ਪੰਜਾਬ ਸਰਕਾਰ ਨੇ ਪਿੰਡਾਂ ਵਿਚ ਪਾਣੀ ਦੀਆਂ ਟੈਕੀਆਂ ਦੀਆਂ ਮੋਟਰਾਂ/ਟਿਊਵਬੈਲਾ ਦੇ ਬਿੱਲ/ਬਕਾਏ ਮਾਫ ਕਰਕੇ ਵੱਡੀ ਰਾਹਤ ਦਿੱਤੀ-ਰਾਣਾ ਕੇ.ਪੀ ਸਿੰਘ
2 ਕਿਲੋਵਾਟ ਤੱਕ ਬਿਜਲੀ ਲੋਡ ਦੇ ਬਕਾਇਆ ਬਿੱਲ ਮਾਫ ਹੋਣ ਨਾਲ ਖਪਤਕਾਰਾਂ ਨੂੰ ਮਿਲੀ ਵੱਡੀ ਰਾਹਤ-ਸਪੀਕਰ
ਵਰਦੇ ਮੀਂਹ ਵਿਚ ਪਿੰਡਾਂ ਨੂੰ ਗ੍ਰਾਟਾਂ ਵੰਡ ਕੇ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਵਿਚ ਰੁਝੇ ਰਹੇ ਰਾਣਾ ਕੇ.ਪੀ ਸਿੰਘ
ਲਗਾਤਾਰ ਗ੍ਰਾਮ ਪੰਚਾਇਤਾ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ ਜਾ ਰਹੀਆਂ ਹਨ ਗ੍ਰਾਟਾਂ
ਸ੍ਰੀ ਅਨੰਦਪੁਰ ਸਾਹਿਬ 24 ਅਕਤੂਬਰ ()
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਲਗਾਤਾਰ ਤੀਜੇ ਦਿਨ ਪਿੰਡਾਂ ਦੀਆਂ ਪੰਚਾਇਤਾ ਨੂੰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇਣ ਦਾ ਆਪਣਾ ਦੌਰਾ ਜਾਰੀ ਰੱਖਿਆ। ਉਨ੍ਹਾਂ ਨੇ ਵਰਦੇ ਭਾਰੀ ਮੀਂਹ ਵਿਚ ਵੀ ਬਲਾਕ ਸੰਮਤੀ ਦੇ ਵੱਖ ਵੱਖ ਜ਼ੋਨਾਂ ਵਿਚ ਜਾ ਕੇ ਪੰਚਾਇਤਾਂ ਨੂੰ ਕਰੋੜਾ ਰੁਪਏ ਦੀਆਂ ਗ੍ਰਾਟਾਂ ਦੇ ਚੈਕ ਦਿੱਤੇ ਅਤੇ ਅਗਲੇ ਦੋ ਤਿੰਨ ਮਹੀਨੇ ਵਿਚ ਵਿਕਾਸ ਦੀ ਰਫਤਾਰ ਵਿਚ ਤੇਜੀ ਲਿਆਉਣ ਅਤੇ ਚੱਲ ਰਹੇ ਤੇ ਰਹਿੰਦੇ ਵਿਕਾਸ ਦੇ ਕੰਮ ਮੁਕੰਮਲ ਕਰਕੇ ਲੋਕ ਅਰਪਣ ਕਰਨ ਦੀ ਹਦਾਇਤ ਕੀਤੀ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪੰਚਾਇਤ ਸੰਮਤੀ ਜ਼ੋਨਾਂ ਵਿਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੇ ਦਾਇਰੇ ਵਿਚ ਹੋਏ ਵਿਸਥਾਰ ਬਾਰੇ ਦੱਸਿਆ। ਉਨ੍ਹਾਂ ਨੈ ਆਪਣੇ ਨਾਲ ਆਏ ਅਧਿਕਾਰੀਆਂ ਨੂੰ ਮੌਕੇ ਤੇ ਹੀ ਲੋਕਾਂ ਵਲੋ ਦੱਸਿਆ ਜਾ ਰਹੀਆਂ ਮੁਸ਼ਕਿਲਾ ਤੇ ਸਮੱਸਿਆਵਾ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਵੱਧ ਤੋ ਵੱਧ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਹਾ ਅਤੇ ਪਿੰਡ ਪੱਧਰ ਤੇ ਲੋਕਾਂ ਦੇ ਚੁਣੇ ਹੋਏ ਨੂਮਾਇੰਦੀਆਂ, ਜਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਬਰਾਂ, ਪੰਚਾ/ਸਰਪੰਚਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਅਤੇ ਵੱਧ ਤੋ ਵੱਧ ਸਕੀਮਾਂ ਦਾ ਲਾਭ ਲੋੜਵੰਦਾਂ ਨੂੰ ਦਵਾਉਣ ਵਿਚ ਸਹਿਯੋਗ ਕਰਨ ਲਈ ਕਿਹਾ।
ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੈ 2 ਕਿਲੋਵਾਟ ਤੱਕ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਪੁਰਾਣੇ ਬਿਜਲੀ ਦੇ ਬਕਾਏ ਮਾਫ ਕਰ ਦਿੱਤੇ ਹਨ। ਇਸ ਦੇ ਲਈ ਵਿਭਾਗ ਵਲੋਂ ਇੱਕ ਨਿਰਧਾਰਤ ਫਾਰਮ ਖਪਤਕਾਰ ਨੇ ਭਰ ਕੇ ਦੇਣਾ ਹੈ, ਬਿਜਲੀ ਵਿਭਾਗ ਵਲੋਂ ਇਸ ਦੇ ਲਈ ਵਿਸੇ਼ਸ ਕੈਂਪ ਲਗਾਏ ਜਾ ਰਹੇ ਹਨ। ਹਰ ਯੋਗ ਖਪਤਕਾਰ ਜਿਸ ਦਾ ਬਕਾਇਆ ਬਿਜਲੀ ਬਿੱਲ ਮਾਫ ਹੋਣਾ ਹੈ, ਉਹ ਆਪਣਾ ਫਾਰਮ ਭਰ ਇਸ ਕੈਂਪ ਵਿਚ ਜਾ ਵਿਭਾਗ ਦੇ ਦਫਤਰ ਵਿਚ ਭਰ ਕੇ ਦੇ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਦੀਆਂ ਮੋਟਰਾਂ/ਟਿਊਵਬੈਲਾ ਦੇ ਬਕਾਇਆ ਬਿਜਲੀ ਦੇ ਬਿੱਲ ਪੰਜਾਬ ਸਰਕਾਰ ਨੇ ਮਾਫ ਕਰ ਦਿੱਤੇ ਹਨ, ਅੱਗੇ ਤੋ ਇਹ ਬਿੱਲ ਸਰਕਾਰ ਵਲੋ ਭਰੇ ਜਾਣਗੇ। ਇਸ ਤੋ ਇਲਾਵਾ ਹਰ ਵਰਗ ਦੇ ਜਲ ਸਪਲਾਈ ਖਪਤਕਾਰਾਂ ਦੇ ਪਾਣੀ ਦੇ ਕੁਨੈਕਸ਼ਨ ਵਿਚ ਵੀ ਸਰਕਾਰ ਵਲੋ ਵੱਡੀ ਰਾਹਤ ਦਿੱਤੀ ਗਈ ਹੈ। ਇਸ ਨਾਲ ਪੰਜਾਬ ਸਰਕਾਰ ਨੇ ਲੋਕਾਂ ਨੂੰ ਕਰੋੜਾ ਰੁਪਏ ਦੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਆਮ ਲੋਕਾਂ ਦੀਆਂ ਮੁਸ਼ਕਿਲਾ ਦਾ ਹੱਲ ਕਰਨ ਦੀ ਰਫਤਾਰ ਵਿਚ ਤੇਜੀ ਲੈ ਆਉਦੀ ਹੈ। ਲੋਕ ਭਲਾਈ ਸਕੀਮਾ ਦਾ ਵਿਸਥਾਰ ਕੀਤਾ ਹੈ। ਪੈਨਸ਼ਨਾ, ਆਸੀਰਵਾਦ ਸਕੀਮ ਦੀ ਰਾਸ਼ੀ ਵਿਚ ਵਾਧਾ, ਮਹਿਲਾਵਾ ਨੂੰ ਮੁਫਤ ਬੱਸ ਸਫਰ ਵਰਗੀਆਂ ਅਨੇਕਾ ਸਹੂਲਤਾ ਲੋਕਾਂ ਨੂੰ ਦਿੱਤੀਆਂ ਹਨ। ਅੱਜ ਸਪੀਕਰ ਰਾਣਾ ਕੇ.ਪੀ ਸਿੰਘ ਨੇ ਪੰਚਾਇਤ ਸੰਮਤੀ ਜ਼ੋਨ ਬਾਸੋਵਾਲ ਦੇ ਪਿੰਡਾਂ ਬਾਸੋਵਾਲ, ਸਜਮੌਰ, ਬੀਕਾਪੁਰ ਅੱਪਰ, ਬੀਕਾਪੁਰ, ਬਾਸੋਵਾਲ ਕਲੋਨੀ, ਸੱਧੇਵਾਲ, ਗੱਗ ਨੂੰ ਵਿਕਾਸ ਕਾਰਜਾਂ ਲਈ ਕਰੋੜਾ ਰੁਪਏ ਦੀਆਂ ਗ੍ਰਾਟਾਂ ਦੀ ਵੰਡ ਕੀਤੀ। ਉਨ੍ਹਾਂ ਨੈ ਪੰਚਾ, ਸਰਪੰਚਾ ਨੂੰ ਆਪਸੀ ਸਹਿਯੋਗ ਨਾਲ ਪਿੰਡਾਂ ਦੇ ਸਰਵਪੱਖੀ ਵਿਕਾਸ ਦੀ ਰਫਤਾਰ ਵਿਚ ਤੇਜੀ ਲਿਆਉਣ ਲਈ ਕਿਹਾ।
ਇਸ ਮੌਕੇ ਐਸ.ਡੀ.ਐਮ ਕੇਸ਼ਵ ਗੋਇਲ,ਐਕਸੀਅਨ ਹਰਿੰਦਰ ਸਿੰਘ ਭੰਗੂ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰਮੇਸ ਚੰਦਰ ਦਸਗਰਾਈ, ਡਾਇਰੈਕਟਰ ਪੀ.ਆਰ.ਟੀ.ਸੀ ਕਮਲਦੇਵ ਜ਼ੋਸ਼ੀ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ,ਪ੍ਰੇਮ ਸਿੰਘ ਬਾਸੋਵਾਲ, ਸੋਨੀਆ ਪਾਠਕ ਸਰਪੰਚ ਬਾਸੋਵਾਲ, ਦੇਸ ਰਾਜ ਪਾਠਕ, ਸਰਪੰਚ ਬੀਕਾਪੁਰ ਗੁਰਨਾਮ ਸਿੰਘ, ਕਰਮਚੰਦ, ਬਲਾਕ ਸੰਮਤੀ ਮੈਬਰ ਨਰੇਸ ਧਰਮਾਣੀ, ਲੱਕੀ ਕਪਲਾ ਬਾਸੋਵਾਲ, ਰਾਮ ਪਾਲ, ਮਨਿੰਦਰ ਸਿੰਘ ਸਰਪੰਚ ਸੱਧੇਵਾਲ, ਸ੍ਰੀ ਰਾਮ ਕਾਲੀਆ ਪੰਚ ਬਾਸੋਵਾਲ, ਮੋਹਣ ਸਿੰਘ, ਸੁਰੇਸ਼ ਕੁਮਾਰੀ, ਜ਼ਸਵਿੰਦਰ ਕੌਰ, ਕੇਵਲ, ਵਿੱਦਿਆ ਦੇਵੀ, ਮਿੰਟੂ, ਗੁਰਨਾਮ ਸਿੰਘ, ਮਨਜੀਤ ਸਿੰਘ,ਰਾਮ ਕੁਮਾਰ, ਕੁਲਵਿੰਦਰ ਸਿੰਘ, ਸਰੋਸ਼ ਬਾਲਾ, ਬਲਜੀਤ ਕੌਰ, ਦਲੇਰ ਸਿੰਘ, ਜ਼ਸਪਾਲ ਰਾਣਾ, ਓਮ ਪ੍ਰਕਾਸ਼ ਨੰਬਰਦਾਰ, ਵਿਜੇ ਕੁਮਾਰ ਕਾਲੀਆ, ਕੁਲਦੀਪ ਸਿੰਘ, ਵਿਸ਼ਨਦਾਸ ਕਾਲੀਆਂ, ਪਵਨ ਕੁਮਾਰ, ਰਣਧੀਰ ਰਾਣਾ, ਰਛਪਾਲ ਸਿੰਘ, ਨਰੇਸ ਕੁਮਾਰ ਜੇ.ਈ, ਹਰਿੰਦਰ ਸਿੰਘ, ਜ਼ਸਪਾਲ ਸਿੰਘ, ਪਵਨ ਕੁਮਾਰ, ਮੋਨੂੰ, ਰਣਵੀਰ ਸ਼ਰਮਾ ਨੰਬਰਦਾਰ,ਰਕੇਸ ਕੁਮਾਰ ਭੋਲਾ, ਪਵਨ ਕੁਮਾਰ ਚਿੱਟੂ ਆਦਿ ਹਾਜ਼ਰ ਸਨ।