ਬੇਰੁਜ਼ਗਾਰ ਕਰਨਗੇ ਮੰਤਰੀ ਦੀ ਕੋਠੀ ਦਾ ਘਿਰਾਓ; ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਜਾਗੇ: ਢਿੱਲਵਾਂ
ਟੈਂਕੀ ਉੱਤੇ ਡਟੇ ਬੇਰੁਜ਼ਗਾਰ; ਭੁੱਖ ਹੜਤਾਲ ਵੀ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
ਜਲੰਧਰ, 20 ਨਵੰਬਰ, 2021: ਭਾਰਤ ਸਰਕਾਰ ਵਾਂਗ ਸੂਬੇ ਦੀ ਕਾਂਗਰਸ ਸਰਕਾਰ ਨੂੰ ਵੀ ਨੀਂਦ ਤਿਆਗ ਕੇ ਬੇਰੁਜ਼ਗਾਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਕਤ ਗੱਲਬਾਤ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਚੱਲ ਰਹੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖੇ।
ਉਨ੍ਹਾਂ ਕਿਹਾ ਕਿ ਰੁਜ਼ਗਾਰ ਲਈ ਪਿਛਲੇ 24 ਦਿਨਾਂ ਤੋਂ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਦੋਵੇਂ ਫਾਜਲਿਕਾ ਟੈਂਕੀ ਉੱਤੇ ਬੈਠੇ ਹੋਏ ਹਨ। ਇੱਥੇ ਹੀ ਲਗਾਤਾਰ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਉੱਤੇ ਹਰਪ੍ਰੀਤ ਸਿੰਘ ਫਿਰੋਜ਼ਪੁਰ, ਸੁਨੀਲ ਕੁਮਾਰ ਜਲਾਲਾਬਾਦ, ਲੱਛਮੀ ਜਲੰਧਰ, ਮਨਦੀਪ ਸਿੰਘ ਲੁਧਿਆਣਾ, ਗੁਰਵੀਰ ਸਿੰਘ ਮੰਗ਼ਵਾਲ ਬੈਠੇ।
ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ 17 ਨਵੰਬਰ ਦੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ 2-4 ਦਿਨਾਂ ਵਿਚ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਭਰਤੀ ਕਰਨ ਲਈ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ 23 ਨਵੰਬਰ ਨੂੰ ਮੁੜ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬਧੀ ਸਮੁੱਚੇ ਪੰਜਾਬ ਅੰਦਰ ਬਹੁਤ ਤੇਜੀ ਨਾਲ ਤਿਆਰੀਆਂ ਚੱਲ ਰਹੀਆਂ ਹਨ।
ਇਸ ਮੌਕੇ ਕੁਲਵੰਤ ਜਟਾਣਾ, ਗੁਰਮੀਤ ਸਿੰਘ, ਪ੍ਰੀਤਮ ਸਿੰਘ ਦੋਵੇਂ ਫਿਰੋਜ਼ਪੁਰ, ਜਗਸੀਰ ਸਿੰਘ ਜਲੂਰ, ਨਵਨੀਤ ਸਿੰਘ ਸ਼ੇਰਪੁਰ, ਹਰਦੀਪ ਕੌਰ ਮਾਲੇਰਕੋਟਲਾ, ਪ੍ਰਿਤਪਾਲ ਕੌਰ ਸੰਗਰੂਰ ਆਦਿ ਹਾਜ਼ਰ ਸਨ।
ਪੰਜਾਬ ਰੋਡਵੇਜ਼ ਯੂਨੀਅਨ ਦੇ ਸੇਵਾਮੁਕਤ ਆਗੂ ਅਵਤਾਰ ਸਿੰਘ ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਲਈ 1000 ਰੁਪਏ ਆਰਥਿਕ ਸਹਾਇਤਾ ਭੇਂਟ ਕੀਤੀ ਗਈ।