ਬੱਬਰ ਅਕਾਲੀ ਲਹਿਰ ਦੀ ਸੌਵੀਂ ਵਰੇਗੰਢ ਨੂੰ ਸਮਰਪਿਤ ਮਾਰਚ ਕੱਢਿਆ
ਨਵਾਸ਼ਹਿਰ 21 ਅਕਤੂਬਰ (
)ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ਵਿਚ ਬੱਬਰ ਅਕਾਲੀ ਲਹਿਰ ਦੀ ਸੌ ਸਾਲਾ ਵਰ੍ਹੇਗੰਢ ਨੂੰ ਸਮਰਪਿਤ ਮਾਰਚ ਕੱਢਿਆ ਗਿਆ।ਅੱਜ ਸਵੇਰੇ ਰਿਲਾਇੰਸ ਦੇ ਸਥਾਨਕ ਮੌਲ ਅੱਗਿਓਂ ਮੋਟਰਸਾਈਕਲਾਂ ਅਤੇ ਗੱਡੀਆਂ ਦਾ ਇਹ ਕਾਫਲਾ 11 ਵਜੇ ਰਵਾਨਾ ਹੋਇਆ।ਰਵਾਨਾ ਹੋਣ ਸਮੇਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਚਿਰੰਜੀ ਲਾਲ ਕੰਗਣੀਵਾਲ ਅਤੇ ਰਣਜੀਤ ਸਿੰਘ ਔਲਖ ਨੇ ਕਿਹਾ ਕਿ ਹਥਿਆਰਬੰਦ ਅਤੇ ਦੇਸ਼ ਦੀ ਪੂਰਨ ਆਜਾਦੀ ਲਈ ਉੱਠੀ ਬੱਬਰ ਅਕਾਲੀ ਲਹਿਰ ਦੀ ਸੌ ਸਾਲਾ ਵਰ੍ਹੇਗੰਢ ਚੱਲ ਰਹੀ ਹੈ ਇਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੱਬਰ ਅਕਾਲੀਆਂ ਦੇ ਪਿੰਡਾਂ ਵਿਚ ਮਾਰਚ ਕੱਢਕੇ ਲੋਕਾਂ ਨੂੰ ਇਸ ਲਹਿਰ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਇਸ ਇਤਿਹਾਸਕ ਵਿਰਸੇ ਤੋਂ ਰੋਸ਼ਨੀ ਲੈ ਸਕ।ਅੱਜ ਦਾ ਮਾਰਚ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪਿੰਡ ਰੱਕੜਾਂ ਬੇਟ,ਬੱਬਰ ਅਕਾਲੀ ਉਜਾਗਰ ਸਿੰਘ ਪਨਿਆਲੀ ਦੇ ਪਿੰਡ ਪਨਿਆਲੀ ਕਲਾਂ ਅਤੇ ਬੱਬਰ ਅਕਾਲੀ ਕਰਮ ਸਿੰਘ ਦੇ ਪਿੰਡ ਦੌਲਤਪੁਰ ਵਿਖੇ ਕੱਢਿਆ ਜਾਵੇਗਾ। ਇਸ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ,ਇਸਤਰੀ ਜਾਗ੍ਰਿਤੀ ਮੰਚ, ਜਮਹੂਰੀ ਅਧਿਕਾਰ ਸਭਾ,ਪੇਂਡੂ ਮਜਦੂਰ ਯੂਨੀਅਨ, ਰੇਹੜੀ ਵਰਕਰਜ਼ ਯੂਨੀਅਨ ਨੇ ਸ਼ਮੂਲੀਅਤ ਕੀਤੀ।ਇਹਨਾਂ ਜਥੇਬੰਦੀਆਂ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਕੁਲਵਿੰਦਰ ਸਿੰਘ ਵੜੈਚ,ਜਸਬੀਰ ਦੀਪ,ਗੁਰਬਖਸ਼ ਕੌਰ ਸੰਘਾ,ਬੂਟਾ ਸਿੰਘ, ਕਮਲਜੀਤ ਸਨਾਵਾ ਨੇ ਕਿਹਾ ਕਿ ਜਿਹੋ ਜਿਹੀ ਆਜਾਦੀ ਦਾ ਸੁਪਨਾ ਬੱਬਰ ਅਕਾਲੀਆਂ ਨੇ ਲਿਆ ਸੀ ਉਹ ਆਜਾਦੀ ਅਜੇ ਪ੍ਰਾਪਤ ਨਹੀਂ ਹੋਈ।ਉਸ ਆਜਾਦੀ ਦੀ ਸਵੇਰ ਦੇਖਣ ਲਈ ਆਜਾਦੀ ਦੀ ਇਕ ਹੋਰ ਲੜਾਈ ਦੀ ਲੋੜ ਹੈ।
ਨਵਾਸ਼ਹਿਰ ਤੋਂ ਰਵਾਨਾ ਹੁੰਦਾ ਹੋਇਆ ਮਾਰਚ |