏ ਹੋਣ ਅਤੇ ਵਿਗਿਆਪਨ ਅਨੁਸਾਰ ਨਿਰਧਾਰਿਤ ਵਿੱਦਿਅਕ ਯੋਗਤਾ ਰੱਖਦੇ ਹਨ, ਨੂੰ ਸਰਕਾਰੀ ਮਾਡਲ) ਸੀਨੀਅਰ ਸੈਕੰਡਰੀ ਸਕੂਲ, (ਮਾਈਕਰੋਸਾਫਟ ਬਿਲਡਿੰਗ)ਫੇਜ਼-3ਬੀ-1, ਐਸ.ਏ.ਐਸ ਨਗਰ ਵਿਖੇ ਹੇਠਾਂ ਦਰਸਾਏ ਗਏ ਸਡਿਊਲ ਅਨੁਸਾਰ ਸਵੇਰੇ 09.00 ਵਜੇ ਤੋਂ ਸ਼ਾਮ 3.00 ਵਜੇ ਤੱਕ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ।



 ਬਿਨੈਕਾਰ ਨਿਰਧਾਰਿਤ ਸਡਿਊਲ ਅਨੁਸਾਰ (6635 ਈ.ਟੀ.ਟੀ. ਕਾਡਰ (ਡਿਸਐਡਵਾਂਟੇਜ ਏਰੀਏ) ਅਤੇ 22 ਪੋਸਟਾ ਜੇਲ ਵਿਭਾਗ ਈ.ਟੀ.ਟੀ.ਕਾਡਰ) ਦਸਤਾਵੇਜਾਂ ਦੀ ਸਕਰੂਟਨੀ ਤੇ ਆਉਣ ਤੋਂ ਪਹਿਲਾਂ ਹੇਠ ਦਰਸਾਏ ਅਨੁਸਾਰ ਸਕਰੂਟਨੀ ਫਾਰਮ ਵਿਭਾਗ ਦੀ ਵੇਬਸਾਈਟ ਤੋਂ ਡਾਊਨਲੋਡ ਕਰਕੇ ਉਸ ਨੂੰ ਸਾਫ ਸੁੱਥਰਾ ਭਰਨ ਉਪਰੰਤ ਆਪਣੇ ਸਰਟੀਫਿਕੇਟਾਂ ਨੂੰ ਇੱਕ Running PDF ਤਿਆਰ ਕਰਕੇ ett6635@gmail.com ਤੇ ਆਪਣਾ ਦੋਵੇ ਭਰਤੀਆਂ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਨਾਮ ਭਰ ਕੇ ਈ-ਮੇਲ ਕਰੇਗਾ।
 ਜਨਮ ਮਿਤੀ ਦੇ ਸਬੂਤ ਵਜੋਂ ਦਸਵੀਂ ਪਾਸ ਦਾ ਸਰਟੀਫਿਕੇਟ  ਪੰਜਾਬੀ ਪਾਸ ਕਰਨ ਦਾ ਸਬੂਤ (ਦਸਵੀਂ ਜਮਾਤ ਜਾਂ ਉਚੇਰੀ ਪੱਧਰ ਤੇ) ETTIDELED ਜਾਂ ਕੋਈ ਹੋਰ Equivalent ਕੋਰਸ ਦਾ DMc/ਡਿਗਰੀ/ਸਨਦ ਬੀ.ਏ.ਭਾਗ 1, 2, 3 ਦੇ DMc ਅਤੇ ਡਿਗਰੀ ਕੈਟਾਗਰੀ ਨਾਲ ਸਬੰਧਤ ਸਰਟੀਫਿਕੇਟ ਪੰਜਾਬ ਰਾਜ ਵਸਨੀਕ ਹੋਣ ਦਾ ਸਬੂਤ (ਕੇਵਲ ਉਹੀ ਉਮੀਦਵਾਰ ਜਿਨ੍ਹਾਂ ਨੇ ਕਿਸੇ ਰਿਜਰਵ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ।)

 

Download complete schedule and other institutions here

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends