ਸਿੱਖਿਆ ਬੋਰਡ ਵੱਲੋਂ ਬਾਰੂਵੀਂ ਪ੍ਰੀਖਿਆ ਦਸੰਬਰ-2021 (ਟਰਮ-1) ਦੀ ਪ੍ਰੀਖਿਆ ਦੇ ਹਸਤਾਖਰ ਚਾਰਟ ਭੇਜਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਬਾਰੂਵੀਂ ਜਮਾਤਾਂ ਦੀਆਂ ਪ੍ਰੀਖਿਆ ਦਸੰਬਰ-2021(ਟਰਮ-1) , ਮਿਤੀ:13/12/2021 ਤੋਂ ਆਰੰਭ ਹੋ ਰਹੀਆਂ ਹਨ ।
ਇਸ ਪ੍ਰੀਖਿਆ ਦੇ ਹਸਤਾਖਰ ਚਾਰਟ ਪ੍ਰੀਖਿਆ ਦੇ ਸਮਾਪਤ ਹੋਣ ਉਪਰੰਤ ਇੱਕ ਲਿਫਾਵੇ ਤੇ ਸ਼੍ਰੇਣੀ, ਪ੍ਰੀਖਿਆ ਕੇਂਦਰ ਦਾ ਨਾਂ, ਵਿਸ਼ਾ, ਮਿਤੀ ਅਤੇ ਜਿਲ੍ਹਾ ਦਰਜ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ ਨਗਰ (ਮੋਹਾਲੀ) ਦੇ ਨਾਂ ਤੇ ਦਫਤਰ ਵੱਲੋਂ ਸਥਾਪਿਤ ਇਕੱਤਰ ਕੇਂਦਰ/ਪਾਠ ਪੁਸਤਕਾਂ ਵਿਕਰੀ ਡੀਪੂ, ਵਿਖੇ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ।
- DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ
- PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇਪਰ ਕਰੋ ਡਾਊਨਲੋਡ 👇 ( ALL SYLLABUS)
ਇਹ ਹਸਤਾਖਰ ਚਾਰਟ ਰਜਿਸਟਰਡ ਡਾਕ ਰਾਹੀਂ ਜਾਂ ਸੁਪਰਡੰਟ ਦੇ ਆਖਰੀ/ਅੰਤਿਮ ਪੈਕਟ ਵਿੱਚ ਨਾ ਭੇਜੇ ਜਾਣਗੇ।
ਕੇਂਦਰ ਸੁਪਰਡੰਟ ਨੂੰ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ , ਪ੍ਰੀਖਿਆਰਥੀ ਦੀ ਉੱਤਰ ਪੱਤਰੀ ਦਾ ਨੰਬਰ, ਹਸਤਾਖਰ ਚਾਰਟ ਵਿੱਚ ਸਬੰਧਤ ਕਾਲਮ ਵਿੱਚ ਸਾਫ ਸਾਫ ਅੱਖਰਾਂ ਵਿੱਚ ਦਰਜ ਅਤੇ ਪ੍ਰੀਖਿਆਰਥੀ ਵੱਲੋ ਹਸਤਾਖਰ ਚਾਰਟ ਵਿੱਚ ਹਸਤਾਖਰ ਕਰ ਦਿੱਤੇ ਗਏ ਹੋਣ।
ਜੇਕਰ ਪ੍ਰੀਖਿਆਰਥੀ ਗੈਰ ਹਾਜ਼ਰ , ਹੋਵੇ ਤਾਂ ਸਬੰਧਤ ਕਾਲਮ ਵਿੱਚ ਲਾਲ ਪੈਨ ਨਾਲ ਗੈਰ ਹਾਜਰ ਦਰਜ ਕਰ ਦਿੱਤਾ ਜਾਵੇ। ਜੇਕਰ ਹਸਤਾਖਰ ਚਾਰਟ ਵਿੱਚ ਪ੍ਰੀਖਿਆਰਥੀ ਦੀ ਫੋਟੋ ਛਪਣ ਤੋਂ ਰਹਿ ਗਈ ਹੋਵੇ ਜਾਂ ਪ੍ਰੀਖਿਆਰਥੀ ਦੀ ਫੋਟੋ ਧੁੰਧਲੀ ਹੈ ਭਾਵ ਫੋਟੋ ਦੀ ਪਹਿਚਾਨ ਨਾ ਹੋ ਰਹੀ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਪਹਿਲਾ ਪੇਪਰ ਦੇਣ ਦੀ ਆਗਿਆ ਦਿੰਦੇ ਹੋਏ ਪ੍ਰੀਖਿਆਰਥੀ ਨੂੰ ਦੂਜਾ ਪੇਪਰ ਦੇਣ ਸਮੇਂ ਫੋਟੋ ਲਿਆਉਣ ਲਈ ਹਦਾਇਰ ਕੀਤੀ ਜਾਵੇ ਅਤੇ ਇਹ ਫੋਟੋ ਕੇਂਦਰ ਸੁਪਰਡੰਟ ਵੱਲੋਂ ਤਸਦੀਕ ਕਰਕੇ ਹਸਤਾਖਰ ਚਾਰਟ ਤੇ ਪੋਸਟ ਕਰ ਦਿੱਤੀ ਜਾਵੇ।