ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ
ਨਵਾਂ ਸ਼ਹਿਰ, 10 ਦਸੰਬਰ( ਮਾਨ): ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈਕੇ 2004 ਤੋਂ ਬਾਅਦ ਭਰਤੀ ਮੁਲਾਜਮ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿਛਲੇ 8-9 ਸਾਲਾਂ ਤੋਂ ਲਗਾਤਾਰ ਸ਼ੰਘਰਸ਼ ਕਰ ਰਹੀ ਹੈ। ਇਸ ਮੰਗ ਨੂੰ ਲੈਕੇ ਅੱਜ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਚਰਨਜੀਤ ਸਿੰਘ ਚੰਨੀ ਮੁੱਗ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਸੌਪਿਆਂ ਗਿਆ।ਉਨ੍ਹਾਂ ਮੰਗ ਪੱਤਰ ਪ੍ਰਾਪਤ ਕਰਨ ਉੱਪਰੰਤ ਕਿਹਾ ਕਿ ਪੈਨਸ਼ਨ ਹਰ ਮੁਲਾਜਮ ਲਈ ਜ਼ਰੂਰੀ ਹੈ,ਕਿਉਂਕਿ ਪੈਨਸ਼ਨ ਤੋਂ ਬਗੈਰ ਮੁਲਾਜਮ ਦਾ ਬੁਢਾਪਾ ਰੁਲ ਜਾਂਦਾ ਹੈ। ਇਸ ਲਈ ਉਹ ਮੁਲਾਜਮਾਂ ਦੀ ਇਸ ਮੰਗ ਨੂੰ ਹੱਲ ਕਰਨ ਲਈ ਤਵੱਜੋ ਦੇਣਗੇ। ਉਨ੍ਹਾਂ ਨੂੰ ਸ਼੍ਰੀ ਮਾਨ ਵਲੋਂ ਦੱਸਿਆਂ ਗਿਆ ਕਿ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਸਰਕਾਰਾਂ ਵਲੋਂ ਪੁਰਾਣੀ ਪੈਨਸ਼ਨ ਜੋ ਕਿ ਸਮਾਜਿਕ ਸੁਰੱਖਿਆ ਦੀ ਸਕਿਊਰਟੀ ਸੀ,ਸਟੇਟ ਸਰਕਾਰਾਂ ਵਲੋਂ ਬੰਦ ਕਰ ਦਿੱਤੀ ਗਈ ਹੈ।ਜਿਸ ਨਾਲ ਮੁਲਾਜਮ ਸੇਵਾ ਮੁਕਤੀ ਤੋਂ ਬਾਅਦ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਕਿ ਪੰਜਾਬ ਵਿੱਚ ਦੋ ਲੱਖ ਦੇ ਲੱਗਭੱਗ ਮੁਲਾਜਮ ਇਸ ਗੰਭੀਰ ਸਮੱਸਿਆਂ ਤੋਂ ਪੀੜਤ ਹਨ। ਇਸ ਕਰਕੇ ਨਿਊਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਜੁਝਾਰ ਸੰਹੂਗੜਾ ਜਿਲ੍ਹਾ ਪ੍ਰਧਾਨ ਬੀ ਐਡ ਫਰੰਟ, ਸੁਰਿੰਦਰ ਛੂਛੇਵਾਲ,ਸੁਰਿੰਦਰ ਪਾਲ ਸਿੰਘ ਵਿੱਕੀ ਅਤੇ ਸੁਖਜਿੰਦਰ ਸਿੰਬਲੀ ਵੀ ਹਾਜਰ ਸਨ।
ਕੈਪਸ਼ਨ: ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਮੰਗ ਪੱਤਰ ਸੌਂਪਣ ਮੌਕੇ।