ਮੋਦੀ ਸਰਕਾਰ ਸਾਜਿਸ਼ਾਂ ਰਚਣੀਆਂ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ: ਜਨਤਕ ਜੱਥੇਬੰਦੀਆਂ

 ਮੋਦੀ ਸਰਕਾਰ ਸਾਜਿਸ਼ਾਂ ਰਚਣੀਆਂ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ: ਜਨਤਕ ਜੱਥੇਬੰਦੀਆਂ


ਮੋਦੀ ਸਰਕਾਰ ਹੈਂਕੜਬਾਜ਼ੀ ਛੱਡ ਕੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨ ਵਾਪਸ ਲਵੇ: ਲੋਕ ਚੇਤਨਾ ਮੰਚ


ਦਲਜੀਤ ਕੌਰ ਭਵਾਨੀਗੜ੍ਹ

 

ਲਹਿਰਾਗਾਗਾ, 24 ਅਕਤੂਬਰ, 2021: ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ 22ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਨੂੂੰ ਨਸੀਹਤ ਦਿੱਤੀ ਕਿ ਉਹ ਕਿਸਾਨ ਅੰਦੋਲਨ ਖਿਲਾਫ਼ ਸਾਜਿਸ਼ਾਂ ਰਚਣੀਆਂ ਛੱਡ ਕੇ ਸੰਘਰਸ਼ ਦੇ ਨਿਬੇੜੇ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਮੁੜ ਸ਼ੁਰੂ ਕਰੇ। 



ਲਖੀਮਪੁਰ ਖੀਰੀ ਵਿੱਚ ਅੰਦੋਲਨਕਾਰੀਆਂ ਨੂੂੰ ਗੱਡੀਆਂ ਹੇਠ ਦਰੜਣ ਅਤੇ ਸਿੰਘੂ ਬਾਰਡਰ ਮੋਰਚੇ ਕੋਲ ਵਾਪਰੀ ਬੇਅਦਬੀ ਅਤੇ ਕਤਲ ਦੀ ਕਰੂਰ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਫੇਲ ਹੋਈਆਂ ਸਾਜਿਸ਼ਾਂ ਤੋਂ ਬਾਅਦ ਕਿਸੇ ਨੂੂੰ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੂੰ ਬਦਨਾਮ ਤੇ ਫੇਲ ਕਰਨ ਲਈ ਵੱਡੇ ਤੋਂ ਵੱਡਾ ਅਨੈਤਿਕ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੂੰ ਹੈਂਕੜਬਾਜ਼ੀ ਛੱਡ ਕੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

             

ਇਸ ਮੌਕੇ ਜਥੇਬੰਦੀਆਂ ਦੇ ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਨਾਮਦੇਵ ਭੁਟਾਲ, ਪੂਰਨ ਸਿੰਘ ਖਾਈ, ਰਣਜੀਤ ਲਹਿਰਾ ਤੇ ਮਹਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਤੋਂ ਬੁਖਲਾ ਗਈ ਹੈ ਅਤੇ ਕਿਸਾਨਾਂ ਵਿੱਚ ਭੜਕਾਹਟ ਪੈਦਾ ਕਰਕੇ ਅੰਦੋਲਨ ਨੂੂੰ ਕੁਚਲਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ, ਪਰ ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਘੋਲ ਅਤੇ ਘੋਲ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਸ਼ਾਂਤਮਈ ਸੰਘਰਸ਼, ਸਬਰ-ਸੰਤੋਖ ਅਤੇ ਧਰਮਨਿਰਪੱਖਤਾ ਦੇ ਨੈਤਿਕ ਪੈਂਤੜੇ 'ਤੇ ਡਟੇ ਰਹਿ ਕੇ ਸਭ ਚਾਲਾਂ ਨੂੂੰ ਅਸਫ਼ਲ ਕੀਤਾ ਹੈ।

            

ਅੱਜ ਦੇ ਇਸ ਪ੍ਰਦਰਸ਼ਨ ਵਿੱਚ ਸ਼ਮਿੰਦਰ ਸਿੰਘ, ਜਸਵਿੰਦਰ ਗਾਗਾ, ਰਾਮਚੰਦਰ ਸਿੰਘ ਖਾਈ, ਹੌਲਦਾਰ ਤੇਜਾ ਸਿੰਘ, ਹਰੀ ਸਿੰਘ ਅੜਕਵਾਸ, ਮਾਸਟਰ ਕੁਲਵਿੰਦਰ ਸਿੰਘ, ਜੋਰਾ ਸਿੰਘ ਗਾਗਾ, ਵਰਿੰਦਰ ਭੁਟਾਲ, ਤਰਸੇਮ ਭੋਲੂ ਅਤੇ ਮੈਂਗਲ ਸਿੰਘ ਨੇ ਵੀ ਹਿੱਸਾ ਲਿਆ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends