ਅਧਿਆਪਕਾਂ ਦਾ ਵਫ਼ਦ ਪੰਜਾਬ ਦੇ ਸਿੱਖਿਆ ਮੰਤਰੀ ਸ. ਪਰਗਟ ਸਿੰਘ ਨੂੰ ਮਿਲਿਆ

 


ਅਧਿਆਪਕਾਂ ਦਾ ਵਫ਼ਦ ਪੰਜਾਬ ਦੇ ਸਿੱਖਿਆ ਮੰਤਰੀ ਸ. ਪਰਗਟ ਸਿੰਘ ਨੂੰ ਮਿਲਿਆ
  ਭੂੰਦੜੀ 02 ਨਵੰਬਰ 2021 (ਕੁਲਦੀਪ ਮਾਨ):- ਅਧਿਆਪਕਾਂ ਦਾ ਇੱਕ ਵਫ਼ਦ ਅਧਿਆਪਕ ਆਗੂ ਸ. ਜਗਦੀਪ ਸਿੰਘ ਜੌਹਲ ਅਤੇ ਸ. ਜਗਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਨੂੰ ਮਿਲਿਆ ਅਤੇ ਅਧਿਆਪਕ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਚਾਨਣਾ ਪਾਇਆ।

 ਪ੍ਰਾਇਮਰੀ ਤੋਂ ਸੈਕੰਡਰੀ ਵਿਭਾਗ ਵਿੱਚ ਚਿਰਾਂ ਤੋਂ ਲਮਕਦੀਆਂ ਤਰੱਕੀਆਂ ਦੇ ਮਸਲੇ ਨੂੰ ਫੌਰੀ ਤੌਰ ਤੇ ਹੱਲ ਕਰਨ ਦੀ ਅਪੀਲ ਕੀਤੀ। ਸਿੱਧੀ ਭਰਤੀ ਦੇ ਕੋਟੇ ਨੂੰ 25% ਤੱਕ ਸੀਮਿਤ ਰੱਖਣ, ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 45 ਸਾਲ ਦੀ ਉਮਰ ਹੱਦ ਪਾਰ ਕਰ ਚੁੱਕੇ ਅਧਿਆਪਕਾਂ ਨੂੰ ਸਕੂਲ ਮੁਖੀਆਂ ਦੀ ਸਿੱਧੀ ਭਰਤੀ ਵਾਸਤੇ ਯੋਗ ਸਮਝਣ ਅਤੇ ਪ੍ਰਾਇਮਰੀ / ਹਾਈ ਆਦਿ ਹਰੇਕ ਪੱਧਰ ਤੇ ਕੰਮ ਕਰ ਰਹੇ ਸਕੂਲ ਮੁਖੀਆਂ ਨੂੰ ਖਜ਼ਾਨੇ ਤੇ ਬਿਨਾਂ ਵਿੱਤੀ ਬੋਝ ਪਾਇਆਂ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਵਾਂਗ ਪ੍ਰਿੰਸੀਪਲ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ। 


ਸਾਇੰਸ ਮਾਸਟਰਾਂ ਦੀ ਤਰਜ਼ ਤੇ ਵੋਕੇਸ਼ਨਲ, ਕਾਮਰਸ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਲਈ ਪ੍ਰੈਕਟੀਕਲ ਭੱਤਾ ਦੇਣ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ- ਪਹਿਲਾਂ ਅਧਿਆਪਕਾਂ ਦੀਆਂ ਬਦਲੀਆਂ ਉਹਨਾਂ ਦੀ ਇੱਛਾ ਮੁਤਾਬਕ ਨੇੜੇ ਦੇ ਸਟੇਸ਼ਨਾਂ ਤੇ ਕਰਨ ਦੀ ਮੰਗ ਵੀ ਕੀਤੀ ਗਈ। ਮੰਤਰੀ ਜੀ ਵੱਲੋਂ ਹਮਦਰਦੀ ਨਾਲ ਸਾਰੀਆਂ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਅਧਿਆਪਕਾਂ ਆਗੂਆਂ ਨੇ ਕਿਹਾ ਕਿ ਪੜਾਅਦਾਰ ਮੀਟਿੰਗਾਂ ਦੇ ਸਬੰਧ ਵਿੱਚ ਉਹਨਾਂ ਦੀ ਮਾਣਯੋਗ ਸਿੱਖਿਆ ਮੰਤਰੀ ਨਾਲ ਇਹ ਦੂਸਰੀ ਮੀਟਿੰਗ ਹੈ ਅਤੇ ਅਧਿਆਪਕ ਮਸਲਿਆਂ ਨੂੰ ਹੱਲ ਕਰਵਾਉਣ ਹਿੱਤ ਭਵਿੱਖ ਵਿੱਚ ਹੋਰ ਵੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਸ. ਸੰਦੀਪ ਸਿੰਘ ਬਦੇਸ਼ਾ, ਪ੍ਰਭਜੀਤ ਸਿੰਘ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਬਲਜੀਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਰੋਹਿਤ ਅਵਸਥੀ ਅਮਨਦੀਪ ਕੁਮਾਰ, ਅਤੇ ਰੋਹਿਤ ਸ਼ਰਮਾਂ ਆਦਿ ਅਧਿਆਪਕ ਆਗੂ ਹਾਜ਼ਰ  ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends